ਭਾਰਤ ਦਾ ਪਹਿਲਾ ਹਸਪਤਾਲ ਜਿਥੇ ਨਹੀਂ ਹੈ ਕੈਸ਼ ਕਾਉੰਟਰ

TeamGlobalPunjab
1 Min Read

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐਸਜੀਪੀਸੀ) ਨੇ ਬਾਲਾ ਸਾਹਿਬ ਗੁਰਦੁਆਰਾ, ਦਿੱਲੀ ਵਿਖੇ ਗੁਰਦੇ ਦੇ ਮਰੀਜ਼ਾਂ ਲਈ ਮੁਫਤ ਡਾਇਲਸਿਸ ਦੀ ਸਹੂਲਤ ਸ਼ੁਰੂ ਕੀਤੀ ਹੈ। ਇਸਦੇ ਲਈ ਡੀਐਸਜੀਪੀਸੀ ਨੇ ਐਤਵਾਰ ਨੂੰ ਇੱਕ ਡਾਇਲਸਿਸ ਹਸਪਤਾਲ ਦੀ ਸ਼ੁਰੂਆਤ ਕੀਤੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਇਹ ਦੇਸ਼ ਦਾ ਪਹਿਲਾ ਸਭ ਤੋਂ ਵੱਡਾ ਮੁਫਤ ਸਹੂਲਤ ਡਾਇਲਸਿਸ ਹਸਪਤਾਲ ਹੈ। ਉਨ੍ਹਾਂ ਕਿਹਾ ਕਿ ਇਸ ਹਸਪਤਾਲ ਵਿੱਚ ਮਰੀਜ਼ਾਂ ਨੂੰ ਇੱਕ ਵੀ ਪੈਸੇ ਦਾ ਭੁਗਤਾਨ ਨਹੀਂ ਕਰਨਾ ਪਏਗਾ। ਇੱਥੇ ਕੋਈ ਨਕਦ ਕਾਉਂਟਰ ਨਹੀਂ ਹੋਵੇਗਾ। ਦਸ ਦੇਈਏ ਕਿ ਇੱਥੇ ਸਿਰਫ ਬਿਮਾਰ ਮਰੀਜਾਂ ਦੀ ਹੀ ਰਜਿਸਟ੍ਰੇਸ਼ਨ ਕੀਤੀ ਜਾਵੇਗੀ। ਜਾਣਕਾਰੀ ਮੁਤਾਬਿਕ ਇਸ ਹਸਪਤਾਲ ਵਿੱਚ 100 ਬੈੱਡਾਂ ਦਾ ਪ੍ਰਬੰਧ ਕੀਤਾ ਗਿਆ ਹੈ।

- Advertisement -

ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਇਥੇ ਲਗਾਈਆਂ ਗਈਆਂ ਸਾਰੀਆਂ ਮਸ਼ੀਨਾਂ ਅਤੇ ਉਪਕਰਣ ਜਰਮਨੀ ਸਮੇਤ ਦੁਨੀਆ ਦੇ ਕਈ ਵੱਖ-ਵੱਖ ਦੇਸ਼ਾਂ ਤੋਂ ਪ੍ਰਾਪਤ ਕੀਤੇ ਗਏ ਹਨ। ਸਾਰੀਆਂ ਮਸ਼ੀਨਾਂ ਆਧੁਨਿਕ ਤਕਨਾਲੋਜੀ ਨਾਲ ਲੈਸ ਹਨ।

Share this Article
Leave a comment