ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਮੁੜ ਯੂਕੇ ਲਈ ਹੋਏ ਰਵਾਨਾ

Rajneet Kaur
1 Min Read

ਮਾਨਸਾ: ਮਿਲੀ ਜਾਣਕਾਰੀ ਅਨੁਸਾਰ  ਸਿੱਧੂ ਮੂਸੇਵਾਲਾ   ਦੇ ਪਿਤਾ ਬਲਕੌਰ ਸਿੰਘ ਮੁੜ ਯੂਕੇ ਲਈ ਰਵਾਨਾ ਹੋ ਚੁੱਕੇ ਹਨ। ਉੁਨ੍ਹਾਂ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਦਿੱਲੀ ਹਵਾਈ ਅੱਡੇ ‘ਤੇ ਪਹੁੰਚਾਇਆ ਗਿਆ ਹੈ।

ਦਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਬਲਕੌਰ ਸਿੰਘ ਯੂਕੇ ਗਏ ਸਨ। ਪਿਛਲੀ ਯਾਤਰਾ ਦੌਰਾਨ ਸਿੱਧੂ ਦੀ ਮਾਤਾ ਚਰਨ ਕੌਰ ਵੀ ਉਨ੍ਹਾਂ ਦੇ ਨਾਲ ਸੀ। ਪਰ ਇਸ ਵਾਰ ਬਲਕੌਰ ਸਿੰਘ ਇਕਲੇ ਵਿਦੇਸ਼ ਲਈ ਰਵਾਨਾ ਹੋਏ ਹਨ।

ਸਿੱਧੂ ਮੂਸੇਵਾਲ ਦੇ ਘਰ ਵਿੱਚ ਮਾਨਸਾ ਪੁਲਿਸ ਵੱਲੋਂ ਚੌਕਸੀ ਵਧਾਈ ਗਈ ਸੀ। ਸਿੱਧੂ ਮੂਸੇਵਾਲ ਦੇ ਘਰ ਚੱਪੇ-ਚੱਪੇ ‘ਤੇ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਇਸ ਦੇ ਨਾਲ ਹੀ ਘਰ ਦੇ ਬਾਹਰ ਐਲਐਮਜੀ ਸਮੇਤ ਕਰਮੀ ਤਾਇਨਾਤ ਕੀਤੇ ਗਏ ਹਨ। ਸੀਟੀਵੀ ਕੈਮਰੇ ਵੀ ਲਗਾਏ ਗਏ ਹਨ ਜਿਨ੍ਹਾਂ ‘ਤੇ 24 ਘੰਟੇ ਨਿਗਰਾਨੀ ਰੱਖੀ ਜਾ ਰਹੀ ਹੈ ਪਰ ਹੁਣ ਇਨ੍ਹਾਂ ਸਭ ਦੇ ਦਰਮਿਆਨ ਖਬਰ ਆਈ ਹੈ ਕਿ ਬਲਕੌਰ ਸਿੰਘ ਵਿਦੇਸ਼ ਲਈ ਰਵਾਨਾ ਹੋ ਚੁੱਕੇ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment