ਨਸ਼ੇ ਕਾਰਨ 20 ਸਾਲਾ ਨੌਜਵਾਨ ਦੀ ਮੌਤ ,ਸ਼ਰੇਆਮ ਵਿਕਦਾ ਨਸ਼ਾ ਪਰ ਸਰਕਾਰ ਘੂਕ ਸੁੱਤੀ

navdeep kaur
3 Min Read
Drug syringe and cooked heroin

ਬਠਿੰਡਾ ਫਰੀਦਕੋਟ : ਪੰਜਾਬ ਚ ਨਸ਼ਾ ਦਿਨੋ ਦਿਨ ਵਧਦਾ ਜਾ ਰਿਹਾ। ਆਏ ਦਿਨ ਕੋਈ ਨਾ ਕੋਈ ਮਾਂ ਦਾ ਪੁੱਤ ਨਸ਼ੇ ਦਾ ਦੈਂਤ ਨਿਗਲਦਾ ਜਾ ਰਿਹੈ। ਪਰ ਸਰਕਾਰ ਚੁੱਪ ਤੇ ਦਾਅਵੇ ਪਸਤ ਹੋ ਚੁੱਕੇ ਨੇ , ਹੁਣ ਫਰੀਦਕੋਟ ਦੇ ਕਸਬਾ ਸਾਦਿਕ ਦੇ ਰਹਿਣ ਵਾਲੇ 20 ਸਾਲ ਦੇ ਨੌਜਵਾਨ ਮਨਪ੍ਰੀਤ ਸਿੰਘ ਦੀ ਨਸ਼ੇ ਦੀ ਓਵਰਡੋਜ਼ ਦੇ ਚੱਲਦੇ ਮੌਤ ਹੋ ਗਈ ਹੈ। ਜਿਸ ਦੀ ਲਾਸ਼ ਘਰ ਤੋਂ ਦੂਰ ਪਿੰਡ ਕਾਹਨ ਸਿੰਘ ਵਾਲਾ ਨੇੜੇ ਨਹਿਰ ਦੇ ਕਿਨਾਰੇ ਮਿਲੀ ਹੈ। ਪਰਿਵਾਰ ਨੇ ਮ੍ਰਿਤਕ ਦਾ ਅੰਤਿਮ ਸਸਕਾਰ ਕਰਨ ਤੋਂ ਪਹਿਲਾਂ ਸ਼ਮਸ਼ਾਨਘਾਟ ਚ ਮੀਡੀਆ ਨੂੰ ਬੁਲਾ ਕੇ ਆਪਣੇ ਦੁਖੜੇ ਰੋਂਦੇ ਹੋਏ ਦੱਸਿਆ ਕੇ ਉਨ੍ਹਾਂ ਦੇ ਇਲਾਕੇ ਚ ਸ਼ਰੇਆਮ ਨਸ਼ਾ ਵਿਕਦਾ ਹੈ ਪਰ ਪੁਲਿਸ ਹੱਥ ਤੇ ਹੱਥ ਧਰੀ ਬੈਠੀ ਹੋਈ ਹੈ। ਉਲਟਾ ਜੇਕਰ ਕਿਸੇ ਨੂੰ ਫੜ ਕੇ ਪੁਲਿਸ ਹਵਾਲੇ ਕੀਤਾ ਜਾਂਦਾ ਹੈ ਤਾਂ ਉਸ ਨੂੰ ਤੁਰੰਤ ਛੱਡ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪਿੰਡ ਅੰਦਰ ਹੀ ਸ਼ਰੇਆਮ ਕੁੱਝ ਲੋਕ ਚਿੱਟਾ ਵੇਚਦੇ ਹਨ ਪਰ ਉਹ ਜਨਤਕ ਤੌਰ ਤੇ ਉਨ੍ਹਾਂ ਦਾ ਨਾਂ ਨਹੀ ਲੈ ਸਕਦੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਬੱਚਾ 11 ਜਮਾਤਾਂ ਸੀ ਪਰ ਕੋਈ ਕੰਮਕਾਰ ਨਾ ਹੋਣ ਕਾਰਨ ਗਲਤ ਸੰਗਤ ਚ ਪੈ ਗਿਆ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਨੌਜਵਾਨਾ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਪਰ ਕਿਸੇ ਨੌਜਵਾਨ ਨੂੰ ਨੌਕਰੀ ਨਹੀਂ ਮਿਲੀ। ਉਨ੍ਹਾਂ ਮੰਗ ਕੀਤੀ ਕਿ ਨਸ਼ਿਆਂ ਤੇ ਕੰਟਰੋਲ ਹੋਣਾ ਚਾਹੀਦਾ ਹੈ ਅਤੇ ਨਸ਼ਾ ਵੇਚਣ ਵਾਲਿਆ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਦੇ ਜਵਾਨ ਪੁੱਤ ਨਸ਼ੇ ਦੀ ਦਲਦਲ ਚ ਫਸ ਜਹਾਨੋਂ ਰੁਖ਼ਸਤ ਨਾ ਹੋਣ।

ਨਸ਼ੇ ਦੇ ਕਹਿਰ ਨੇ ਪੰਜਾਬ ਦੀ ਜਵਾਨੀ ਉਤੇ ਉਹ ਕਲੰਕ ਮੜ੍ਹ ਦਿੱਤਾ ਹੈ ਇਸਨੂੰ ਮਿਟਾਉਣ ਦੇ ਦਾਅਵੇ ਅਕਸਰ ਹੀ ਸਰਕਾਰਾਂ ਕਰਦੀਆਂ ਆਈਆਂ ਹਨ ਪਰ ਇਸ ਨੂੰ ਠੱਲ੍ਹ ਪਾਉਣਾ ਕਿਤੇ ਨਾ ਕਿਤੇ ਸਰਕਾਰਾਂ ਅਤੇ ਸਮਾਜ ਦੇ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਗੱਲ ਬਠਿੰਡਾ ਦੇ ਨਿੱਜੀ ਹੋਟਲ ਦੀ। ਜਿੱਥੇ ਨੌਜਵਾਨ ਬੇਹੋਸ਼ੀ ਦੀ ਹਾਲਤ ਮਿਲਿਆ। ਜਿਸਨੂੰ ਮੌਕੇ ਤੇ ਪਹੁੰਚੀ ਸਹਾਰਾ ਟੀਮ ਨੇ ਹਸਪਤਾਲ ਦਾਖਲ ਕਰਵਾਇਆ। ਬੇਹੋਸ਼ੀ ਦੀ ਹਾਲਤ ਚ ਮਿਲੇ ਨੌਜਵਾਨ ਦੀ ਜੇਬ ਵਿੱਚੋਂ ਇੰਜੈਕਸ਼ਨ ਵੀ ਬਰਾਮਦ ਕੀਤਾ ਗਿਆ ਹੈ।

 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment