‘ਐਪਲ’ ਸਣੇ ਚੋਰੀ ਦਾ ਹੋਰ ਸਮਾਨ ਵੇਚਣ ਦੇ ਮਾਮਲੇ ‘ਚ ਭਾਰਤੀ-ਅਮਰੀਕੀ ਨੂੰ ਕੈਦ

TeamGlobalPunjab
1 Min Read

ਕੋਲੋਰਾਡੋ: ਐਪਲ ਦੇ ਚੋਰੀ ਦੇ ਪ੍ਰੋਡਕਟਸ ਵੇਚਣ ਦੇ ਮਾਮਲੇ ਵਿੱਚ ਅਦਾਲਤ ਵਲੋਂ ਭਾਰਤੀ ਮੂਲ ਦੇ ਵਿਅਕਤੀ ਨੂੰ 66 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ।

ਭਾਰਤੀ ਮੂਲ ਦਾ ਅਮਰੀਕੀ 36 ਸਾਲਾ ਸੌਰਭ ਚਾਵਲਾ ਸਕੂਲ ਦੇ ਕਰਮਚਾਰੀਆਂ ਤੋਂ ਐਪਲ ਦਾ ਚੋਰੀ ਦਾ ਸਮਾਨ ਖਰੀਦਦਾ ਸੀ ਅਤੇ ਇਸਨੂੰ ਉਹ ਔਨਲਾਈਨ ਐਪਸ ਜਿਵੇਂ ਕਿ ਈਬੇਅ, ਐਮਾਜ਼ੋਨ ‘ਤੇ ਵੇਚਦਾ ਸੀ।

ਇਸ ਤੋਂ ਇਲਾਵਾ ਸੌਰਵ ਚਾਵਲਾ ਚੋਰੀ ਦਾ ਇਲੈਕਟ੍ਰੋਨਿਕ ਅਤੇ ਹੋਰ ਸਮਾਨ ਈ ਕਮਰਸ ਪਲੇਟਫਾਰਮ ‘ਤੇ ਵੇਚਦਾ ਸੀ ਜਿਸ ਵਿੱਚ ਨਿਊ ਮੈਕਸੀਕੋ ਸਕੂਲ ਡਿਸਟ੍ਰਿਕਟ ਤੋਂ ਚੋਰੀ ਹੋਏ ਆਈਪੋਡਸ ਵੀ ਸ਼ਾਮਲ ਹਨ।

ਯੂਐਸ ਅਟਾਰਨੀ ਦਫਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਚਾਵਲਾ ਫੈਡਐਕਸ ਦੇ ਡੈਲਾਵੇਅਰ ਦੇ ਡਿਸਟ੍ਰੀਬਿਊਸ਼ਨ ਸੈਂਟਰ ਮੈਨੇਜਰ ਜੋਸਪ ਨਾਲ ਮਿਲ ਕੇ ਗ੍ਰਾਹਕਾਂ ਤੱਕ ਪਹੁੰਚਣ ਤੋਂ ਪਹਿਲਾਂ ਹੀ ਸਮਾਨ ਚੋਰੀ ਕਰ ਲੈਂਦੇ ਸਨ। ਜਿਹੜਾ ਸਮਾਨ ਇਹ ਚੋਰੀ ਕਰਦੇ ਸੀ ਇਸ ਵਿੱਚ ਨਾਈਕੀ ਦੀ ਸਨੀਕਰਸ, ਐਪਲ ਦੀਆਂ ਡਿਵਾਈਸਿਸ, ਇਪਸ, ਕੇਨਵੁੱਡ ਅਤੇ ਹੋਰ ਬ੍ਰਾਂਡਸ ਦਾ ਸਮਾਨ ਸ਼ਾਮਲ ਸੀ।

- Advertisement -

Share this Article
Leave a comment