ਸੋਨੂੰ ਸੂਦ ਵੱਲੋਂ ਪ੍ਰਵਾਸੀਆਂ ਨੂੰ ਘਰ ਭੇਜਣ ਦਾ ਕਦਮ, ਇੱਕ ਰਾਜਨੀਤਿਕ ਦਾਅ : ਸੰਜੇ ਰਾਊਤ

TeamGlobalPunjab
3 Min Read

ਮੁੰਬਈ : ਲੌਕਡਾਊਨ ਦੌਰਾਨ ਮੁੰਬਈ ‘ਚ ਫਸੇ ਗਰੀਬ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਉਣ ਦੇ ਲਈ ਫਿਲਮੀ ਅਦਾਕਾਰਾ ਸੋਨੂੰ ਸੂਦ ਦੀ ਪੂਰੇ ਦੇਸ਼ ‘ਚ ਪ੍ਰਸੰਸਾ ਕੀਤੀ ਜਾ ਰਹੀ ਹੈ।  ਉਥੇ ਹੀ ਸ਼ਿਵ ਸੈਨਾ ਨੇ ਅਭਿਨੇਤਾ ਸੋਨੂ ਸੂਦ ਦੇ ਇਸ ਕਦਮ ਨੂੰ ਰਾਜਨੀਤਿਕ ਤੌਰ ‘ਤੇ ਪ੍ਰੇਰਿਤ ਦੱਸਿਆ ਹੈ। ਸਿਵ ਸੈਨਾ ਨੇ ਸੋਨੂੰ ਸੂਦ ਵੱਲੋਂ ਪ੍ਰਵਾਸੀ ਮਜ਼ਦੂਰਾਂ ਨੂੰ ਘਰ ਭੇਜੇ ਜਾਣ ‘ਤੇ ਸ਼ੱਕ ਜ਼ਾਹਿਰ ਕੀਤਾ ਹੈ।

ਇਸ ਸਬੰਧੀ ਸ਼ਿਵ ਸੈਨਾ ਦੇ ਸੀਨੀਅਰ ਆਗੂ ਸੰਜੇ ਰਾਊਤ ਨੇ ਐਤਵਾਰ ਨੂੰ ਕਿਹਾ ਕਿ ਸੋਨੂੰ ਸੂਦ ਇੱਕ ਚੰਗੇ ਅਦਾਕਾਰ ਹਨ। ਉਨ੍ਹਾਂ ਕਿਹਾ ਕਿ ਫਿਲਮਾਂ ਲਈ ਨਿਰਦੇਸ਼ਕ ਅਲੱਗ ਹੁੰਦੇ ਹਨ। ਸੋਨੂੰ ਸੂਦ ਨੇ ਜੋ ਕੰਮ ਕੀਤਾ ਹੈ, ਉਹ ਵਧੀਆ ਹੈ ਪਰ ਇਸ ਗੱਲ ਦੀ ਵੀ ਸੰਭਾਵਨਾ ਹੈ ਕਿ ਇਸ ਸਭ ਦੇ ਪਿੱਛੇ ਉਨ੍ਹਾਂ ਦਾ ਕੋਈ ਰਾਜਨੀਤਿਕ ਨਿਰਦੇਸ਼ਕ ਹੋਵੇ। ‘ਸਾਮਨਾ’ ‘ਚ ਸਿਵ ਸੈਨਾ ਸ਼ਾਂਸ਼ਦ ਸੰਜੇ ਰਾਊਤ ਨੇ ਸੋਨੂੰ ਸੂਦ ਨੂੰ ਇੱਕ ਝਟਕੇ ‘ਚ ਬਣਿਆ ਮਹਾਤਮਾ ਆਖ ਦਿੱਤਾ ਤੇ ਸੋਨੂੰ ਸੂਦ ਦੇ ਇਸ ਕੰਮ ਨੂੰ ਭਾਜਪਾ ਦੀ ਸਾਜ਼ਿਸ਼ ਵੀ ਦੱਸਿਆ।

