ਕੋਵਿਡ-19 : ਚੀਨੀ ਲੈਬ ਦਾ ਦਾਅਵਾ, ਨਵੀਂ ਦਵਾਈ ਕੋਰੋਨਾ ਵਾਇਰਸ ਨੂੰ ਰੋਕਣ ‘ਚ ਕਾਰਗਰ, ਵੈਕਸੀਨ ਦੀ ਨਹੀਂ ਹੋਵੇਗੀ ਜ਼ਰੂਰਤ

TeamGlobalPunjab
3 Min Read

ਬੀਜਿੰਗ : ਦੁਨੀਆ ਦੇ ਬਹੁਤ ਸਾਰੇ ਦੇਸ਼ ਕੋਰੋਨਾ ਵਾਇਰਸ ਸੰਕਰਮਣ ਦੀ ਵੈਕਸੀਨ ਬਣਾਉਣ ‘ਚ ਲੱਗੇ ਹੋਏ ਹਨ। ਇਥੋਂ ਤੱਕ ਕਿ ਕਈ ਦੇਸ਼ਾਂ ਵੱਲੋਂ ਤਾਂ ਇਸ ਦੀ ਵੈਕਸੀਨ ਬਣਾਉਣ ਦਾ ਦਾਅਵਾ ਵੀ ਕੀਤਾ ਜਾ ਚੁੱਕਾ ਹੈ। ਇਸੀ ਕੜੀ ‘ਚ ਚੀਨ ਦੀ ਇੱਕ ਲੈਬ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਵੱਲੋਂ ਇੱਕ ਨਵੀਂ ਦਵਾਈ ਬਣਾਈ ਜਾ ਰਹੀ ਹੈ ਜੋ ਕੋਰੋਨਾ ਵਾਇਰਸ ਨੂੰ ਰੋਕਣ ‘ਚ ਕਾਰਗਰ ਹੋ ਸਕਦੀ ਹੈ। ਚੀਨੀ ਖੋਜਕਰਤਾਵਾਂ ਦਾ ਕਹਿਣਾ ਹੈ ਕਿ ਇਸ ਦਵਾਈ ਨਾਲ ਨਾ ਸਿਰਫ ਕੋਰੋਨਾ ਸੰਕਰਮਿਤ ਮਰੀਜ਼ ਠੀਕ ਹੋ ਰਹੇ ਹਨ ਬਲਕਿ ਇਸ ਦਵਾਈ ਨਾਲ ਕੁਝ ਸਮੇਂ ਲਈ ਵਾਇਰਸ ਨਾਲ ਲੜਨ ਲਈ ਰੋਗ ਪ੍ਰਤੀਰੋਧਕ ਸ਼ਕਤੀ ਭਾਵ ਇਮਿਊਨਿਟੀ ਨੂੰ ਵੀ ਵਧਾਉਣ ‘ਚ ਮਦਦ ਮਿਲ ਰਹੀ ਹੈ।

ਇਸ ਨਵੀਂ ਦਵਾਈ ਦੀ ਟੈਸਟਿੰਗ ਵਿਗਿਆਨੀਆਂ ਵੱਲੋਂ ਚੀਨ ਦੀ ਪੇਕਿੰਗ ਯੂਨੀਵਰਸਿਟੀ ‘ਚ ਕੀਤੀ ਜਾ ਰਹੀ ਹੈ। ਚੀਨ ਦਾ ਕਹਿਣਾ ਹੈ ਕਿ ਚੀਨ ‘ਚ ਕੋਰੋਨਾ ਸੰਕਰਮਣ ਦੇ ਮਾਮਲੇ ਬਹੁਤ ਘੱਟ ਗਿਣਤੀ ‘ਚ ਸਾਹਮਣੇ ਆਏ ਹਨ ਇਸ ਲਈ ਇਸ ਨਵੀਂ ਦਵਾਈ ਦਾ ਟਰਾਇਲ ਆਸਟਰੇਲੀਆ ਜਾਂ ਕਿਸੇ ਹੋਰ ਦੇਸ਼ ਵਿਚ ਮਨੁੱਖਾਂ ‘ਤੇ ਕੀਤਾ ਜਾਵੇਗਾ।

