Home / News / ‘ਕੈਮਰੇ ਦੇ ਸ਼ੌਕੀਨ ਤੇ ਇਸ਼ਤਿਹਾਰ ਦੇ ਦੀਵਾਨੇ ਚੰਨੀ ਨੇ ਕਿਸਾਨਾਂ ਨੂੰ ਜ਼ਬਰਦਸਤੀ ਜੱਫੀ ਪਾਈ, ਪਰ ਨਹੀਂ ਦਿੱਤਾ ਮੁਆਵਜ਼ਾ’

‘ਕੈਮਰੇ ਦੇ ਸ਼ੌਕੀਨ ਤੇ ਇਸ਼ਤਿਹਾਰ ਦੇ ਦੀਵਾਨੇ ਚੰਨੀ ਨੇ ਕਿਸਾਨਾਂ ਨੂੰ ਜ਼ਬਰਦਸਤੀ ਜੱਫੀ ਪਾਈ, ਪਰ ਨਹੀਂ ਦਿੱਤਾ ਮੁਆਵਜ਼ਾ’

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਦੇ ਕੌਮੀ ਬੁਲਾਰੇ, ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਅਤੇ ਦਿੱਲੀ ਤੋਂ ਵਿਧਾਇਕ ਰਾਘਵ ਚੱਢਾ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਲਾਈਟ ਅਤੇ ਕੈਮਰਾ ਤਾਂ ਪਸੰਦ ਹੈ, ਪਰ ਉਹ ਨੋ -ਐਕਸ਼ਨ ਵਾਲੇ ਮੁੱਖ ਮੰਤਰੀ ਹਨ।

ਮੁੱਖ ਮੰਤਰੀ ਚੰਨੀ ਨੇ ਗੁਲਾਬੀ ਸੁੰਡੀ ਤੋਂ ਪ੍ਰਭਾਵਿਤ ਖੇਤਰ ਦਾ ਦੌਰਾ ਕਰਦਿਆਂ ਬਠਿੰਡਾ ਦੇ ਦੋ ਕਿਸਾਨਾਂ ਨਾਲ ਫ਼ੋਟੋਆਂ ਖਿਚਵਾਈਆਂ ਅਤੇ ਉਨ੍ਹਾਂ ਫ਼ੋਟੋਆਂ ਨੂੰ ਪੰਜਾਬ ਭਰ ਵਿੱਚ ਕੰਧਾਂ, ਬੱਸਾਂ ਦੇ ਪਿੱਛੇ ਅਤੇ ਬੱਸ ਅੱਡਿਆਂ ਸਮੇਤ ਰੇਲਵੇ ਸਟੇਸ਼ਨਾਂ ਅਤੇ ਹੋਰ ਥਾਵਾਂ ‘ਤੇ ਲੱਗੇ ਹੋਰਡਿੰਗਾਂ ‘ਤੇ ਲਗਵਾ ਕੇ ਪ੍ਰਚਾਰ- ਪ੍ਰਸਾਰ ਤਾਂ ਬਹੁਤ ਕੀਤਾ, ਪਰ ਉਨ੍ਹਾਂ ਕਿਸਾਨਾਂ ਨੂੰ ਹੁਣ ਤੱਕ ਕੋਈ ਮੁਆਵਜ਼ਾ ਰਾਸ਼ੀ ਨਹੀਂ ਮਿਲੀ।

ਰਾਘਵ ਚੱਢਾ ਨੇ ਕਿਹਾ, ”ਕੈਮਰੇ ਦੇ ਸ਼ੌਕੀਨ ਅਤੇ ਇਸ਼ਤਿਹਾਰ ਦੇ ਦੀਵਾਨੇ ‘ਡਰਾਮੇਬਾਜ਼ੀ ਮੁੱਖ ਮੰਤਰੀ’ ਚਰਨਜੀਤ ਸਿੰਘ ਚੰਨੀ ਨੇ ਕਿਸਾਨਾਂ ਨਾਲ ਜ਼ਬਰਦਸਤੀ ਜੱਫੀਆਂ ਪਾਈਆਂ, ਪਰ ਮੁਆਵਜ਼ੇ ਦੇ ਨਾਂਅ ‘ਤੇ ਧੋਖਾ ਦਿੱਤਾ ਹੈ।”

