ਸ਼ਿਮਲਾ: ਇਸ ਸੂਬੇ ‘ਚ ਪੀਣ ਵਾਲੇ ਪਾਣੀ ਦੀ ਕਿੱਲਤ, ਪੰਜ ਦਿਨਾਂ ਬਾਅਦ ਮਿਲੇਗੀ ਸਪਲਾਈ

Rajneet Kaur
2 Min Read

ਸ਼ਿਮਲਾ:  ਗ੍ਰਾਮ ਪੰਚਾਇਤ ਪਗੋਗ ਦੇ ਬਡਾਸ਼ ਵਿੱਚ ਪਾਣੀ ਨੂੰ ਲੈ ਕੇ ਹਾਹਾਕਾਰ ਮੱਚੀ ਹੋਈ ਹੈ। ਪੰਜ ਦਿਨਾਂ ਬਾਅਦ ਲੋਕਾਂ ਦੇ ਘਰਾਂ ਵਿੱਚ ਪਾਣੀ ਪਹੁੰਚਾਇਆ ਜਾ ਰਿਹਾ ਹੈ।  ਲੋਕਾਂ ਨੂੰ ਚਾਰ-ਪੰਜ ਬਾਲਟੀਆਂ ਹੀ ਪਾਣੀ ਮਿਲ ਰਿਹਾ ਹੈ।

ਅਜਿਹੇ ਵਿੱਚ ਲੋਕ ਹੈਂਡ ਪੰਪਾਂ ਤੋਂ ਪਾਣੀ ਲਿਆਉਣ ਲਈ ਮਜਬੂਰ ਹਨ। ਸਵੇਰੇ-ਸ਼ਾਮ ਹੈਂਡ ਪੰਪਾਂ ‘ਤੇ ਪਾਣੀ ਭਰਨ ਲਈ ਲੋਕਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਹਨ। ਉਂਜ ਪਗੋਗ, ਬਾਦਸ਼ਾਹ, ਸ਼ਨਾਨ, ਬੁਖਾਰੀ, ਮੋਤੀਬਾਘਾ, ਕਰਿਆਲੀ ਪਿੰਡਾਂ ਲਈ ਜਲ ਸਕੀਮ ਮਨਜ਼ੂਰ ਕੀਤੀ ਗਈ ਹੈ। ਇਸ ਸਕੀਮ ਨੂੰ ਤਿਆਰ ਹੋਏ ਕਰੀਬ ਦੋ ਮਹੀਨੇ ਬੀਤ ਚੁੱਕੇ ਹਨ ਪਰ ਅਜੇ ਤੱਕ ਇਸ ਨੂੰ ਚਾਲੂ ਨਹੀਂ ਕੀਤਾ ਗਿਆ।

ਦਸ ਦਈਏ ਕਿ  ਇਸ ਲਿਫਟ ਸਕੀਮ ਦੇ ਸ਼ੁਰੂ ਹੋਣ ਨਾਲ ਪਿੰਡ ਪਗੋਗ ਪੰਚਾਇਤ ਦੇ ਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ। ਸਾਬਕਾ ਪੰਚਾਇਤ ਮੁਖੀ ਕਾਂਸ਼ੀ ਰਾਮ ਨੇ ਇਸ ਸਕੀਮ ਨੂੰ ਸ਼ੁਰੂ ਕਰਨ ਦਾ ਮੁੱਦਾ ਸੂਬਾ ਸਰਕਾਰ ਕੋਲ ਉਠਾਇਆ ਹੈ। ਉਨ੍ਹਾਂ ਕਿਹਾ ਕਿ ਪਗੋਗ ਪੰਚਾਇਤ ਵਿੱਚ ਪਾਣੀ ਦੀ ਕਿੱਲਤ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਦੇ ਲੋਕ ਦੁਕਾਨਾਂ ‘ਤੇ ਕੰਮ ਕਰਦੇ ਹਨ। ਸ਼ਾਮ ਨੂੰ ਘਰ ਪਹੁੰਚ ਕੇ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਖਾਲੀ ਭਾਂਡੇ ਲੈ ਕੇ ਹੈਂਡ ਪੰਪ ‘ਤੇ ਜਾਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪੰਚਾਇਤੀ ਰਾਜ ਮੰਤਰੀ ਅਨਿਰੁਧ ਸਿੰਘ ਨੇ ਵੀ ਡੇਢ ਮਹੀਨਾ ਪਹਿਲਾਂ ਇਸ ਸਕੀਮ ਨੂੰ ਸ਼ੁਰੂ ਕਰਨ ਦੀਆਂ ਹਦਾਇਤਾਂ ਦਿੱਤੀਆਂ ਸਨ ਪਰ ਵਿਭਾਗ ਵੱਲੋਂ ਇਸ ’ਤੇ ਅਮਲ ਨਹੀਂ ਕੀਤਾ ਜਾ ਰਿਹਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment