ਨੇਪਾਲ ‘ਚ ਬਰਫ਼ ਦੇ ਤੋਦੇ ਖਿਸਕਣ ਕਾਰਨ 3 ਦੀ ਮੌਤ,ਕਈ ਜ਼ਖਮੀ

navdeep kaur
2 Min Read

ਕਾਠਮੰਡੂ : ਨੇਪਾਲ ਦੇ ਮੁਗੂ ਜ਼ਿਲ੍ਹੇ ‘ਚ ਇਕ ਹੋਰ ਬਰਫ ਖਿਸਕਣ ਕਾਰਨ 3 ਲੋਕਾਂ ਦੀ ਮੌਤ ਹੋ ਗਈ ਅਤੇ 12 ਹੋਰ ਜ਼ਖ਼ਮੀ ਹੋ ਗਏ। ਇਕ ਸਥਾਨਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।

ਇਕ ਨਿਊਜ਼ ਏਜੰਸੀ ਨੇ ਦਸਿਆ ਕਿ ਜੁਮਲਾ ਜ਼ਿਲ੍ਹੇ ਦੇ ਕੁੱਲ 15 ਲੋਕ ਕੈਟਰਪਿਲਰ ਫੰਗਸ ਯਾਰਸਾਗੁੰਬਾ ਦੀ ਭਾਲ ਲਈ ਮੁਗੂ ਗਏ ਸਨ, ਪਰ ਸ਼ਨੀਵਾਰ ਨੂੰ ਉਹ ਬਰਫ਼ ਦੇ ਤੋਦੇ ਦੀ ਲਪੇਟ ਵਿੱਚ ਆ ਗਏ। ਜ਼ਖਮੀਆਂ ਦਾ ਸਥਾਨਕ ਸਿਹਤ ਚੌਕੀ ਵਿਖੇ ਇਲਾਜ ਕੀਤਾ ਜਾ ਰਿਹਾ ਹੈ।

ਮੁਗੂ ਦੇ ਮੁੱਖ ਜ਼ਿਲ੍ਹਾ ਅਧਿਕਾਰੀ ਮੋਹਨ ਬਹਾਦੁਰ ਥਾਪਾ ਨੇ ਦੱਸਿਆ ਕਿ ਬਚਾਅ ਕਾਰਜ ਲਈ ਸੁਰੱਖਿਆ ਕਰਮਚਾਰੀਆਂ ਦੀ ਟੀਮ ਭੇਜੀ ਗਈ ਹੈ, ਪਰ ਬਰਫ਼ਬਾਰੀ ਕਾਰਨ ਬਚਾਅ ਕਾਰਜ ‘ਚ ਰੁਕਾਵਟ ਆ ਰਹੀ ਹੈ। ਇਹ ਨੇਪਾਲ ਦੇ ਸਭ ਤੋਂ ਦੂਰ-ਦੁਰਾਡੇ ਜ਼ਿਲ੍ਹੇ ਵਜੋਂ ਜਾਣਿਆ ਜਾਂਦਾ ਹੈ।

ਦਸਿਆ ਕਿ ਘਟਨਾ ਵਾਲੀ ਥਾਂ ਜ਼ਿਲ੍ਹਾ ਹੈੱਡਕੁਆਰਟਰ ਤੋਂ ਦੋ ਦਿਨ ਦੀ ਦੂਰੀ ‘ਤੇ ਹੈ। ਸਾਡੀ ਬਚਾਅ ਟੀਮ ਅਜੇ ਤੱਕ ਉੱਥੇ ਨਹੀਂ ਪਹੁੰਚੀ ਹੈ।

- Advertisement -

ਉਸ ਨੇ ਦਸਿਆ ਕਿ ਘਟਨਾ ਵਾਲੀ ਥਾਂ ਜ਼ਿਲ੍ਹਾ ਹੈੱਡਕੁਆਰਟਰ ਤੋਂ ਦੋ ਦਿਨ ਦੀ ਪੈਦਲ ਦੂਰੀ ‘ਤੇ ਹੈ। ਸਾਡੀ ਬਚਾਅ ਟੀਮ ਅਜੇ ਤੱਕ ਉਥੇ ਨਹੀਂ ਪਹੁੰਚੀ। ਇਸ ਤੋਂ ਪਹਿਲਾਂ 2 ਮਈ ਨੂੰ ਪਛਮੀ ਨੇਪਾਲ ਦੇ ਦਾਰਚੁਲਾ ਜ਼ਿਲੇ ‘ਚ ਬਰਫੀਲੇ ਤੂਫਾਨ ‘ਚ ਯਾਰਸਾਗੁੰਬਾ ਦੇ ਪੰਜ ਲੋਕਾਂ ਦੀ ਮੌਤ ਹੋ ਗਈ ਸੀ।

 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

TAGGED: , ,
Share this Article
Leave a comment