ਨਾ ਸੁਟੋ ਖੀਰੇ ਦੇ ਛਿਲਕੇ,ਸਿਹਤ ਲਈ ਲਾਹੇਵੰਦ, ਜਾਣੋ ਕੀ ਹਨ ਫਾਇਦੇ

global11
4 Min Read

ਨਿਊਜ਼ ਡੈਸਕ:  ਜਿਵੇਂ ਹੀ ਗਰਮੀਆਂ ਦਾ ਮੌਸਮ ਆਉਣਾ ਸ਼ੁਰੂ ਹੋ ਗਿਆ ਹੈ ,ਨਾਲ ਹੀ  ਭੋਜਨ ਵਿਚ ਵੀ ਤਬਦੀਲੀ ਆ ਗਈ ਹੈ।  ਗਰਮੀ ਤੋਂ ਬਚਣ ਲਈ ਸਾਰੇ ਆਪਣੇ ਭੋਜਨ ਵਿੱਚ  ਕੁੱਝ  ਅਜਿਹਾ ਬਣਾਉਂਦੇ ਹਨ ਜੋ ਗਰਮੀ ਵਿੱਚ ਸਰੀਰ ਨੂੰ ਤੰਦਰੁਸਤ ਰੱਖੇ। ਆਮ ਹੀ ਗਰਮੀਆਂ ਵਿੱਚ ਅਸੀਂ ਆਪਣੇ ਭੋਜਨ ਵਿੱਚ ਸਲਾਦ  ਦੀ ਵਰਤੋਂ ਕਰਦੇ ਹਾਂ। ਜਿਸ ਵਿੱਚ ਖ਼ਾਸ ਕਰਕੇ ਖੀਰਾ ਹੁੰਦਾ ਹੈ।  ਜੋ  ਸਿਹਤ ਨੂੰ ਗਰਮੀ  ਵਿੱਚ ਹਲਕਾ ਫੁਲਕਾ ਰੱਖਦਾ ਹੈ। ਜਿਸ ਨਾਲ ਸਰੀਰ ਵਿੱਚੋਂ ਪਾਣੀ ਦੀ ਕਮੀ  ਤੋਂ ਬਚਿਆ  ਜਾ ਸਕਦਾ ਹੈ। ਖੀਰਾ ਇਨ੍ਹਾਂ ਫਲਾਂ ਵਿੱਚੋਂ ਇਕ ਹੈ। ਗਰਮੀਆਂ ਵਿੱਚ ਖੀਰਾ ਖਾਣ ਦੇ ਕਈ ਫਾਇਦੇ ਹੁੰਦੇ ਹਨ। ਪਰ ਜ਼ਿਆਦਾਤਰ ਲੋਕ ਖੀਰਾ ਖਾਂਦੇ ਸਮੇਂ ਇਸ ਦੇ ਛਿਲਕੇ ਸੁੱਟ ਦਿੰਦੇ ਹਨ। ਕਈ ਲੋਕ ਮੰਨਦੇ ਹਨ ਕਿ ਛਿਲਕੇ ਸਾਡੇ ਲਈ ਕਿਸੇ ਕੰਮ ਦੇ ਨਹੀਂ ਹੁੰਦੇ, ਇਸ ਲਈ ਉਹ ਇਨ੍ਹਾਂ ਨੂੰ ਸੁੱਟ ਦਿੰਦੇ ਹਨ। ਜੇਕਰ ਤੁਸੀਂ ਵੀ ਉਨ੍ਹਾਂ ਲੋਕਾਂ ਵਿੱਚੋਂ ਇਕ ਹੋ ਤਾਂ ਅੱਜ ਅਸੀਂ ਤੁਹਾਨੂੰ ਖੀਰੇ ਨੂੰ ਛਿਲਕੇ ਦੇ ਨਾਲ ਖਾਣ ਦੇ ਫਾਇਦਿਆਂ ਬਾਰੇ ਦੱਸਾਂਗੇ।

ਭਾਰ  ਘੱਟ ਕਰਨ ਵਿੱਚ ਕਰਦਾ ਹੈ ਮਦਦ :- ਜੇਕਰ ਤੁਸੀਂ ਭਾਰ ਘਟਾਉਣ ਦਾ ਵਧੀਆ ਤਰੀਕਾ ਲੱਭ ਰਹੇ ਹੋ ਤਾਂ ਛਿਲਕੇ ਵਾਲੇ ਖੀਰੇ ਖਾਓ। ਜੇਕਰ ਤੁਸੀਂ ਖੀਰੇ ਦਾ ਸੇਵਨ ਛਿਲਕਿਆਂ ਦੇ ਨਾਲ ਕਰਦੇ ਹੋ ਤਾਂ ਇਹ ਮੈਟਾਬੋਲਿਜ਼ਮ ਨੂੰ ਸੁਧਾਰਦਾ ਹੈ ਤੇ ਕ੍ਰੇਵਿੰਗ ਨੂੰ ਵੀ ਕੰਟਰੋਲ ਕਰਦਾ ਹੈ। ਫਾਈਬਰ ਅਤੇ ਗੁੜ ਨਾਲ ਬਿਨਾਂ ਛਿੱਲੇ ਹੋਏ ਖੀਰੇ ਖਾਣ ਨਾਲ ਤੁਸੀਂ ਲੰਬੇ ਸਮੇਂ ਤੱਕ ਪੇਟ ਭਰਿਆ ਰਹਿੰਦਾ ਹੈ, ਜਿਸ ਨਾਲ ਭਾਰ ਘਟਾਉਣ ਵਿਚ ਮਦਦ ਮਿਲਦੀ ਹੈ।

