ਇਟਲੀ : ਇਸ ਦਸਤਾਰਧਾਰੀ ਸਿੱਖ ਨੇ ਬਾਹਰਲੇ ਮੁਲਕ ‘ਚ ਸਿੱਖ ਭਾਈਚਾਰੇ ਦਾ ਵਧਾਇਆ ਮਾਣ, ਨਗਰ ਨਿਗਮ ਚੋਣਾਂ ‘ਚ ਗੰਡੇ ਝੰਡੇ

TeamGlobalPunjab
1 Min Read

ਰੋਮ :  ਦਸਤਾਰਧਾਰੀ ਸਿੱਖ ਕਮਲਜੀਤ ਸਿੰਘ ਕਮਲ ਨੇ ਇਟਲੀ ਦੀਆਂ ਨਗਰ ਨਿਗਮ ਚੋਣਾਂ ‘ਚ ਵੱਡੀ ਜਿੱਤ ਦਰਜ ਕਰਕੇ ਪੂਰੀ ਦੁਨੀਆ ‘ਚ ਪੰਜਾਬ ਅਤੇ ਸਿੱਖ ਭਾਈਚਾਰੇ ਦਾ ਮਾਣ ਵਧਾਇਆ ਹੈ। ਕਮਲਜੀਤ ਸਿੰਘ ਕਮਲ ਨੇ ਇਟਲੀ ਦੇ ਜਿਲ੍ਹਾ ਵਿਸੈਂਸਾ ਦੇ ਕਸਬਾ ਲੋਨੀਗੋ ਦੀਆਂ ਨਗਰ ਨਿਗਮ ਚੋਣਾਂ ਵਿਚ ਵੱਡੀ ਜਿੱਤ ਦਰਜ ਕੀਤੀ ਹੈ। ਜ਼ਿਕਰਯੋਗ ਹੈ ਕਿ ਕਮਲਜੀਤ ਸਿੰਘ ਗਠਜੋੜ ਪਾਰਟੀਆਂ ਦੇ ਸਾਂਝੇ ਉਮੀਦਵਾਰ ਸਨ।

ਕਮਲਜੀਤ ਦੀ ਇਸ ਇਤਿਹਾਸਿਕ ਜਿੱਤ ਨਾਲ ਇਟਲੀ ਦੇ ਪੂਰੇ ਭਾਰਤੀ ਅਤੇ ਸਿੱਖ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਹੈ। ਉਨ੍ਹਾਂ ਦੀ ਇਸ ਜਿੱਤ ਨਾਲ ਭਾਰਤੀ ਭਾਈਚਾਰੇ ਅਤੇ ਖਾਸ ਕਰਕੇ ਸਿੱਖਾਂ ਦੀ ਦਸਤਾਰ ਦਾ ਮਾਣ ਵਧਿਆ ਹੈ। ਇਸ ਦੇ ਨਾਲ ਹੀ ਇਟਲੀ ਵਰਗੇ ਦੇਸ਼ ਵਿਚ ਇਕ ਦਸਤਾਰਧਾਰੀ ਨੌਜਵਾਨ ਦੀ ਨਗਰ ਨਗਰ ਨਿਗਮ ਚੋਣਾਂ ‘ਚ ਜਿੱਤ ਇਟਲੀ ਦੀ ਸਿਆਸਤ ਵਿਚ ਪੰਜਾਬੀਆਂ ਦੇ ਆਉਣ ਵਾਲੇ ਭਵਿੱਖ ਨੂੰ ਵੀ ਤੈਅ ਕਰੇਗੀ।

ਕਮਲਜੀਤ ਸਿੰਘ ਕਮਲ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਪਿੰਡ ਗੀਗਨਵਾਲ (ਭੋਗਪੁਰ) ਦੇ ਜਮਪਲ ਹਨ। ਉਹ ਪਿਛਲੇ 25 ਸਾਲਾਂ ਤੋਂ ਪਰਿਵਾਰ ਸਮੇਤ ਇਟਲੀ ਦੇ ਜ਼ਿਲ੍ਹਾ ਵਿਚੈਂਸਾ ਦੇ ਸ਼ਹਿਰ ਲੋਨੀਗੋ ‘ਚ ਰਹਿ ਰਹੇ ਹਨ। ਗੌਰਤਲਬ ਹੈ ਕਿ ਕਮਲਜੀਤ ਸਿੰਘ ਕਮਲ ਇੱਕ ਉੱਘੇ ਸਮਾਜ ਸੇਵੀ ਹਨ ਅਤੇ ਇਲਾਕੇ ਦੇ ਭਾਰਤੀ ਭਾਈਚਾਰੇ ‘ਚ ਚੰਗੀ ਸ਼ਖਸੀਅਤ ਵਜੋਂ ਪਹਿਚਾਣ ਰੱਖਦੇ ਹਨ। , ਜੋ ਇਟਲੀ ਦੇ ਸਿਆਸੀ ਹਲਕਿਆਂ ਵਿਚ ਇਕ ਨਵਾਂ ਕੀਰਤੀਮਾਨ ਹੈ।

Share this Article
Leave a comment