“The Tragedy King” ਹੋਏ 97 ਸਾਲ ਦੇ

TeamGlobalPunjab
1 Min Read

ਭਾਰਤੀ ਸਿਨੇਮਾ ਦੇ ਵੱਡੇ ਅਤੇ ਮਹਾਨ ਅਦਾਕਾਰਾਂ ਵਿਚੋਂ ਇਕ, ਦਿਲੀਪ ਕੁਮਾਰ ਅੱਜ ਯਾਨੀ ਬੁੱਧਵਾਰ ਨੂੰ ਆਪਣਾ 97ਵਾਂ ਜਨਮ ਦਿਨ ਮਨਾ ਰਹੇ ਹਨ। ਇਸ ਮੌਕੇ ਉਨ੍ਹਾਂ ਨੂੰ ਬਾਲੀਵੁੱਡ ਸਿਤਾਰਿਆਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਦਿਲੀਪ ਕੁਮਾਰ ਦਾ ਜਨਮ 12 ਦਸੰਬਰ 1922 ‘ਚ ਹੋਇਆ ਸੀ। ਜੇਕਰ ਉਨ੍ਹਾਂ ਦੇ ਫਿਲਮੀ ਕਰੀਅਰ ਬਾਰੇ ਗੱਲ ਕਰੀਏ ਤਾਂ ਦਿਲੀਪ ਕੁਮਾਰ ਨੇ 1944 ‘ਚ ਬਣੀ ਫਿਲਮ ਜਵਾਰ ਭੱਟਾ ਤੋਂ ਸ਼ੁਰੂਆਤ ਕਰਕੇ ਹੁਣ ਤੱਕ 65 ਤੋਂ ਵੀ ਵਧੇਰੇ ਫਿਲਮਾਂ ‘ਚ ਕੰਮ ਕੀਤਾ ਹੈ। ਇਸੇ ਲਈ ਉਨ੍ਹਾਂ ਨੂੰ ਟ੍ਰੈਜਡੀ ਕਿੰਗ ਦੇ ਨਾਮ ਨਾਲ ਵੀ ਜਾਣਿਆਂ ਜਾਂਦਾ ਹੈ।

ਅੱਜ ਜਦੋਂ ਉਹ ਆਪਣਾ 97ਵਾਂ ਜਨਮ ਦਿਨ ਮਨਾ ਰਹੇ ਹਨ ਤਾਂ ਬਾਲੀਵੁੱਡ ਸਿਤਾਰਿਆਂ ਅਤੇ ਪ੍ਰਸ਼ੰਸਕਾਂ ਵੱਲੋਂ ਦਿਲੀਪ ਕੁਮਾਰ ਨੂੰ ਵਧਾਈਆਂ ਦੇ ਰਹੇ ਹਨ ਅਤੇ ਉਨ੍ਹਾਂ ਦੀ ਚੰਗੀ ਸਿਹਤ ਦੀਆਂ ਕਾਮਨਾਵਾਂ ਕਰ ਰਹੇ ਹਨ।

https://twitter.com/TheDilipKumar/status/1204618501186437120

ਦਿਲੀਪ ਕੁਮਾਰ ਨੇ ਵੀ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਲਿਖਿਆ ਕਿ“ਇਸ 97 ਵੇਂ ਜਨਮਦਿਨ ‘ਤੇ, ਪਿਛਲੀ ਰਾਤ ਤੋਂ ਕਾਲਾਂ ਅਤੇ ਸੰਦੇਸ਼ ਆ ਰਹੇ ਹਨ ਇਸ ਲਈ ਧੰਨਵਾਦ!”

- Advertisement -

Share this Article
Leave a comment