ਡਿਪਰੈਸ਼ਨ ਹੋ ਸਕਦਾ ਮੌਤ ਦਾ ਵੱਡਾ ਕਾਰਨ,ਜਾਣੋ ਲੱਛਣ ਤੇ ਇਲਾਜ਼

Global Team
6 Min Read

ਨਿਊਜ਼ ਡੈਸਕ: ਜੀਵਨ ਵਿਚ ਵਿਚਰਦਿਆਂ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਸ ਦੇ ਚਲਦਿਆਂ ਕਈ ਵਾਰ ਸਾਡੇ ਅੰਦਰ ਕੁੱਝ ਚੱਲ ਰਿਹਾ ਹੁੰਦਾ ਹੈ ਜਿਸ ਨੂੰ ਅਸੀਂ ਦੂਜਿਆਂ ਨਾਲ ਸਾਂਝਾ ਨਹੀਂ ਕਰ ਸਕਦੇ। ਜੋ ਸਾਨੂੰ ਅੰਦਰ ਹੀ ਅੰਦਰ ਦੁੱਖੀ ਕਰਦਾ ਹੈ।ਇਸ ਤਰ੍ਹਾਂ ਉਹੀ ਦੁੱਖ ਡਿਪਰੈਸ਼ਨ ਦਾ ਕਾਰਨ ਬਣਦਾ ਹੈ। ਜਿਸ ਨਾਲ ਮਾਨਸਿਕ ਤੇ ਸਰੀਰਿਕ ਸੰਤੁਲਨ ਵੀ ਵਿਗੜ ਜਾਂਦਾ ਹੈ। ਇਹ ਉਦਾਸੀ ਇੱਕ ਵਿਅਕਤੀ ਦੇ ਅੰਦਰੋਂ ਬਹੁਤ ਕੁਝ ਖੋਹ ਲੈਂਦੀ ਹੈ। ਫ਼ਰਕ ਸਿਰਫ਼ ਇਹ ਹੁੰਦਾ ਹੈ ਕਿ ਕਿਸੇ ਵਿਅਕਤੀ ਨੂੰ ਘੱਟ ਹੁੰਦੀ ਹੈ ਤੇ ਕਈ ਕਾਫ਼ੀ ਲੰਮੇ ਸਮੇਂ ਤਕ ਉਦਾਸੀ ’ਚ ਰਹਿੰਦੇ ਹਨ। ਲੰਮੇ ਸਮੇਂ ਤਕ ਚੱਲਣ ਵਾਲੀ ਉਦਾਸੀ ਗੰਭੀਰ ਮਾਨਸਿਕ ਬਿਮਾਰੀ ਦਾ ਰੂਪ ਧਾਰਨ ਕਰਦੀ ਹੈ, ਜਿਸ ਨੂੰ ਅਸੀਂ ਡਿਪਰੈਸ਼ਨ ਕਹਿੰਦੇ ਹਾਂ। ਉਦਾਸੀ ਹਰ ਉਮਰ ਦੇ ਵਿਅਕਤੀ ਨੂੰ ਕਿਸੇ ਨਾ ਕਿਸੇ ਰੂਪ ’ਚ ਪ੍ਰਭਾਵਿਤ ਕਰਦੀ ਹੈ ਪਰ ਉਦਾਸੀ ਤੇ ਕਲੀਨੀਕਲ ਡਿਪਰੈਸ਼ਨ ’ਚ ਮੁੱਖ ਫ਼ਰਕ ਨੂੰ ਆਪਾਂ ਵਿਸਥਾਰ ਨਾਲ ਸਮਝਾਂਗੇ।
ਉਦਾਸੀ ਦੇ ਮੁੱਖ ਲੱਛਣ -:
ਉਦਾਸੀ ਦੇ ਕੁਝ ਲੱਛਣ ਹਨ, ਜੋ ਦੋ ਹਫ਼ਤਿਆਂ ਤਕ ਜਾਰੀ ਰਹਿੰਦੇ ਹਨ ਤੇ ਵਿਅਕਤੀ ਦੇ ਨਿੱਜੀ ਅਤੇ ਸਮਾਜਿਕ ਜੀਵਨ ਨੂੰ ਵੀ ਪ੍ਰਭਾਵਿਤ ਕਰਦੇ ਹਨ ਅਤੇ ਵਿਅਕਤੀ ਦੇ ਕੰਮਕਾਰ, ਸਰੀਰਕ, ਸਮਾਜਿਕ ਤੇ ਪਰਿਵਾਰਿਕ ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੇ ਹਨ।
– ਸਰੀਰਿਕ ਥਕਾਨ।
– ਮਕਸਦ ਰਹਿਤ।
– ਸਵੇਰੇ ਹੀ ਮੂਡ ਖ਼ਰਾਬ ਹੋਣਾ।
-ਦੋਸ਼ ਦੀ ਭਾਵਨਾ, ਭੁੱਖ ਵਧਣਾ ਤੇ ਘਟਣਾ।
– ਕੋਈ ਵੀ ਕੰਮ ਵਿਚ ਦਿਲ ਨਾ ਲੱਗਣਾ।
-ਮੌਤ ਦੇ ਵਿਚਾਰ ਵਾਰ – ਵਾਰ ਆਉਣਾ।