ਉਨ੍ਹਾਂ ਦੱਸਿਆ ਕਿ ਗੁਲਾਬੀ ਸੁੰਡੀ ਨਾਲ ਪ੍ਰਭਾਵਿਤ ਕਿਸਾਨ ਬਲਵਿੰਦਰ ਸਿੰਘ ਖ਼ਾਲਸਾ ਨੂੰ ਜੱਫੀ ਤਾਂ ਪਾਈ, ਪਰ ਮੁਆਵਜ਼ੇ ਦੇ ਨਾਂ ‘ਤੇ ਉਸ ਨੂੰ ਇੱਕ ਫੁੱਟੀ ਕੌਡੀ ਤੱਕ ਨਹੀਂ ਦਿੱਤੀ। ਲੋਕ ਬਲਵਿੰਦਰ ਸਿੰਘ ਖ਼ਾਲਸਾ ਨੂੰ ਹੁਣ ਕਹਿਣ ਲੱਗੇ ਹਨ ਕਿ ‘ਤੈਨੂੰ ਤਾਂ ਮੁੱਖ ਮੰਤਰੀ ਨੇ ਜੱਫੀ ਪਾਈ ਸੀ, ਹੁਣ ਤੂੰ ਹੀ ਸਾਨੂੰ ਮੁਆਵਜ਼ਾ ਦਿਵਾ ਦੇ।’

ਰਾਘਵ ਚੱਢਾ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਨੇ ਦੂਜੇ ਕਿਸਾਨ ਹਰਪ੍ਰੀਤ ਸਿੰਘ ਦੀ ਫ਼ੋਟੋ ਨੂੰ ਵੀ ਹਰ ਬੱਸ ਦੇ ਪਿੱਛੇ ਲਗਵਾ ਕੇ ਚੋਣਾ ਲਈ ਖ਼ੂਬ ਪ੍ਰਚਾਰ- ਪ੍ਰਸਾਰ ਕੀਤਾ, ਪਰ ਸਰਕਾਰ ਨੇ ਉਸ ਦੀ ਵੀ ਕੋਈ ਮਦਦ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਚੰਨੀ ਮੁੱਖ ਮੰਤਰੀ ਨਹੀਂ, ਸਗੋਂ ‘ਕੰਪੇਨ ਮੰਤਰੀ’ ਹਨ। ਮੁੱਖ ਮੰਤਰੀ ਚੰਨੀ ਨੂੰ ਫ਼ਿਲਮ ਦੀ ਸ਼ੂਟਿੰਗ ਦੀ ਤਰਾਂ ਲਾਈਟ ਅਤੇ ਕੈਮਰਾ ਤਾਂ ਬਹੁਤ ਪਸੰਦ ਹੈ, ਪਰ ਐਕਸ਼ਨ ਪਸੰਦ ਨਹੀਂ ਹੈ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਵੀ ਕੈਪਟਨ ਅਮਰਿੰਦਰ ਸਿੰਘ ਦੀ ਰਾਹ ਤੁਰ ਪਏ ਹਨ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਵੀ ਮੁੱਖ ਮੰਤਰੀ ਹੁੰਦੇ ਸਮੇਂ ਕਿਸਾਨਾਂ ਦੀ ਕਰਜ਼ ਮੁਆਫ਼ੀ ਦੀ ਮੁਹਿੰਮ ਚਲਾ ਕੇ ਕਿਸਾਨ ਬੁੱਧ ਸਿੰਘ ਨਾਲ ਫ਼ੋਟੋ ਖਿਚਵਾਈ ਸੀ, ਜਿਸ ‘ਤੇ ਕਰੀਬ ਢਾਈ ਲੱਖ ਰੁਪਏ ਦਾ ਕਰਜ਼ਾ ਸੀ, ਪਰ ਉਸ ਦੇ ਕਰਜ਼ੇ ਨੂੰ ਵੀ ਮੁਆਫ਼ ਨਹੀਂ ਕੀਤਾ ਗਿਆ ਸੀ।

Check Also

ਡੱਗ ਫੋਰਡ ਨੇ ਓਟਾਵਾ ਨੂੰ ਨਵੇਂ ਕੋਵਿਡ ਵੈਰੀਏਂਟ ਨਾਲ ਜੁੜੇ ਦੇਸ਼ਾਂ ਦੀਆਂ ਫਲਾਈਟਾਂ ‘ਤੇ ਤੁਰੰਤ ਪਾਬੰਦੀ ਲਗਾਉਣ ਦੀ ਕੀਤੀ ਮੰਗ

ਟੋਰਾਂਟੋ : ਅਫਰੀਕਾ ‘ਚ ਲੱਭੇ ਗਏ ਕੋਰੋਨਾ ਦੇ ਨਵੇਂ ਵੈਰੀਏਂਟ ਨੇ ਮੁੜ ਤੋਂ ਕਈ ਮੁਲਕਾਂ …

Leave a Reply

Your email address will not be published. Required fields are marked *