‘ਕਬੀਰ ਸਿੰਘ’ ਦੇ ਇਮੋਸ਼ਨਲ ਸੀਨ ਵਿੱਚ ਸ਼ਾਹਿਦ ਕਪੂਰ ਦੇ ਹੋ ਗਏ ਸੀ ਰੋਂਗਟੇ ਖੜੇ

TeamGlobalPunjab
1 Min Read

ਸ਼ਾਹਿਦ ਕਪੂਰ ਦੀ ਫਿਲਮ ਕਬੀਰ ਸਿੰਘ ਹੁਣ ਤੱਕ ਇਸ ਸਾਲ ਦੀ ਸਭ ਤੋਂ ਵੱਡੀ ਫਿਲਮ ਹੈ। ਫਿਲਮ ਬਲਾਕਬਸਟਰ ਰਹੀ ਹੈ ਅਤੇ ਇਸਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਲਿਆ ਹੈ। ਹਾਲਾਂਕਿ ਦਰਸ਼ਕਾਂ ਦੇ ਇੱਕ ਵਰਗ ਨੇ ਇਸ ਦੇ ਸਬਜੈਕਟ ਨੂੰ ਲੈ ਕੇ ਆਲੋਚਨਾ ਵੀ ਕੀਤੀ ਸੀ। ਪਰ ਸਾਰੇ ਕਰਿਟਿਕਸ ਨੇ ਵੀ ਫਿਲਮ ਵਿੱਚ ਸ਼ਾਹਿਦ ਦੀ ਪਰਫਾਰਮੈਂਸ ਦੀ ਖੂਬ ਤਾਰੀਫ ਕੀਤੀ ਸੀ ।

ਹਾਲ ਹੀ ਵਿੱਚ ਇਸ ਫਿਲਮ ਨੂੰ ਪਸੰਦ ਕਰਨ ਵਾਲੇ ਇੱਕ ਫੈਨ ਨੇ ਸੋਸ਼ਲ ਮੀਡੀਆ ‘ਤੇ ਸ਼ਾਹਿਦ ਤੇ ਕਿਆਰਾ ਦੇ ਇੱਕ ਸੀਨ ਦੀ ਤਸਵੀਰ ਸ਼ੇਅਰ ਕੀਤੀ ਹੈ। ਤਸਵੀਰ ਵਿੱਚ ਸਾਫ਼ ਵਿਖਾਈ ਦੇ ਰਿਹਾ ਹੈ ਕਿ ਇਸ ਇਮੋਸ਼ਨਲ ਸੀਨ ਨੂੰ ਸ਼ੂਟ ਕਰਦੇ ਹੋਏ ਸ਼ਾਹਿਦ ਕਪੂਰ ਦੇ ਰੋਂਗਟੇ ਖੜੇ ਹੋ ਗਏ ਸਨ।

ਇਸ ਤਸਵੀਰ ਨੂੰ ਦੇਖ ਕੇ ਸ਼ਾਹਿਦ ਕਪੂਰ ਵੀ ਹੈਰਾਨ ਹੋ ਗਏ ਤੇ ਉਨ੍ਹਾਂ ਨੇ ਜਵਾਬ ਦਿੱਤਾ ਕਿ ਉਨ੍ਹਾਂ ਨੂੰ ਖੁਦ ਵੀ ਇਸ ਗੱਲ ਦਾ ਅੰਦਾਜਾ ਨਹੀਂ ਸੀ। ਉਨ੍ਹਾਂ ਨੇ ਲਿਖਿਆ , ਇੱਥੋਂ ਤੱਕ ਕਿ ਮੈਂ ਵੀ ਨੋਟਿਸ ਨਹੀਂ ਕੀਤਾ ਸੀ। ਏਡਿਟ ਹੋਣ ਤੋਂ ਬਾਅਦ ਇਸ ਵਾਰੇ ਡਾਰੇਕਟਰ ਸੰਦੀਪ ਨੇ ਮੈਨੂੰ ਦੱਸਿਆ ਸੀ। ਤਾਜੁਬ ਹੈ ਕਿ ਤੁਸੀ ਇਸ ਨੂੰ ਨੋਟ ਕੀਤਾ।

Share this Article
Leave a comment