ਉਦਾਸੀ ਦੇ ਕੀ ਕਾਰਨ ਹਨ -:

ਜੈਨੇਟਿਕ : ਜੈਨੇਟਿਕਸ ਵਿਅਕਤੀ ਨੂੰ 30-40 ਫ਼ੀਸਦੀ ਪ੍ਰਭਾਵਿਤ ਕਰਦਾ ਹੈ। ਜੇ ਇਹ ਮਾਪਿਆਂ ’ਚ ਮੌਜੂਦ ਹੈ ਤਾਂ 20 ਫ਼ੀਸਦੀ ਦੀ ਸੰਭਾਵਨਾ ਹੋ ਸਕਦੀ ਹੈ।

ਜੀਵ-ਵਿਗਿਆਨਕ : ਹਾਰਮੋਨਲ ਨਿਪੁੰਸਕਤਾ, ਪ੍ਰੀਮੇਨੋਪੌਜ ਅਤੇ ਥਾਇਰਾਇਡ ਦੇ ਕਾਰਨ।

- Advertisement -

ਪਰਿਵਾਰਕ ਇਤਿਹਾਸ : ਜੇ ਦੋਵੇਂ ਮਾਪਿਆਂ ਦੇ ਰਿਸ਼ਤੇਦਾਰਾਂ ਵਿਚ ਤਿੰਨ ਪੀੜ੍ਹੀਆਂ ’ਚ ਕਿਸੇ ’ਚ ਵੀ ਡਿਪਰੈਸ਼ਨ ਪਾਇਆ ਜਾਂਦਾ ਹੈ, ਤਾਂ ਅੱਗੇ ਵੀ ਹੋਣ ਦੇ ਕਾਫ਼ੀ ਆਸਾਰ ਹੁੰਦੇ ਹਨ।

ਨਸ਼ਿਆਂ ਦੀ ਵਰਤੋਂ : ਜਦੋਂ ਵਿਅਕਤੀ ਜ਼ਿਆਦਾ ਸ਼ਰਾਬ ਅਤੇ ਹੋਰ ਨਸ਼ਿਆਂ ਦੀ ਵਰਤੋਂ ਕਰਦਾ ਤਾਂ ਵੀ ਡਿਪਰੈਸ਼ਨ ਹੋਣ ਦਾ ਖ਼ਦਸ਼ਾ ਰਹਿੰਦਾ ਹੈ।

