ਸੰਗਰੂਰ : ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਅਤੇ ਪਾਰਟੀ ਸੁਪਰੀਮੋਂ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਵਜੋਂ ਆਹੁਦਾ ਵੀ ਸੰਭਾਲ ਲਿਆ ਹੈ। ਇਸ ਤੋਂ ਬਾਅਦ ਹੁਣ ਪੰਜਾਬ ਦੀ ਸਿਆਸਤ ਲਗਾਤਾਰ ਗਰਮਾਈ ਹੋਈ ਹੈ ਕਿ ਕੀ ਇਸ ਜਿੱਤ ਦਾ ਅਸਰ ਪੰਜਾਬ ਵਿੱਚ ਵੀ ਹੋਵੇਗਾ। ਇਸ ਨੂੰ ਲੈ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋ ਚੁਕੇ ਸੀਨੀਅਰ ਸਿਆਸਤਦਾਨ ਪਰਮਿੰਦਰ ਸਿੰਘ ਢੀਂਡਸਾ ਨੇ ਸਖਤ ਪ੍ਰਤੀਕਿਰਿਆ ਦਿੱਤੀ ਹੈ। ਛੋਟੇ ਢੀਂਡਸਾ ਦਾ ਕਹਿਣਾ ਹੈ ਕਿ ਦਿੱਲੀ ਅੰਦਰ ਕੇਜਰੀਵਾਲ ਦੀ ਜਿੱਤ ਉਸ ਦੇ ਕੰਮਾਂ ਦੇ ਅਧਾਰ ‘ਤੇ ਹੋਈ ਹੈ ਪਰ ਪੰਜਾਬ ਅਤੇ ਦਿੱਲੀ ਦੇ ਹਾਲਾਤਾਂ ਦਾ ਬਹੁਤ ਜਿਆਦਾ ਫਰਕ ਹੈ।
ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦਿੱਲੀ ਲਈ ਚੰਗੇ ਸਾਬਤ ਹੋ ਸਕਦੇ ਹਨ ਪਰ ਇਹ ਜਰੂਰੀ ਨਹੀਂ ਕਿ ਉਹ ਪੰਜਾਬ ਲਈ ਵੀ ਸਹੀ ਸਾਬਤ ਹੋਣ। ਛੋਟੇ ਢੀਂਡਸਾ ਨੇ ਕਿਹਾ ਕਿ ਅਜੇ ਪੰਜਾਬ ਵਿੱਚ ਇੰਨੀ ਸਮਰੱਥਾ ਹੈ ਕਿ ਇੱਥੋਂ ਦਾ ਕੋਈ ਪੈਦਾ ਹੋਇਆ ਸਿਆਸਤਦਾਨ ਹੀ ਇਸ ਦੀ ਅਗਵਾਈ ਕਰੇ। ਉਨ੍ਹਾਂ ਕਿਹਾ ਕਿ ਇਸ ਲਈ ਦਿੱਲੀ ਵੱਲ ਦੇਖਣ ਦੀ ਜਰੂਰਤ ਨਹੀਂ ਹੈ ਅਤੇ ਪੰਜਾਬ ਅੰਦਰੋਂ ਹੀ ਕੋਈ ਚੰਗੀ ਅਗਵਾਈ ਕਰਨ ਵਾਲਾ ਆਗੂ ਲੱਭਿਆ ਜਾ ਸਕਦਾ ਹੈ।
ਇੱਥੇ ਹੀ ਉਨ੍ਹਾਂ ਬੋਲਦਿਆਂ ਸ਼੍ਰੋਮਣੀ ਅਕਾਲੀ ਦਲ ਬਾਰੇ ਬੋਲਦਿਆਂ ਕਿਹਾ ਕਿ ਪਾਰਟੀ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਹੀ ਆਪਣੇ ਸਿਧਾਂਤਾ ਤੋਂ ਲਹੀ ਹੈ। ਛੋਟੇ ਢੀਂਡਸਾ ਨੇ ਕਿਹਾ ਕਿ ਉਨ੍ਹਾਂ ਦਾ ਮੰਤਵ ਸੱਤਾ ਪ੍ਰਾਪਤ ਕਰਨਾ ਨਹੀਂ ਹੈ ਬਲਕਿ ਉਹ ਪਾਰਟੀ ਨੂੰ ਮਜ਼ਬੂਤ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਲੋਕ ਤੀਜ਼ਾ ਬਦਲ ਚਾਹੁੰਦੇ ਹਨ। ਇੱਥੇ ਹੀ ਉਨ੍ਹਾਂ ਬੋਲਦਿਆਂ ਇਹ ਦੋਸ਼ ਲਾਇਆ ਕਿ ਪਿਛਲੇ 25-30 ਸਾਲ ਤੋਂ ਪੰਜਾਬ ਅੰਦਰ ਸਿਰਫ ਕੈਪਟਨ ਜਾਂ ਫਿਰ ਬਾਦਲ ਪਰਿਵਾਰ ਦੀ ਹੀ ਚਲਦੀ ਹੈ ਇਸ ਤੋਂ ਇਲਾਵਾ ਕੋਈ ਨਹੀਂ ਕਹਿ ਸਕਦਾ ਕਿ ਉਸ ਦੀ ਚਲਦੀ ਹੈ ਅਤੇ ਇਹ ਦੋਵੇਂ ਇਕੱਠੇ ਰਲੇ ਹੋਏ ਹਨ।