ਕੋਵਿਡ-19 : 99 ਸਾਲਾ ਬਜ਼ੁਰਗ ਨੇ ਲਾਇਲਾਜ਼ ਬਿਮਾਰੀ ਤੇ ਹਾਸਲ ਕੀਤੀ ਜਿੱਤ!

TeamGlobalPunjab
1 Min Read

ਵੈਨਕੂਵਰ : ਦੁਨੀਆ ਵਿਚ ਫੈਲੀ ਮਹਾਮਾਰੀ ਕੋਰੋਨਾ ਵਾਇਰਸ ਨੇ ਹਾਹਾਕਾਰ ਮਚਾ ਦਿਤੀ ਹੈ। ਇਸੇ ਦੌਰਾਨ ਹੀ ਇਕ ਖੁਸ਼ੀ ਦੇ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਇਥੇ ਇਕ 99 ਸਾਲਾਬਜ਼ੁਰਗ ਨੇ ਇਸ ਭੈੜੀ ਬਿਮਾਰੀ ਤੋਂ ਜਿੱਤ ਹਾਸਲ ਕੀਤੀ ਹੈ । ਦਰਅਸਲ ਇਥੇ ਬ੍ਰਿਟਿਸ਼ ਕੋਲੰਬੀਆ ਦੇ 12 ਨਰਸਿੰਗ ਹੋਮੇ ਵਿਚ ਰਹਿਣ ਵਾਲੇ ਰਊਬੇਨ ਨਾਮ ਦੇ ਵਿਅਕਤੀ ਨੂੰ ਇਸ ਮਹੀਨੇ ਦੇ ਸ਼ੁਰੂਆਤ ਵਿਚ ਕੋਵਿਡ-19 ਹੋਇਆ ਸੀ. ਹੁਣ ਇਹ ਵਿਅਕਤੀ ਠੀਕ ਦਸਿਆ ਜਾ ਰਿਹਾ ਹੈ।

ਦੱਸ ਦੇਈਏ ਕਿ ਇਸ ਵਿਅਕਤੀ ਨੂੰ ਸ਼ੁਰੂਆਤ ਵਿਚ ਖਾਂਸੀ, ਜ਼ੁਕਾਮ, ਅਤੇ ਹਲਕੀ ਥਕਾਵਟ ਜਿਹੇ ਲਾਚਿਨ ਸਾਹਮਣੇ ਆਏ ਸਨ ਜਿਸ ਤੋਂ ਬਾਅਦ ਇਸ ਦਾ ਇਲਾਜ਼ ਚਾਲ ਰਿਹਾ ਸੀ। ਇਸ ਉਪਰੰਤ 11 ਮਾਰਚ ਨੂੰ ਰਿਪੋਰਟਾਂ ਮੁਤਾਬਿਕ ਉਸ ਦੇ ਟੈਸਟ ਵਿਚ ਕੋਰੋਨਾ ਵਾਇਰਸ ਪੌਜ਼ਟਿਵ ਆਇਆ ਸੀ। ਦਾਅਵਾ ਕੀਤਾ ਜਾ ਰਿਹਾ ਹੈ ਕਿ ਹਾਲਤ ਇਹ ਸਨ ਕਿ ਬਜ਼ੁਰਗ ਦੀ ਹਾਲਤ ਬਹੁਤ ਨਾਜ਼ੁਕ ਹੋ ਗਈ ਸੀ ਅਤੇ ਇੰਝ ਕਿਹਾ ਜਾ ਰਿਹਾ ਸੀ ਕਿ ਜਿਵੇ ਇਹ ਉਸ ਦਾ ਆਖਰੀ ਸਮਾਂ ਹੋਵੇ।

Share this Article
Leave a comment