ਮਨੋ-ਸਮਾਜਿਕ ਪਰੇਸ਼ਾਨੀ

ਤਣਾਅ।

– ਬਚਪਨ ’ਚ ਦੁਰਵਿਹਾਰ, ਕੁਪੋਸ਼ਣ ਤੇ ਧੱਕੇਸ਼ਾਹੀ

- Advertisement -

– ਪਦਾਰਥਾਂ ਦੀ ਦੁਰਵਰਤੋਂ।

– ਮਾਪਿਆਂ ਦਾ ਝਗੜਾ।

– ਵਿਆਹੁਤਾ ਵਿਵਾਦ।

– ਪੁਰਾਣੀਆਂ ਡਾਕਟਰੀ ਸਮੱਸਿਆਵਾਂ।

– ਗ਼ਰੀਬੀ।
ਬਾਲਗ ਅਵਸਥਾ ਵਿੱਚ ਉਦਾਸੀ -:
ਸਧਾਰਨ ਲੱਛਣ : ਪੂਰੀ ਤਰ੍ਹਾਂ ਉਦਾਸ, ਰੋਣਾ, ਹਰ ਸਮੇਂ ਥੱਕਿਆ, ਸੁਸਤ, ਮਾੜਾ ਧਿਆਨ, ਨਾਂਹ-ਪੱਖੀ ਵਿਚਾਰ, ਆਤਮ-ਹੱਤਿਆ ਦੀਆਂ ਕੋਸ਼ਿਸ਼ਾਂ, ਦੋਸ਼, ਬੇਕਾਰਤਾ, ਨਿਰਾਸ਼ਾ।
ਜੀਵ-ਵਿਗਿਆਨਕ ਲੱਛਣ : ਸਵੇਰੇ ਜਲਦੀ ਜਾਗਣਾ, ਸਵੇਰ ਦੀ ਉਦਾਸੀ, ਗਤੀਵਿਧੀਆਂ ਵਿਚ ਕਮੀ, ਭਾਰ ਘਟਣਾ।
ਬਾਲਗ ਹੋਣ ਦੀ ਸੂਰਤ ਵਿਚ ਇਨਸਾਨ ਦੀ ਜ਼ਿੰਦਗੀ ਵਿਚ ਅਜਿਹੇ ਪੜਾਅ ਆਉਂਦੇ ਹਨ ਕਿ ਕਈ ਵਾਰੀ ਉਨ੍ਹਾਂ ਨਾਲ ਜੂਝਣ ਦੀ ਸਮਰੱਥਾ ਘੱਟ ਜਾਂ ਖ਼ਤਮ ਹੋ ਜਾਂਦੀ ਹੈ, ਜਿਵੇਂ ਬੇਰੁਜ਼ਗਾਰੀ, ਵਿਆਹ ਦਾ ਟੁੱਟਣਾ, ਸਾਥੀ ਦਾ ਛੱਡ ਕੇ ਚਲੇ ਜਾਣਾ, ਬੱਚਿਆਂ ਦਾ ਦੁਰਵਿਹਾਰ, ਘਰੇਲੂ ਹਿੰਸਾ, ਨਸ਼ਿਆਂ ਦੀ ਸੰਗਤ। ਇਹ ਲੱਛਣ ਜ਼ਿਆਦਾਤਰ ਔਰਤਾਂ ਵਿਚ ਮੀਨੋਪੌਜ ਤੋਂ ਪਹਿਲਾਂ ਤੇ ਮਰਦਾਂ ਵਿਚ ਰਿਟਾਇਰਮੈਂਟ ਤੋਂ ਬਾਅਦ ਦੇਖੇ ਜਾਂਦੇ ਹਨ ।
ਵਿਹਾਰ ’ਚ ਤਬਦੀਲੀ-:
ਨੈਸ਼ਨਲ ਮੈਂਟਲ ਹੈਲਥ ਸਰਵੇ ਦੀ ਇਕ ਰਿਪੋਰਟ ਅਨੁਸਾਰ ਭਾਰਤ ਵਿਚ 2.7 ਫ਼ੀਸਦੀ ਆਬਾਦੀ ਡਿਪਰੈਸ਼ਨ ਦੀ ਸ਼ਿਕਾਰ ਹੈ, ਜਿਨ੍ਹਾਂ ਵਿੱਚੋਂ 5.2 ਫ਼ੀਸਦੀ ਨੂੰ ਪੂਰੀ ਉਮਰ ਰਹਿ ਸਕਦਾ ਹੈ। 85 ਫ਼ੀਸਦੀ ਲੋਕ ਬਿਨਾਂ ਇਲਾਜ ਦੇ ਇੰਝ ਹੀ ਰਹਿੰਦੇ ਹਨ ਕਿਉਂਕਿ ਉਨ੍ਹਾਂ ਨੂੰ ਜਾਂ ਤਾਂ ਇਲਾਜ ਨਹੀਂ ਮਿਲਦਾ ਅਤੇ ਜਾਂ ਫਿਰ ਜਾਣਕਾਰੀ ਨਹੀਂ ਹੁੰਦੀ। ਡਿਪਰੈਸ਼ਨ ਨੂੰ ਮੈਡੀਕਲ ਭਾਸ਼ਾ ’ਚ ਯੂਨੀਪੋਲਾਰ, ਕਲੀਨੀਕਲ ਡਿਪਰੈਸ਼ਨ ਤੇ ਮੇਜਰ ਡਿਪਰੈਸ਼ਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਡਿਪਰੈਸ਼ਨ ’ਚ ਵਿਅਕਤੀ ਦੇ ਅਹਿਸਾਸ, ਸੋਚਣ ਸ਼ਕਤੀ ਅਤੇ ਵਿਹਾਰ ਵਿਚ ਕਾਫ਼ੀ ਤਬਦੀਲੀ ਆਉਂਦੀ। ਜਿਸ ਨਾਲ ਸੁਭਾਅ ਵਿੱਚ ਬਦਲਾਅ ਆ ਜਾਂਦਾ ਹੈ।
ਹਰ ਉਮਰ ਦੇ ਵਿਅਕਤੀ ਨੂੰ ਕਰੇ ਪ੍ਰਭਾਵਿਤ -:
ਡਿਪਰੈਸ਼ਨ ਹਰ ਉਮਰ ਦੇ ਵਿਅਕਤੀ ਨੂੰ ਪ੍ਰਭਾਵਿਤ ਕਰਦਾ ਹੈ, ਜਿਸ ਦੇ ਲੱਛਣ ਜਾਣਨੇ ਬਹੁਤ ਜ਼ਰੂਰੀ ਹਨ ਤਾਂ ਜੋ ਸਮਾਂ ਰਹਿੰਦਿਆਂ ਅਸੀਂ ਬਿਮਾਰੀ ਦਾ ਹੱਲ ਲੱਭ ਸਕੀਏ। ਜਾਣਦੇ ਹਾਂ ਹਰ ਉਮਰ ’ਚ ਪਾਏ ਜਾਂਦੇ ਲੱਛਣਾਂ ਬਾਰੇ :- ਘੱਟ ਊਰਜਾ।
– ਸਰੀਰਕ ਸ਼ਿਕਾਇਤਾਂ।
-ਚੁੱਪ।
– ਸਕੂਲ ਤੋਂ ਇਨਕਾਰ।
– ਦੋਸ਼ ਦੀ ਭਾਵਨਾ।