ਯੂਨੀਵਰਸਿਟੀ ਦੇ ਬੀਜਿੰਗ ਐਡਵਾਂਸਡ ਇਨੋਵੇਸ਼ਨ ਸੈਂਟਰ ਫਾਰ ਜੀਨੋਮਿਕਸ ਦੇ ਡਾਇਰੈਕਟਰ, ਸੰਨੀ ਜ਼ੀ ਨੇ ਦੱਸਿਆ ਕਿ ਇਸ ਦਵਾਈ ਦਾ ਜਾਨਵਰਾਂ ‘ਤੇ ਪਰੀਖਣ ਸਫਲ ਰਿਹਾ ਸੀ। ਉਨ੍ਹਾਂ ਦੱਸਿਆ ਕਿ ਜਦੋਂ ਕੋਰੋਨਾ ਨਾਲ ਸੰਕਰਮਿਤ ਇੱਕ ਚੂਹੇ ਨੂੰ ਨਿਊਟ੍ਰਿਲਾਜ਼ਿੰਗ ਐਂਟੀਬਾਡੀ ਦਿੱਤੀ ਗਈ ਤਾਂ 5 ਦਿਨਾਂ ਬਾਅਦ ਵਾਇਰਲ ਲੋਡ 2500 ਕਾਰਕ ਤੱਕ ਘੱਟ ਹੋ ਗਿਆ। ਇਸਦਾ ਮਤਲਬ ਹੈ ਕਿ ਨਵੀਂ ਦਵਾਈ ਦਾ ਅਸਰ ਹੋਇਆ ਹੈ। ਇਹ ਦਵਾਈ ਨਿਊਟ੍ਰਿਲਾਜ਼ਿੰਗ ਐਂਟੀਬਾਡੀਜ਼ ਦਾ ਇਸਤੇਮਾਲ ਕਰਦੀ ਹੈ ਜੋ ਮਨੁੱਖਾਂ ਦਾ ਇਮਿਊਨਿਟੀ ਸਿਸਟਮ ਬਣਾਉਂਦੇ ਹਨ। ਇਸ ਖੋਜ ‘ਚ ਇਹ ਦਾਅਵਾ ਕੀਤਾ ਗਿਆ ਹੈ ਕਿ ਐਂਟੀਬਾਡੀਜ਼ ਦੇ ਇਸਤੇਮਾਲ ਨਾਲ ਬਿਮਾਰੀ ਦਾ ਇਲਾਜ ਸੰਭਵ ਹੈ।ਝੀ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਐਂਟੀਬਾਡੀਜ਼ ਲਈ ਦਿਨ ਰਾਤ ਕੰਮ ਕਰ ਰਹੀ ਹੈ। ਹੁਣ ਕਲੀਨਿਕਲ ਅਜ਼ਮਾਇਸ਼ ਦੀਆਂ ਯੋਜਨਾਵਾਂ ‘ਤੇ ਕੰਮ ਕੀਤਾ ਜਾ ਰਿਹਾ ਹੈ।

ਦੱਸ ਦਈਏ ਕਿ ਕੋਰੋਨਾ ਵਾਇਰਸ ਦੀ ਸ਼ੁਰੂਆਤ ਚੀਨ ਦੇ ਵੁਹਾਨ ਸ਼ਹਿਰ ਤੋੋਂ ਹੋਈ ਸੀ। ਜਿਸ ਤੋਂ ਬਾਅਦ ਇਹ ਵਾਇਰਸ ਪੂਰੀ ਦੁਨੀਆ ‘ਚ ਫੈਲ ਗਿਆ ਹੈ। ਚੀਨ ‘ਚ ਕੋਰੋਨਾ ਦੇ ਹੁਣ ਤੱਕ 82,960 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 4,634 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਜਦੋਂਕਿ ਵਿਸ਼ਵ ਪੱਧਰ ‘ਤੇ ਕੋਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ 3 ਲੱਖ 19 ਹਜ਼ਾਰ ਤੋਂ ਟੱਪ ਗਿਆ ਹੈ ਅਤੇ 48 ਲੱਖ ਲੋਕ ਕੋਰੋਨਾ ਦੀ ਲਪੇਟ ‘ਚ ਹਨ।

- Advertisement -

Share this Article
Leave a comment