ਸੰਜੇ ਰਾਊਤ ਨੇ ਲਿਖਿਆ ਕਿ ਲੌਕਡਾਊਨ ‘ਚ ਅਚਾਨਕ ਇੱਕ ਨਵਾਂ ‘ਮਹਾਤਮਾ’ ਸੂਦ ਆਇਆ ਹੈ। ਰਾਊਤ ਨੇ ਅੱਗੇ ਲਿਖਿਆ ਕਿ ‘ਜਦੋਂ ਰਾਜ ਦੀਆਂ ਸਰਕਾਰਾਂ ਕਿਸੇ ਪ੍ਰਵਾਸੀ ਮਜ਼ਦੂਰ ਨੂੰ ਕਿਤੇ ਜਾਣ ਦੀ ਆਗਿਆ ਨਹੀਂ ਦੇ ਰਹੀਆਂ, ਤਾਂ ਉਹ ਕਿਥੇ ਜਾ ਰਹੇ ਹਨ?’ ਸੋਨੂੰ ਸੂਦ ‘ਤੇ ਹਮਲਾ ਕਰਦਿਆਂ ਰਾਉਤ ਨੇ ਇੱਥੋਂ ਤਕ ਕਹਿ ਦਿੱਤਾ ਕਿ ਬਹੁਤ ਜਲਦੀ ਹੀ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲ ਸਕਦੇ ਹਨ ਅਤੇ ਮੁੰਬਈ ਦੇ ਮਸ਼ਹੂਰ ਸੈਲੀਬ੍ਰੇਟੀ ਬਣ ਸਕਦੇ ਹਨ। ਇੱਥੇ ਹੀ ਬਸ ਨਹੀਂ ਰਾਊਤ ਨੇ ਕਿਹਾ ਕਿ ‘ਸੋਨੂੰ ਸੂਦ ਇੱਕ ਅਭਿਨੇਤਾ ਹੈ, ਉਹ ਪੈਸੇ ਲਈ ਕੁਝ ਵੀ ਕਰ ਸਕਦਾ ਹੈ। ਅਦਾਕਾਰੀ ਉਸ ਦਾ ਪੇਸ਼ਾ ਹੈ।

ਦੱਸ ਦੇਈਏ ਕਿ ਹਾਲ ਹੀ ਵਿੱਚ ਸੋਨੂੰ ਸੂਦ ਨੇ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਯਾਰੀ ਨਾਲ ਮੁਲਾਕਾਤ ਕੀਤੀ ਸੀ। ਇਸ ਸਮੇਂ ਦੌਰਾਨ ਰਾਜਪਾਲ ਨੇ ਸੋਨੂੰ ਸੂਦ ਦੁਆਰਾ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਸੁਰੱਖਿਅਤ ਪਹੁੰਚਾਉਣ ਦੇ ਲਈ ਕੀਤੇ ਜਾ ਰਹੇ ਕੰਮ ਦੀ ਸ਼ਲਾਘਾ ਕੀਤੀ ਸੀ। ਇਸ ਦੇ ਨਾਲ ਹੀ ਰਾਜਪਾਲ ਭਗਤ ਸਿੰਘ ਕੋਸ਼ਰੀ ਨੇ ਵੀ ਅਭਿਨੇਤਾ ਦੀ ਮਦਦ ਲਈ ਹਰ ਤਰਾਂ ਦਾ ਸਹਿਯੋਗ ਦੇਣ ਦੀ ਗੱਲ ਕਹੀ ਸੀ। ਇਸ ਤੋਂ ਪਹਿਲਾਂ ਵੀ ਰਾਜਪਾਲ ਸੋਨੂੰ ਸੂਦ ਦੇ ਕੰਮ ਦੀ ਪ੍ਰਸ਼ੰਸਾ ਕਰ ਚੁੱਕੇ ਹਨ।

- Advertisement -

Share this Article
Leave a comment