– ਖ਼ੁਦਕੁਸ਼ੀ ਬਾਰੇ ਸੋਚਣਾ।

ਡਿਪਰੈਸ਼ਨ ਅੱਜ-ਕੱਲ੍ਹ ਦੇ ਬੱਚਿਆਂ ’ਚ ਆਮ ਦੇਖਿਆ ਜਾਂਦਾ ਹੈ, ਜਿੱਥੇ ਮਾਪਿਆਂ ਵੱਲੋਂ ਉਨ੍ਹਾਂ ਨੂੰ ਤਵੱਜੋ ਨਹੀਂ ਦਿੱਤੀ ਜਾਂਦੀ ਤੇ ਪਰਿਵਾਰਾਂ ਦੇ ਆਕਾਰ ਬਹੁਤ ਛੋਟੇ ਹੋ ਗਏ ਹਨ। ਉਨ੍ਹਾਂ ਕੋਲ ਬੱਚਿਆਂ ਨਾਲ ਗੱਲਬਾਤ ਕਰਨ ਤੇ ਖੇਡਣ ਲਈ ਸਮਾਂ ਨਹੀਂ ਹੈ। ਇਸ ਲਈ ਪਹਿਲਾਂ ਤਾਂ ਮਾਪਿਆਂ ਨੂੰ ਬੱਚਿਆਂ ’ਤੇ ਪੂਰੀ ਤਰ੍ਹਾਂ ਧਿਆਨ ਦੇਣਾ ਚਾਹੀਦਾ ਹੈ, ਤਾਂ ਜੋ ਉਹ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨ। ਦੂਸਰਾ ਅਧਿਆਪਕਾਂ ਨੂੰ ਵੀ ਬੱਚਿਆਂ ਦੀ ਮਾਨਸਿਕ ਸਿਹਤ ਬਾਰੇ ਸੋਚਣਾ ਚਾਹੀਦਾ ਹੈ।

ਇਲਾਜ਼ -: ਜੋ ਵਿਅਕਤੀ ਡਿਪਰੈਸ਼ਨ ਵਿੱਚ ਹੈ ਉਸ ਨੂੰ ਆਪਣਾ ਹਰ ਦੁੱਖ – ਸੁੱਖ ਆਪਣੇ ਕਰੀਬੀ ਦੋਸਤ,ਮਿੱਤਰ ਜਾਂ ਮਾਤਾ – ਪਿਤਾ ਨਾਲ ਸਾਂਝਾ ਕਰਨਾ ਚਾਹੀਦਾ ਹੈ। ਇਸ ਨਾਲ ਦਿਮਾਗ਼ ਤਾਜ਼ਾ ਰਹਿੰਦਾ ਹੈ। ਪਰਿਵਾਰ ਇਕ ਅਜਿਹੀ ਇਕਾਈ ਹੈ, ਜੋ ਵਿਅਕਤੀ ਦੀ ਮਦਦ ਤੇ ਸਮੱਸਿਆ ਦਾ ਸਾਹਮਣਾ ਕਰਨ ਦੀ ਸ਼ਕਤੀ ਦਿੰਦੀ ਹੈ। ਜੇ ਫਿਰ ਵੀ ਵਿਅਕਤੀ ਡਿਪਰੈਸ਼ਨ ਵਰਗੇ ਹਾਲਾਤਾਂ ਵਿੱਚੋਂ ਲੰਘਦਾ ਹੈ ਤਾਂ ਉਸ ਨੂੰ ਮਾਨਸਿਕ ਰੋਗਾਂ ਦੇ ਮਾਹਿਰ ਕੋਲ ਜਾ ਕੇ ਇਲਾਜ ਕਰਵਾਉਣਾ ਚਾਹੀਦਾ ਹੈ। ਇਸ ਨਾਲ ਵਿਅਕਤੀ ਨੂੰ ਡਿਪਰੈਸ਼ਨ ਵਰਗੀਆਂ ਬਿਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

Share this Article
Leave a comment