ਰਾਜਾ ਵੜਿੰਗ ਦੀ ਪਤਨੀ ਨੇ ਕਾਂਗਰਸ ਦੇ ‘ਹੱਥ’ ਦੀ ਬਾਬੇ ਨਾਨਕ ਨਾਲ ਕਰਤੀ ਤੁਲਨਾ, ਸਿੱਖ ਭਾਈਚਾਰੇ ‘ਚ ਰੋਸ

Prabhjot Kaur
2 Min Read

ਅੰਮ੍ਰਿਤਸਰ :  ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਵੱਲੋਂ ਬੀਤੇ ਦਿਨੀਂ ਦਿੱਤੇ ਗਏ ਬਿਆਨ ਨੇ ਸਿਆਸਤ ਮਹੌਲ ਗਰਮ ਕਰ ਦਿੱਤਾ ਹੈ।  ਅੰਮ੍ਰਿਤਾ ਵੜਿੰਗ ਬਠਿੰਡਾ ਦੇ ਬਾਬਾ ਦੀਪ ਸਿੰਘ ਨਗਰ ਵਿਖੇ ਕਾਂਗਰਸੀ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਦੇ ਹੱਕ ਵਿੱਚ ਵੋਟ ਮੰਗਣ ਪੁੱਜੇ। ਇੱਥੇ ਉਨ੍ਹਾਂ ਨੇ ਭਾਸ਼ਣ ਦੌਰਾਨ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ਪੰਜੇ ਦੀ ਤੁਲਨਾ ਗੁਰੂ ਨਾਨਕ ਦੇਵ ਜੀ ਅਤੇ ਹੋਰਨਾਂ ਗੁਰੂਆਂ ਦੇ ਨਾਲ ਕੀਤੀ ਗਈ। ਇਸ ਬਿਆਨ ਦੀ ਹਰ ਪਾਸੇ ਨਿਖੇਧੀ ਕੀਤੀ ਜਾ ਰਹੀ ਹੈ। ਉੱਥੇ ਹੀ ਹੁਣ ਇਸ ਬਿਆਨ ‘ਤੇ ਆਮ ਆਦਮੀ ਪਾਰਟੀ ਤੇ ਐਸਜੀਪੀਸੀ ਨੇ ਵੀ ਅਲੋਚਨਾ ਕੀਤੀ ਹੈ।

ਅੰਮ੍ਰਿਤਾ ਵੜਿੰਗ ਨੇ ਕਿਹਾ ਕਿ ਮੈਂ ਗੁਰੂਆਂ ਦੇ ਪੰਜੇ ਲਈ ਵੋਟਾਂ ਮੰਗਣ ਆਈ ਹਾਂ। ਜਿਵੇਂ ਕਿ ਦਸਾਂ ਗੁਰੂਆਂ ਨੇ ਪੰਜੇ ਨੂੰ ਮਹਤੱਤਾ ਦਿੱਤੀ ਅਤੇ ਇਸ ਲਈ ਕਾਂਗਰਸ ਨੇ ਵੀ ਪੰਜਾ ਹੀ ਚੁਣਿਆ। ਦੱਸ ਦੇਈਏ ਕਿ ਅੰਮ੍ਰਿਤਾ ਵੜਿੰਗ ਦੀ ਇਹ ਵੀਡੀਓ ਚੋਣ ਪ੍ਰਚਾਰ ਦੌਰਾਨ ਇੱਕ ਮੀਟਿੰਗ ਦੀ ਹੈ, ਜਿਸ ’ਚ ਉਹ ਕਹਿੰਦੀ ਹੈ, “ਤੁਹਾਡੀ ਵੋਟ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ ਪੰਜੇ ਨੂੰ ਜਾਣੀ ਚਾਹੀਦੀ ਹੈ।

ਇਸ ਸਬੰਧੀ ਇੱਕ ਵੀਡੀਓ ਮੈਸੇਜ ਜਾਰੀ ਕਰਦੇ ਹੋਏ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਹੈ ਕਿ ਅੰਮ੍ਰਿਤਾ ਵੜਿੰਗ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ। ਕਿਉਂਕਿ ਅੰਮ੍ਰਿਤਾ ਵੜਿੰਗ ਵੱਲੋਂ ਦਿੱਤੇ ਬਿਆਨ ‘ਤੇ ਸਿੱਖ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚੀ ਹੈ ਤੇ ਇਲੈਕਸ਼ਨ ਕਮੀਸ਼ਨ ਵੀ ਸਖ਼ਤ ਕਾਰਵਾਈ ਕਰੇ। ਸ਼੍ਰੋਮਣੀ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਔਰਤ ਜਾਤੀ ਨੂੰ ਵੱਡਾ ਸਨਮਾਨ ਅਤੇ ਸਤਿਕਾਰ ਦਿੱਤਾ, ਹਰ ਸਿੱਖ ਉਹਨਾਂ ਦੇ ਦਿੱਤੇ ਸਿਧਾਂਤਾਂ ‘ਤੇ ਚਲਦਿਆਂ ਪਹਿਰਾ ਦਿੰਦਾ ਹੈ। ਉਹਨਾਂ ਕਿਹਾ ਕਿ ਮੇਰੀ ਬਹੁਤ ਸਤਿਕਾਰਯੋਗ ਭੈਣ ਅੰਮ੍ਰਿਤਾ ਵੜਿੰਗ ਇੱਕ ਵੱਡੇ ਪਰਿਵਾਰ ਦੇ ਨਾਲ ਸੰਬੰਧਿਤ ਹੈ। ਉਸ ਵੱਲੋਂ ਗੁਰੂ ਨਾਨਕ ਦੇਵ ਜੀ ਦਾ ਨਾਮ ਲੈ ਕੇ ਪਾਰਟੀ ਪਰਚਾਰ ਕਰਨਾ ਬੇਹੱਦ ਨਿੰਦਣਿਯੋਗ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

- Advertisement -

 

Share this Article
Leave a comment