ਹਵਾ ਕਿਉਂ ਖ਼ਰਾਬ ਹੋ ਗਈ ਇਸ ਸ਼ਹਿਰ ਦੀ, ਲੋਕਾਂ ਦਾ ਜਿਉਣਾ ਹੋਇਆ ਦੁੱਭਰ 

TeamGlobalPunjab
2 Min Read

ਭਾਰਤ ਦੀ ਰਾਜਧਾਨੀ ਦਿੱਲੀ ਦੀ ਹਵਾ ਅੱਜ ਕੱਲ੍ਹ ਬਹੁਤ ਖ਼ਰਾਬ ਹੈ। ਹਵਾ ਪ੍ਰਦੂਸ਼ਣ ਨੇ ਸਾਰੀਆਂ ਹੱਦਾਂ ਬੰਨੇ ਪਾਰ ਕਰਕੇ ਲੋਕਾਂ ਦਾ ਜੀਉਣਾ ਦੁੱਭਰ ਕਰ ਦਿੱਤਾ ਹੈ। ਕੌਮੀ ਰਾਜਧਾਨੀ ਦੇ ਇਸ ਸ਼ਹਿਰ ਵਿੱਚ ਹਰ  ਬੱਚਾ, ਬੁੱਢਾ ਅਤੇ ਜਵਾਨ ਆਪਣੇ ਚੇਹਰੇ ‘ਤੇ ਕੱਪੜਾ ਲਾਏ ਬਿਨਾਂ ਘਰ ਤੋਂ ਬਾਹਰ ਨਹੀਂ ਨਿਕਲਦਾ। ਆਸਮਾਨ ਵਿੱਚ ਫੈਲੇ ਧੂੰਏਂ ਦੇ ਅਸਰ ਨੇ ਆਮ ਜਨ-ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੋਇਆ ਹੈ। ਦਿੱਲੀ – ਐੱਨਸੀਆਰ ਵਿੱਚ ਹਵਾ ਗੁਣਵੱਤਾ ਇੰਡੈਕਸ 459 ‘ਤੇ ਪਹੁੰਚ ਗਿਆ ਹੈ। ਇਹ ਅੰਕੜਾ ਚਿੰਤਾ ਪੈਦਾ ਕਰਨ ਵਾਲਾ ਹੈ।

ਸੁਪਰੀਮ ਕੋਰਟ ਦੀ ਏਜੰਸੀ ਵਾਤਾਵਰਨ ਪ੍ਰਦੂਸ਼ਣ ਕੰਟਰੋਲ ਅਥਾਰਟੀ (ਈ ਪੀ ਸੀ ਏ) ਨੇ ਦਿੱਲੀ ਵਿੱਚ ਗੈਸ ਚੈਂਬਰ ਵਰਗੀ ਸਥਿਤੀ ‘ਤੇ ਚਿੰਤਾ ਜ਼ਾਹਿਰ ਕਰਦਿਆਂ ਜਨਤਕ ਮੈਡੀਕਲ ਐਮਰਜੈਂਸੀ ਐਲਾਨ ਦਿੱਤੀ ਹੈ। ਧੂੰਏਂ ‘ਚ ਬੱਚਿਆਂ ਦਾ ਦਮ ਘੁਟਣ ਕਾਰਨ ਸਕੂਲਾਂ ਵਿਚ ਛੁੱਟੀਆਂ ਕਰ ਦਿੱਤੀਆਂ ਹਨ।  ਪ੍ਰਦੂਸ਼ਣ ਰੋਕਣ ਲਈ 5 ਨਵੰਬਰ ਤਕ ਨਿਰਮਾਣ ਕਾਰਜਾਂ ‘ਤੇ ਰੋਕ ਲਗਾ ਦਿੱਤੀ ਹੈ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ‘ਚ ਫੈਲੇ ਪ੍ਰਦੂਸ਼ਣ ਲਈ ਪਰਾਲੀ ਸਾੜਨ ਨੂੰ ਜਿੰਮੇਵਾਰ ਠਹਿਰਾਉਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ‘ਤੇ ਦੋਸ਼ ਮੜ੍ਹਿਆ ਹੈ।

ਕੇਜਰੀਵਾਲ ਨੇ ਸਿਵਲ ਲਾਈਨਜ਼ ਸਥਿਤ ਸਰਕਾਰੀ ਸਰਵੋਦਿਆ ਵਿਦਿਆਲਾ ਦੇ ਇਕ ਸਮਾਗਮ ਦੌਰਾਨ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਪ੍ਰਦੂਸ਼ਣ ਤੋਂ ਪ੍ਰੇਸ਼ਾਨ ਹਨ ਇਸ ਲਈ ਕੈਪਟਨ ਅਤੇ ਖੱਟਰ ਅੰਕਲ ਨੂੰ ਪੱਤਰ ਲਿਖਣ ਕਿ ਉਹਨਾਂ ਦੀ ਸਿਹਤ ਦਾ ਧਿਆਨ ਰੱਖਦਿਆਂ ਪੰਜਾਬ ਅਤੇ ਹਰਿਆਣਾ ਵਿੱਚ ਕਿਸਾਨਾਂ ਨੂੰ ਮਸ਼ੀਨਾਂ ਦੇਣ ਤਾਂ ਜੋ ਉਹ ਪਰਾਲੀ ਨਾ ਸਾੜਨ। ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਗੁਆਂਢੀ ਰਾਜਾਂ ਵਿੱਚ ਪਰਾਲੀ ਨੂੰ ਅੱਗ ਲਾਉਣ ਕਾਰਨ ਉਥੋਂ ਆ ਰਹੇ ਧੂੰਏਂ ਕਾਰਨ ਦਿੱਲੀ ਗੈਸ ਦੇ ਚੈਂਬਰ ਵਿਚ ਤਬਦੀਲ ਹੋ ਗਈ। ਇਸ ਦੇ ਵਿਰੋਧ ਵਿੱਚ  ਦਿੱਲੀ ਦੇ ਲੋਕਾਂ ਨੇ ਪੰਜਾਬ ਅਤੇ ਹਰਿਆਣਾ ਦੇ ਭਵਨਾਂ ਅੱਗੇ ਪ੍ਰਦਰਸ਼ਨ ਵੀ ਕੀਤਾ ਸੀ।  ਦਿੱਲੀ ਸਰਕਾਰ ਨੇ ਸਕੂਲਾਂ ਵਿੱਚ ਬੱਚਿਆਂ ਨੂੰ ਮਾਸਕ ਵੀ ਵੰਡੇ। ਮੌਜੂਦਾ ਬਦਲੀ ਹਵਾ ਨੇ ਪ੍ਰਾਣੀ ਦਾ ਜਿਉਣਾ ਮੁਸ਼ਕਲ ਕਰ ਦਿੱਤਾ।

- Advertisement -

ਅਵਤਾਰ ਸਿੰਘ

ਸੀਨੀਅਰ ਪੱਤਰਕਾਰ

Share this Article
Leave a comment