ਜੰਮੂ-ਕਸ਼ਮੀਰ ‘ਚ 2G ਮੋਬਾਇਲ ਇੰਟਰਨੈੱਟ ਸੇਵਾਵਾਂ ਬਹਾਲ

TeamGlobalPunjab
2 Min Read

ਸ੍ਰੀਨਗਰ: ਪੰਜ ਮਹੀਨੇ ਤੋਂ ਜ਼ਿਆਦਾ ਸਮੇਂ ਤੱਕ ਬੰਦ ਰਹਿਣ ਤੋਂ ਬਾਅਦ ਸ਼ੁੱਕਰਵਾਰ ਦੇਰ ਰਾਤ ਤੋਂ ਕਸ਼ਮੀਰ ਘਾਟੀ ਵਿੱਚ ਪੋਸਟਪੇਡ ਦੇ ਨਾਲ ਹੀ ਪ੍ਰੀਪੇਡ ਫੋਨ ‘ਤੇ 2G ਮੋਬਾਇਲ ਇੰਟਰਨੈੱਟ ਸੇਵਾਵਾਂ ਬਹਾਲ ਹੋ ਗਈਆਂ ਹਨ। ਇਸ ਸਬੰਧੀ ਇੱਕ ਆਧਿਕਾਰਿਕ ਆਦੇਸ਼ ਜਾਰੀ ਕੀਤਾ ਗਿਆ ਹੈ ਹਾਲਾਂਕਿ ਜੰਮੂ – ਕਸ਼ਮੀਰ ਪ੍ਰਸ਼ਾਸਨ ਵੱਲੋਂ ਮਨਜ਼ੂਰ 301 ਵੈਬਸਾਈਟਾਂ ਤੱਕ ਹੀ ਲੋਕਾਂ ਦੀ ਪਹੁੰਚ ਹੋ ਸਕੇਗੀ।

ਜੰਮੂ ਕਸ਼ਮੀਰ ਪ੍ਰਸ਼ਾਸਨ ਦੇ ਗ੍ਰਹਿ ਵਿਭਾਗ ਦੀ ਇੱਕ ਸੂਚਨਾ ਦੇ ਮੁਤਾਬਕ ਮੋਬਾਇਲ ਫੋਨ ‘ਤੇ 2G ਸਪੀਡ ਦੇ ਨਾਲ ਇੰਟਰਨੈੱਟ ਸਹੂਲਤ 25 ਜਨਵਰੀ ਤੋਂ ਸ਼ੁਰੂ ਹੋ ਗਈ ਹੈ। ਸੋਸ਼ਲ ਮੀਡੀਆ ਸਾਈਟਸ ਤੱਕ ਘਾਟੀ ਦੇ ਲੋਕਾਂ ਦੀ ਪਹੁੰਚ ਨਹੀਂ ਹੋਵੇਗੀ ਅਤੇ ਤੈਅ ਵੈਬਸਾਈਟਸ ਤੱਕ ਹੀ ਉਨ੍ਹਾਂ ਦੀ ਪਹੁੰਚ ਹੋ ਸਕੇਗੀ।

ਇਹ ਸਹੂਲਤ ਪੋਸਟਪੇਡ ਅਤੇ ਪ੍ਰੀਪੇਡ ਸਿਮ ਕਾਰਡ ‘ਤੇ ਉਪਲੱਬਧ ਹੋਵੇਗੀ। ਜਿਨ੍ਹਾਂ ਸਾਇਟਸ ਨੂੰ ਮਨਜ਼ੂਰੀ ਦਿੱਤੀ ਗਈ ਹੈ ਉਨ੍ਹਾਂ ਵਿੱਚ ਸਰਚ ਇੰਜਨ ਅਤੇ ਬੈਂਕਿੰਗ, ਸਿੱਖਿਆ, ਸਮਾਚਾਰ, ਯਾਤਰਾ, ਸੁਵਿਧਾਵਾਂ ਅਤੇ ਰੁਜ਼ਗਾਰ ਨਾਲ ਸਬੰਧਤ ਹਨ। ਇਸ ਤੋਂ ਪਹਿਲਾਂ ਘਾਟੀ ਵਿੱਚ ਪ੍ਰੀਪੇਡ ਮੋਬਾਇਲ ਸੇਵਾ ਬਹਾਲ ਕਰਨ ਅਤੇ ਜੰਮੂ ਵਿੱਚ 2G ਮੋਬਾਇਲ ਡੇਟਾ ਸੇਵਾ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਸੀ।

ਜੰਮੂ ਦੇ ਦੱਸ ਜ਼ਿਲ੍ਹਿਆਂ ਅਤੇ ਕਸ਼ਮੀਰ ਦੇ ਦੋ ਜ਼ਿਲ੍ਹਿਆਂ ( ਕੁਪਵਾੜਾ ਅਤੇ ਬਾਂਦੀਪੋਰਾ ) ਵਿੱਚ ਪਹਿਲਾਂ ਤੋਂ ਹੀ 2G ਇੰਟਰਨੈੱਟ ਸੇਵਾ ਦਿੱਤੀ ਜਾ ਰਹੀ ਹੈ। ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰਨ ਅਤੇ ਰਾਜ ਨੂੰ ਦੋ ਕੇਂਦਰਸ਼ਾਸਿਤ ਪ੍ਰਦੇਸ਼ਾਂ ਵਿੱਚ ਵੰਡਣ ਦੇ ਫੈਸਲੇ ਦੇ ਨਾਲ ਪੰਜ ਅਗਸਤ ਨੂੰ ਘਾਟੀ ਵਿੱਚ ਇੰਟਰਨੈੱਟ ਅਤੇ ਮੋਬਾਇਲ ਸੇਵਾਵਾਂ ਰੋਕ ਦਿੱਤੀਆਂ ਗਈਆਂ ਸਨ।

- Advertisement -

Share this Article
Leave a comment