ਰਾਹਤ ਵਾਲੀ ਖ਼ਬਰ : ‘ਡੈਲਟਾ ਵੇਰੀਐਂਟ’ ਖ਼ਿਲਾਫ਼ ਵੀ ਕਾਰਗਰ ਹੈ ਵੈਕਸੀਨ

TeamGlobalPunjab
2 Min Read

ਵਾਸ਼ਿੰਗਟਨ : ਡੈਲਟਾ ਵੇਰੀਐਂਟ ਦੀ ਦਹਿਸ਼ਤ ਵਿਚਾਲੇ ਇੱਕ ਰਾਹਤ ਭਰੀ ਖ਼ਬਰ ਹੈ । ਕੋਰੋਨਾ ਮਹਾਮਾਰੀ ਦੀ ਮਾਰੂ ਦੂਜੀ ਲਹਿਰ ਲਈ ਜ਼ਿੰਮੇਵਾਰ ਮੰਨੇ ਜਾ ਰਹੇ ਵੇਰੀਐਂਟ ਖ਼ਿਲਾਫ਼ ਵੀ ਵੈਕਸੀਨ ਕਾਰਗਰ ਹੈ। ਅਮਰੀਕਾ ‘ਚ ਕੀਤੇ ਗਏ ਇਕ ਨਵੇਂ ਅਧਿਐਨ ‘ਚ ਇਹ ਜਾਣਕਾਰੀ ਸਾਹਮਣੇ ਆਈ ਹੈ। ਅਧਿਐਨ ਮੁਤਾਬਕ ਵੈਕਸੀਨ ਲਗਵਾਉਣ ਤੋਂ ਬਾਅਦ ਸ਼ਰੀਰ ‘ਚ ਜਿਹਡ਼ੀ ਐਂਟੀਬਾਡੀ ਬਣਦੀ ਹੈ ਉਸ ਤੋਂ ਬਚ ਨਿਕਲਣ ’ਚ ਡੈਲਟਾ ਵੇਰੀਐਂਟ ਵੀ ਸਮਰੱਥ ਨਹੀਂ ਹੈ।

 

ਇਮਿਊਨਿਟੀ ਨਾਂ ਦੀ ਪੱਤ੍ਰਿਕਾ ‘ਚ ਪ੍ਰਕਾਸ਼ਿਤ ਅਧਿਐਨ ਰਿਪੋਰਟ ’ਚ ਪਤਾ ਲੱਗਦਾ ਹੈ ਕਿ ਕਿਉਂ ਡੈਲਟਾ ਵੇਰੀਐਂਟ ਦੀ ਲਪੇਟ ‘ਚ ਆਉਣ ਨਾਲ ਟੀਕਾ ਲਗਵਾਉਣ ਵਾਲੇ ਲੋਕ ਬਚ ਗਏ। ਵਾਸ਼ਿੰਗਟਨ ਯੂਨੀਵਰਸਿਟੀ ਦੇ ਸਕੂਲ ਆਫ ਮੈਡੀਸਿਨ ਦੇ ਖੋਜੀਆਂ ਨੇ ਫਾਈਜਰ ਦੀ ਕੋਵਿਡ ਵੈਕਸੀਨ ਨਾਲ ਲੋਕਾਂ ਦੇ ਸ਼ਰੀਰ ‘ਚ ਪੈਦਾ ਹੋਣ ਵਾਲੀ ਐਂਟੀਬਾਡੀ ‘ਤੇ ਅਧਿਐਨ ਕੀਤਾ। ਇਸ ‘ਚ ਪਾਇਆ ਗਿਆ ਕਿ ਵੈਕਸੀਨ ਤੋਂ ਪੈਦਾ ਹੋਣ ਵਾਲੀ ਐਂਟੀਬਾਡੀ ‘ਚੋਂ ਇਕ ਨੂੰ ਛੱਡ ਕੇ ਕਿਸੇ ਹੋਰ ਨੂੰ ਡੈਲਟਾ ਵੇਰੀਐਂਟ ਚਕਮਾ ਦੇਣ ’ਚ ਸਮਰੱਥ ਨਹੀਂ ਹੋ ਸਕਿਆ। ਬੀਟਾ ਕਈ ਐਂਟੀਬਾਡੀ ਨੂੰ ਚਕਮਾ ਦੇਣ ’ਚ ਕਾਮਯਾਬ ਰਿਹਾ ਹੈ।

