ਕੀ ਤੁਹਾਡੇ ਵੀ ਨੱਕ ਦੀ ਫੁੱਟਦੀ ਨਕਸੀਰ , ਅਗਰ ਹਾਂ ! ਤਾਂ ਵਰਤੋਂ ਇਹ ਘਰੇਲੂ ਨੁਸਖ਼ੇ

navdeep kaur
4 Min Read

ਨਿਊਜ਼ ਡੈਸਕ : ਗਰਮੀਆਂ ਦੇ ਮੌਸਮ ਆਉਂਦੇ ਹੀ ਕਈਆਂ ਨੂੰ ਗਰਮੀ ਨਾਲ ਕਈ ਬਿਮਾਰੀਆਂ ਲੱਗ ਜਾਂਦੀਆਂ ਹਨ। ਜ਼ਿਆਦਤਰ ਛੋਟੇ ਬੱਚਿਆਂ ਨੂੰ ਗਰਮੀਆਂ ਵਿਚ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਗਰਮੀ ਵਿੱਚ ਅਕਸਰ ਹੀ ਨੱਕ ਦੀ ਨਕਸੀਰ ਫੁੱਟ ਜਾਂਦੀ ਹੈ। ਜਿਸ ਨਾਲ ਨੱਕ ਵਿੱਚੋ ਖੂਨ ਆਉਣਾ ਸ਼ੁਰੂ ਹੋ ਜਾਂਦਾ ਹੈ। ਸਿਰ ਦਰਦ ਹੁੰਦਾ ਹੈ।
ਇਸ ਦੇ ਪਿਛੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ, ਇਨ੍ਹਾਂ ’ਚੋਂ ਇਕ ਹੈ ਗਰਮ ਚੀਜ਼ਾਂ ਦਾ ਸੇਵਨ ਕਰਨਾ। ਜ਼ਿਆਦਾ ਗਰਮੀ ’ਚ ਰਹਿਣ ਨਾਲ, ਤੇਜ਼ ਮਿਰਚ ਮਸਾਲਿਆਂ ਦਾ ਸੇਵਨ ਕਰਨ, ਨੱਕ ਉਤੇ ਸੱਟ ਲੱਗਣ ਅਤੇ ਜ਼ੁਕਾਮ ਬਣੇ ਰਹਿਣ ਨਾਲ ਵੀ ਨੱਕ ਵਿਚੋਂ ਖ਼ੂਨ ਆਉਣ ਦੀ ਸਮੱਸਿਆ ਹੁੰਦੀ ਹੈ। ਵਾਰ-ਵਾਰ ਨੱਕ ’ਚੋਂ ਖ਼ੂਨ ਆਣਾ ਜਾਂ ਨਸੀਰ ਵਗਣਾ ਠੀਕ ਨਹੀਂ ਹੁੰਦਾ। ਗਰਮੀ ’ਚ ਬੱਚਿਆਂ ਦੀ ਨਕਸੀਰ ਵੀ ਫੁੱਟ ਜਾਂਦੀ ਹੈ, ਜੋ ਠੀਕ ਨਹੀਂ ਹੈ। ਆਉ ਜਾਣਦੇ ਹਾਂ ਨੱਕ ਵਿਚੋਂ ਖ਼ੂਨ ਰੋਕਣ ਦੇ ਕੁੱਝ ਘਰੇਲੂ ਨੁਸਖ਼ਿਆਂ ਬਾਰੇ :

ਜੇਕਰ ਨੱਕ ਤੋਂ ਖ਼ੂਨ ਵਹਿਣ ਲੱਗੇ ਤਾਂ ਠੰਢਾ ਪਾਣੀ ਸਿਰ ’ਤੇ ਪਾਉ। ਇਸ ਨਾਲ ਖ਼ੂਨ ਵਹਿਣਾ ਬੰਦ ਹੋ ਜਾਵੇਗਾ।

ਤਾਜ਼ੇ ਪਾਣੀ ਵਿਚ ਧਨੀਏ ਦੇ ਥੋੜ੍ਹੇ ਦਾਣੇ ਭਿਉਂ ਕੇ ਰੱਖ ਦਿਉ। ਇਨ੍ਹਾਂ ਨੂੰ ਪੀਸਣ ਤੋਂ ਬਾਅਦ ਇਸ ’ਚ ਮਿਸ਼ਰੀ ਪਾ ਕੇ ਪੀਣ ਨਾਲ ਫ਼ਾਇਦਾ ਹੁੰਦਾ ਹੈ।

ਜੇਕਰ ਖ਼ੂਨ ਦਾ ਵਹਾਅ ਜ਼ਿਆਦਾ ਹੋਵੇ ਤਾਂ ਮਰੀਜ਼ ਨੂੰ ਠੰਢੀ ਥਾਂ ’ਤੇ ਗਰਦਨ ਨੂੰ ਪਿੱਛੇ ਵਲ ਝੁਕਾ ਕੇ ਲਿਟਾ ਦਿਉ। ਉਸ ਦੇ ਬਾਅਦ ਗਰਦਨ ਦੇ ਪਿਛਲੇ ਹਿੱਸੇ ਦੇ ਥੱਲੇ ਠੰਢੇ ਪਾਣੀ ਦੀ ਪੱਟੀ ਜਾਂ ਬਰਫ਼ ਦੀ ਥੈਲੀ ਰਖਣੀ ਚਾਹੀਦੀ ਹੈ।

- Advertisement -

ਚਮਚਾ ਮੁਲਤਾਨੀ ਮਿੱਟੀ ਨੂੰ ਰਾਤ ਵਿਚ 1/2 ਲੀਟਰ ਪਾਣੀ ਵਿਚ ਭਿਉਂ ਕੇ ਰੱਖ ਦਿਉ। ਸਵੇਰੇ ਉਸ ਪਾਣੀ ਨੂੰ ਛਾਣ ਕੇ ਪੀਣ ਨਾਲ ਨੱਕ ਵਿਚੋਂ ਖ਼ੂਨ ਵਹਿਣਾ ਬੰਦ ਹੋ ਜਾਵੇਗਾ।

