ਭੜਕ ਉੱਠੇ ਡਾ. ਚੀਮਾਂ, ਫਿਰ ਆਹ ਦੇਖੋ ਕੀ ਕਹਿ ਗਏ!

TeamGlobalPunjab
2 Min Read

ਸ੍ਰੀ ਆਨੰਦਪੁਰ ਸਾਹਿਬ :-ਸੂਬਾ ਸਰਕਾਰ ਵਿਰੁੱਧ ਕੁਝ ਵਿਅਕਤੀਆਂ ਵੱਲੋਂ ਲਗਾਤਾਰ ਪ੍ਰਦਰਸ਼ਨ ਕੀਤੇ ਜਾ ਰਹੇ ਹਨ।ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ  ਕਿਉਂਕਿ ਜਿੱਥੇ ਪਹਿਲਾਂ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਅਧਿਆਪਕਾਂ ਸਮੇਤ ਕਈ ਹੋਰ ਵਰਗਾਂ ਵੱਲੋਂ ਹੀ ਪ੍ਰਦਰਸ਼ਨ ਕੀਤੇ ਜਾ ਰਹੇ ਸਨ ਉੱਥੇ ਹੀ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ ਦਲਜੀਤ ਸਿੰਘ ਚੀਮਾ ਨੇ ਵੀ ਪੰਜਾਬ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਡਾ. ਚੀਮਾਂ ਨੇ ਦਾਅਵਾ ਕੀਤਾ ਕਿ ਸੂਬੇ ਦਾ ਹਰ ਵਰਗ ਹੀ ਸਰਕਾਰ ਤੋ ਨਿਰਾਸ਼ ਹੈ ਕਿਉਕਿ ਸਰਕਾਰ ਨੇ ਜਿੰਨੇ ਵੀ ਵਾਅਦੇ ਕੀਤੇ ਸਨ ਉਨ੍ਹਾਂ ਵਿੱਚੋਂ ਕਿਸੇ ਨੂੰ ਵੀ ਪੂਰਾ ਨਹੀ ਕੀਤਾ । ਡਾ. ਚੀਮਾਂ ਨੇ ਕਿਹਾ ਕਿ ਫਿਲਹਾਲ  ਰਾਮ ਭਰੋਸੇ ਹੀ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਕਿਸਾਨੀ ਦੀ ਹਾਲਤ ਬਹੁਤ ਖਰਾਬ ਹੁੰਦੀ ਜਾ ਰਹੀ ਹੈ।

ਰੂਪਨਗਰ ਦੇ ਵਿਧਾਇਕ ਅਮਰਜੀਤ ਸੰਦੋਆ ਦੇ ਅਸਤੀਫਾ ਵਾਪਸ ਲੈਣ ਤੇ ਚੀਮਾ ਨੇ ਆਖਿਆ ਕਿ ਸੰਦੋਆਂ ਦੀ ਹਾਲਤ ਉਸ ਗੱਡੀ ਵਰਗੀ ਹੈ ਜਿਸ ਉੱਪਰ ਅਸਥਾਈ ਤੌਰ ਤੇ ਨੰਬਰ ਲਿਖਿਆ ਹੁੰਦਾ। ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕ ਸੰਦੋਆ ਨੂੰ ਮੁਆਫ ਨਹੀਂ ਕਰਨਗੇ। ਡਾ. ਚੀਮਾ ਨੇ ਕਿਹਾ ਕਿ ਅੱਜ ਹਾਲਾਤ ਇਹ ਹੋ ਗਏ ਹਨ ਕਿ ਜਿਸ ਪਾਰਟੀ ਤੋਂ ਸੰਦੋਆ ਨੇ ਚੋਣ ਲੜੀ ਅੱਜ ਉਹ ਕਹਿ ਰਹੇ ਹਨ ਕਿ ਇਹ ਸਾਡਾ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿਸ ਕਾਂਗਰਸ ਪਾਰਟੀ ‘ਚ ਗਿਆ ਉਹ ਕਹਿ ਰਹੇ ਹਨ ਕਿ ਇਹ ਤਾਂ ਆਪਣੀ ਮਰਜੀ ਨਾਲ ਆਇਆ ਸੀ ਤੇ ਆਪਣੀ ਮਰਜੀ ਨਾਲ ਚਲਾ ਗਿਆ।

ਕਿਸਾਨਾਂ ਦੀ ਗੱਲ ਕਰਦਿਆਂ ਚੀਮਾ ਨੇ ਕਿਹਾ ਕਿ ਕਿਸਾਨਾਂ ਦੀਆਂ ਫਸਲਾਂ ਨੂੰ ਸੂਬੇ ਵਿੱਚ ਰੋਲਿਆ ਜਾ ਰਿਹਾ ਹੈ ਅਤੇ ਗੰਨਾ ਕਿਸਾਨਾਂ ਨੂੰ ਉਨ੍ਹਾਂ ਦਾ ਭੁਗਤਾਨ ਹੀ ਨਹੀ ਕੀਤਾ ਜਾ ਰਿਹਾ। ਰੂਪਨਗਰ ਵਿਖੇ ਚੱਲ ਰਹੀ ਨਾਜ਼ਾਇਜ਼ ਮਾਇਨਿੰਗ ਬਾਰੇ ਗੱਲ ਕਰਦਿਆਂ ਚੀਮਾ ਨੇ ਕਿਹਾ ਕਿ ਰੇਤੇ ਦੇ ਸੌਦਾਗਰ ਪੱਤਰਕਾਰਾਂ ਨੂੰ ਅਸਲੇ ਦੀਆਂ ਫੋਟੋਆਂ ਭੇਜ ਕੇ ਖ਼ਬਰ ਲਗਾਉਣ ਤੋ ਡਰਾ ਧਮਕਾ ਰਹੇ ਨੇ ਅਤੇ ਪ੍ਰਸ਼ਾਂਸ਼ਨ ਕੁੰਭ ਕਰਨੀ ਨੀਂਦ ਸੌ ਰਿਹਾ ਹੈ।

ਡਾ. ਦਲਜੀਤ ਚੀਮਾ ਨੇ ਜਿਸ ਤਰੀਕੇ ਨਾਲ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕੇ ਨੇ ਇਸ ਤੋ ਸਾਫ ਹੁੰਦਾ ਹੈ ਕਿ ਹੁਣ ਅਕਾਲੀ ਦਲ ਜਲਦ ਹੀ ਇਹਨਾਂ ਮੁੱਦਿਆਂ ਤੇ ਸਰਕਾਰ ਨੂੰ ਘੇਰਣ ਦੀ ਤਿਆਰੀ ਕਰ ਰਿਹਾ ਹੈ।

- Advertisement -

Share this Article
Leave a comment