- Advertisement -

ਇਸ ਤੋਂ ਪਹਿਲਾਂ ਦੇ ਅਧਿਐਨਾਂ ‘ਚ ਵਾਸ਼ਿੰਗਨਟ ਯੂਨੀਵਰਸਿਟੀ ’ਚ ਪ੍ਰੋਫੈਸਰ ਅਲੀ ਅਲਬੇਡੀ ਨੇ ਦੇਖਿਆ ਕਿ ਇਨਫੈਕਸ਼ਨ ਤੋਂ ਬਾਅਦ ਸੁਭਾਵਿਕ ਤੌਰ ‘ਤੇ ਪੈਦਾ ਹੋਣ ਵਾਲੀ ਐਂਟੀਬਾਡੀ ਤੇ ਟੀਕੇ ਤੋਂ ਪੈਦਾ ਹੋਣ ਵਾਲੀ ਐਂਟੀਬਾਡੀ ਦੋਵੇਂ ਹੀ ਜ਼ਿਆਦਾ ਸਮੇਂ ਤਕ ਬਣੀ ਰਹਿੰਦੀ ਹੈ। ਹਾਲਾਂਕਿ ਖੋਜੀਆਂ ਨੇ ਇਹ ਵੀ ਮੰਨਿਆ ਸੀ ਕਿ ਐਂਟੀਬਾਡੀ ਦੀ ਮਿਆਦ ਦੇ ਨਾਲ ਹੀ ਉਨ੍ਹਾਂ ਦਾ ਘੇਰਾ ਵੀ ਮਾਅਨੇ ਰੱਖਦਾ ਹੈ, ਯਾਨੀ ਉਹ ਕਿੰਨੀ ਤਰ੍ਹਾਂ ਦੇ ਵੇਰੀਐਂਟ ਦੇ ਖ਼ਿਲਾਫ਼ ਕਾਰਗਰ ਹਨ।

ਅਧਿਐਨ ਦੇ ਸੀਨੀਅਰ ਸਹਿਯੋਗੀ ਲੇਖਕ ਤੇ ਵਾਸ਼ਿੰਗਟਨ ਯੂਨੀਵਰਸਿਟੀ ’ਚ ਐਸੋਸੀਏਟ ਪ੍ਰੋਫੈਸਰ ਜੈਕੋ ਬੂਨ ਨੇ ਕਿਹਾ ਕਿ ਇਨਫੈਕਸ਼ਨ ਦੇ ਮਾਮਲੇ ‘ਚ ਡੈਲਟਾ ਵੇਰੀਐਂਟ ਨੇ ਦੂਜੇ ਵੇਰੀਐੈਂਟ ਨੂੰ ਪਿੱਛੇ ਛੱਡ ਦਿੱਤਾ, ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਐਂਟੀਬਾਡੀ ਦੇ ਖ਼ਿਲਾਫ਼ ਪ੍ਰਤੀਰੋਧੀ ਹੈ। ਕਿਸੇ ਵੇਰੀਐਂਟ ਤੋਂ ਇਨਫੈਕਸ਼ਨ ਦਾ ਪਸਾਰ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਉਹ ਕਿੰਨੀ ਤੇਜ਼ੀ ਨਾਲ ਆਪਣੀ ਨਕਲ ਬਣਾਉਂਦਾ ਹੈ। ਇਸ ਦੇ ਸਬੂਤ ਨਹੀਂ ਮਿਲੇ ਹਨ ਕਿ ਡੈਲਟਾ ਵੈਕਸੀਨ ਤੋਂ ਪੈਦਾ ਹੋਣ ਵਾਲੀ ਪ੍ਰਤੀਰੱਖਿਆ ਨੂੰ ਮਾਤ ਦੇਣ ‘ਚ ਸਮਰੱਥ ਹੈ।

Share this Article
Leave a comment