ਨੱਕ ਤੋਂ ਖ਼ੂਨ ਆਉਣ ’ਤੇ ਪੱਕਾ ਹੋਇਆ ਕੇਲਾ ਅਤੇ ਚੀਨੀ ਨੂੰ ਦੁੱਧ ਵਿਚ ਮਿਲਾ ਕੇ ਪੀਉ। ਇਹ 8 ਦਿਨ ਲਗਾਤਾਰ ਪੀਣ ਨਾਲ ਖ਼ੂਨ ਆਉਣ ਦੀ ਸਮੱਸਿਆ ਬੰਦ ਹੋ ਜਾਵੇਗੀ।

ਨੱਕ ਤੋਂ ਖ਼ੂਨ ਆਉਣ ’ਤੇ ਤੁਸੀਂ ਪਿਆਜ਼ ਦੀ ਵਰਤੋਂ ਵੀ ਕਰ ਸਕਦੇ ਹੋ। ਪਿਆਜ਼ ਨੂੰ ਕੱਟ ਕੇ ਨੱਕ ਦੇ ਕੋਲ ਰੱਖਣ ਨਾਲ ਖ਼ੂਨ ਆਉਣਾ ਬੰਦ ਹੋ ਜਾਵੇਗਾ।

ਨੱਕ ਵਗਣ ਦੇ ਦੌਰਾਨ, ਆਈਸ ਕਿਊਬ ਦੇ ਪੈਕ ਨੂੰ ਪੀੜਤ ਦੇ ਨੱਕ ‘ਤੇ 2-3 ਮਿੰਟ ਲਈ ਰੱਖੋ। ਹਲਕਾ ਦਬਾਅ ਲਗਾਓ ਤਾਂ ਕਿ ਬਰਫ਼ ਦੀ ਠੰਢ ਨੱਕ ਦੇ ਅੰਦਰ ਪਹੁੰਚ ਜਾਵੇ। ਅਜਿਹਾ ਕਰਨ ਨਾਲ ਨੱਕ ‘ਚੋਂ ਖੂਨ ਆਉਣਾ ਬੰਦ ਹੋ ਸਕਦਾ ਹੈ। ਬਰਫ਼ ਦੀ ਠੰਢ ਖੂਨ ਦੇ ਥੱਕੇ ਨੂੰ ਰੋਕਣ ਅਤੇ ਖੂਨ ਵਹਿਣ ਨੂੰ ਰੋਕਣ ਲਈ ਲੱਗਣ ਵਾਲੇ ਸਮੇਂ ਨੂੰ ਘਟਾਉਂਦੀ ਹੈ।

ਵਿਟਾਮਿਨ ਈ ਕੈਪਸੂਲ ਨਾਲ ਤੁਸੀਂ ਚਿਹਰੇ, ਵਾਲਾਂ ਦੀ ਸੁੰਦਰਤਾ ਨੂੰ ਵਧਾਉਂਦੇ ਹੋ। ਹੁਣ ਕੈਪਸੂਲ ‘ਚ ਮੌਜੂਦ ਤੇਲ ਨੂੰ ਰੂੰ ਦੀ ਮਦਦ ਨਾਲ ਨੱਕ ਦੇ ਅੰਦਰ ਲਗਾਓ ਅਤੇ ਮਰੀਜ਼ ਨੂੰ ਕੁਝ ਦੇਰ ਲਈ ਬਿਸਤਰ ‘ਤੇ ਲੇਟਣ ਦਿਓ। ਜਦੋਂ ਵੀ ਨੱਕ ਖੁਸ਼ਕ ਮਹਿਸੂਸ ਹੋਵੇ ਤਾਂ ਇਸ ਤੇਲ ਦੀ ਵਰਤੋਂ ਕਰੋ। ਇਹ ਸਕਿਨ ਨੂੰ ਨਮੀ ਪ੍ਰਦਾਨ ਕਰਦਾ ਹੈ। ਨੱਕ ਦੀ ਝਿੱਲੀ ਨੂੰ ਨਮੀ ਦਿੱਤੀ ਜਾਂਦੀ ਹੈ। ਵਿਟਾਮਿਨ ਈ ਦਾ ਤੇਲ ਨੱਕ ਵਿੱਚੋਂ ਨਿਕਲਣ ਵਾਲੇ ਖੂਨ ਨੂੰ ਵੀ ਰੋਕ ਸਕਦਾ ਹੈ।

- Advertisement -

ਇਸੇ ਤਰ੍ਹਾਂ ਇਕ ਕਾਟਨ ਬਾਲ ‘ਚ ਸੇਬ ਦਾ ਸਿਰਕਾ ਲਗਾ ਕੇ ਨੱਕ ਦੇ ਅੰਦਰ ਰੱਖੋ। ਇਸ ਨੂੰ 4-5 ਮਿੰਟ ਤੱਕ ਲੱਗਾ ਰਹਿਣ ਦਿਓ, ਖੂਨ ਨਿਕਲਣਾ ਬੰਦ ਹੋ ਜਾਵੇਗਾ। ਅਸਲ ‘ਚ ਸਿਰਕੇ ‘ਚ ਮੌਜੂਦ ਐਸਿਡ ਖੂਨ ਦੀਆਂ ਨਾੜੀਆਂ ਨੂੰ ਸੰਕੁਚਿਤ ਕਰਨ ‘ਚ ਮਦਦ ਕਰਦਾ ਹੈ।

 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment