ਅਮਿਤ ਸ਼ਾਹ ਨੇ ਬਿਆਨ ਕੀਤੇ ਦਿੱਲੀ ਦੇ ਸਕੂਲਾਂ ਦੇ ਹਾਲ ਤਾਂ ਦੇਖੋ ਕੇਜ਼ਰੀਵਾਲ ਨੇ ਕੀ ਕਿਹਾ!

TeamGlobalPunjab
2 Min Read

ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਬੱਸ ਕੁਝ ਹੀ ਦਿਨ ਬਾਕੀ ਹਨ ਅਤੇ ਇਸ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਵਿੱਚਕਾਰ ਇੱਕ ਦੂਜੇ ਵਿਰੁੱਧ ਬਿਆਨਬਾਜੀਆਂ ਜਾਰੀ ਹਨ। ਇਸੇ ਲੜੀ ਤਹਿਤ ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਉਨ੍ਹਾਂ ਵੱਲੋਂ ਹਰ ਦਿਨ ਆਪਣੇ ਕੰਮ ਦੇ ਅਧਾਰ ‘ਤੇ ਵੋਟ ਮੰਗਣ ਦਾ ਦਾਅਵਾ ਕੀਤਾ ਜਾਂਦਾ ਹੈ ਅਤੇ ਦੂਜੀਆਂ ਪਾਰਟੀਆਂ ਵੱਲੋਂ ਵੀ ਵੱਡੇ ਵੱਡੇ ਦਾਅਵੇ ਕੀਤਾ ਜਾਂਦੇ ਹਨ। ਇਸ ਦੇ ਚਲਦਿਆਂ ਦਿੱਲੀ ਅੰਦਰਲੇ ਸਕੂਲਾਂ ‘ਤੇ ਭਾਜਪਾ ਅਤੇ ‘ਆਪ’ ਵਿਚਕਾਰ ਬਿਆਨਬਾਜੀ ਸ਼ੁਰੂ ਹੋ ਗਈ ਹੈ। ਭਾਜਪਾ ਦੇ ਸੀਨੀਅਰ ਆਗੂ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਰਾਹੀਂ ਆਪ ਸੁਪਰੀਮੋਂ ਕੇਜ਼ਰੀਵਾਲ ‘ਤੇ ਵਾਰ ਕੀਤਾ ਹੈ। ਉਨ੍ਹਾਂ ਟਵੀਟ ਕਰਦਿਆਂ ਲਿਖਿਆ ਕਿ, “ਤੁਸੀਂ ਮੈਨੂੰ ਸਕੂਲ ਦੇਖਣ ਲਈ ਬੁਲਾਇਆ ਸੀ ਤਾਂ ਕੱਲ੍ਹ ਦਿੱਲੀ ਭਾਜਪਾ ਦੇ ਅੱਠ ਸੰਸਦ ਮੈਂਬਰ  ਵੱਖ ਵੱਖ ਸਕੂਲਾਂ ‘ਚ ਗਏ ਤਾਂ ਦੇਖੋ ਇਨ੍ਹਾਂ ਦਾ ਕੀ ਹਾਲ ਹੈ।

ਦੱਸ ਦਈਏ ਕਿ ਸ਼ਾਹ ਨੇ ਇਹ ਟਵੀਟ ਕਰਦਿਆਂ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ ਜਿਸ ਵਿੱਚ ਸਕੂਲਾਂ ਦੀ ਮਾੜੀ ਦਸ਼ਾ ਦਿਖਾਈ ਦੇ ਰਹੀ ਹੈ। ਅਮਿਤ ਸ਼ਾਹ ਵੱਲੋਂ ਸ਼ੇਅਰ ਕੀਤੀ ਗਈ ਇਸ ਵੀਡੀਓ ਵਿੱਚ ਇੱਕ ਬੱਚਾ ਵੀ ਬੋਲ ਰਿਹਾ ਹੈ ਜਿਹੜਾ ਕਿ ਕਹਿ ਰਿਹਾ ਹੈ ਕਿ ਉਨ੍ਹਾਂ ਦੇ ਸਕੂਲ ਵਿੱਚ ਅਧਿਆਪਕ ਵੀ ਸਮੇਂ ‘ਤੇ ਨਹੀਂ ਆਉਂਦੇ।

ਭਾਜਪਾ ਨੇਤਾ ਦੇ ਇਸ ਟਵੀਟ ‘ਤੇ ਆਪ ਸੁਪਰੀਮੋ ਕੇਜਰੀਵਾਲ ਨੇ ਵੀ ਸਖਤ ਪ੍ਰਤੀਕਿਰਿਆ ਦਿੱਤਾ ਹੈ। ਉਨ੍ਹਾਂ ਨੇ ਵੀ ਅਮਿਤ ਸ਼ਾਹ ਦੇ ਟਵੀਟ ‘ਤੇ ਰੀਟਵੀਟ ਕੀਤਾ ਹੈ। ਕੇਜ਼ਰੀਵਾਲ ਦਾ ਨੇ ਟਵੀਟ ਕਰਦਿਆਂ ਭਾਜਪਾ ਨੇਤਾਵਾਂ ਦੀ ਰਿਪੋਰਟ ਨੂੰ ਝੂਠੀ ਕਰਾਰ ਦੇ ਦਿੱਤਾ ਹੈ। ਕੇਜ਼ਰੀਵਾਲ ਦਾ ਕਹਿਣਾ ਹੈ ਕਿ ਬੰਦ ਪਏ ਸਕੂਲਾਂ ਦੀ ਵੀਡੀਓ ਬਣਾ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਆਪ ਸੁਪਰੀਮੋਂ ਨੇ ਰੀਟਵੀਟ ਕਰਦਿਆਂ ਲਿਖਿਆ ਕਿ ਦਿੱਲੀ ਵਿੱਚ ਸਿੱਖਿਆ ਦੀ ਇਹ ਕ੍ਰਾਂਤੀ 16 ਲੱਖ ਬੱਚਿਆਂ, ਉਨ੍ਹਾਂ ਦੇ ਮਾਪਿਆਂ ਅਤੇ 65 ਹਜ਼ਾਰ ਅਧਿਆਪਕਾਂ ਦੀ ਮਿਹਨਤ ਸਦਕਾ ਆਈ ਹੈ ਅਤੇ ਤੁਸੀਂ ਅਜਿਹੀਆਂ ਗੱਲਾਂ ਕਰਕੇ ਉਨ੍ਹਾਂ ਦੀ ਮਿਹਨਤ ਦਾ ਮਜ਼ਾਕ ਉਡਾਉਂਦੇ ਹੋ। ਕੇਜ਼ਰੀਵਾਲ ਨੇ ਸਵਾਲ ਕੀਤਾ ਕਿ ਤੁਸੀਂ ਦਿੱਲੀ ਦੇ ਲੋਕਾਂ ਨਾਲ ਇੰਨੀ ਨਫਰਤ ਕਿਉਂ ਕਰਦੇ ਹੋ।

Share this Article
Leave a comment