ਸ੍ਕਿਨ ਲਈ ਲਾਭਦਾਇਕ :-ਖੀਰੇ ਦੇ ਛਿਲਕਿਆਂ ਵਿਚ ਮੌਜੂਦ ਐਸਕੋਰਬਿਕ ਐਸਿਡ ਸਕਿੰਨ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਨਾ ਸਿਰਫ ਸਕਿੰਨ ਨੂੰ ਆਕਸੀਡੇਟਿਵ ਨੁਕਸਾਨ ਤੋਂ ਬਚਾਉਂਦਾ ਹੈ, ਸਗੋਂ ਉਮਰ ਨੂੰ ਵੀ ਕੰਟਰੋਲ ਕਰਦਾ ਹੈ। ਇਸ ਤੋਂ ਇਲਾਵਾ ਕੋਲੇਜਨ ਪ੍ਰੋਡਕਸ਼ਨ ਵੀ ਇਸ ਦੀ ਮਦਦ ਨਾਲ ਤੇਜ਼ ਹੁੰਦੀ ਹੈ। ਇਸ ਨਾਲ ਚਿਹਰਾ ਸਾਫ਼ ਹੁੰਦਾ ਹੈ ਤੇ  ਚਮਕਦਾਰ ਬਣਦਾ ਹੈ।

ਅੱਖਾਂ ਲਈ ਗੁਣਕਾਰੀ:-ਖੀਰੇ ਦੇ ਛਿਲਕਿਆਂ ‘ਚ ਵਿਟਾਮਿਨ ਏ ਯਾਨੀ ਬੀਟਾ-ਕੈਰੋਟੀਨ ਪਾਇਆ ਜਾਂਦਾ ਹੈ, ਜੋ ਸਾਡੀਆਂ ਅੱਖਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਅਜਿਹੇ ‘ਚ ਖੀਰੇ ਦੇ ਛਿਲਕੇ ਖਾਣ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੁੰਦੀ ਹੈ ਅਤੇ ਅੱਖਾਂ ਵੀ ਸਿਹਤਮੰਦ ਰਹਿੰਦੀਆਂ ਹਨ।

- Advertisement -

ਦਿਲ ਨੂੰ ਰੱਖੇ ਸਿਹਤਮੰਦ :- ਖੀਰੇ ਦੇ ਛਿਲਕੇ ‘ਚ ਪਾਇਆ ਜਾਣ ਵਾਲਾ ਵਿਟਾਮਿਨ ਕੇ ਖੂਨ ਦੇ ਜੰਮਣ ਨੂੰ ਰੋਕਣ ਵਿਚ ਬਹੁਤ ਮਦਦਗਾਰ ਹੁੰਦਾ ਹੈ। ਇਸ ਤੋਂ ਇਲਾਵਾ ਇਹ ਸਾਡੀਆਂ ਖੂਨ ਦੀਆਂ ਨਾੜੀਆਂ ਨੂੰ ਵੀ ਸਿਹਤਮੰਦ ਰੱਖਦਾ ਹੈ ਜਿਸ ਕਾਰਨ ਖੂਨ ਦਾ ਸੰਚਾਰ ਸਹੀ ਢੰਗ ਨਾਲ ਹੁੰਦਾ ਹੈ। ਵਿਟਾਮਿਨ ਕੇ ਹੱਡੀਆਂ ਨੂੰ ਮਜ਼ਬੂਤ ​​ਕਰਨ ਦੇ ਨਾਲ-ਨਾਲ ਦਿਮਾਗ ਨੂੰ ਸਿਹਤਮੰਦ ਬਣਾਉਂਦਾ ਹੈ। ਇਸ ਨਾਲ ਸਰੀਰ  ਵਿੱਚ ਪਾਣੀ ਦੀ ਮਾਤਰਾ ਦਾ ਸੰਤੁਲਨ ਬਣਿਆ ਰਹਿੰਦਾ ਹੈ।

ਕਬਜ਼  ਨੂੰ ਕਰੇ ਦੂਰ :-ਜੇਕਰ ਤੁਸੀਂ ਅਕਸਰ ਕਬਜ਼ ਦੀ ਸਮੱਸਿਆ ਤੋਂ ਪਰੇਸ਼ਾਨ ਰਹਿੰਦੇ ਹੋ ਤਾਂ ਖੀਰੇ ਨੂੰ ਛਿਲਕੇ ਸਮੇਤ ਖਾਣਾ ਫਾਇਦੇਮੰਦ ਹੋਵੇਗਾ। ਅਸਲ ‘ਚ ਖੀਰੇ ਦੇ ਛਿਲਕੇ ‘ਚ ਮੌਜੂਦ ਅਘੁਲਣਸ਼ੀਲ ਫਾਈਬਰ ਕਬਜ਼ ਨੂੰ ਦੂਰ ਕਰਨ ‘ਚ ਮਦਦਗਾਰ ਹੁੰਦੇ ਹਨ। ਨਾਲ ਹੀ, ਇਹ ਅੰਤੜੀਆਂ ਦੀ ਗਤੀ ਨੂੰ ਤੇਜ਼ ਕਰਦਾ ਹੈ ਅਤੇ ਪੇਟ ਨੂੰ ਸਾਫ਼ ਕਰਨ ਵਿੱਚ ਵੀ ਬਹੁਤ ਮਦਦਗਾਰ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates

 

Share this Article
Leave a comment