ਭਾਰਤ ‘ਚ 15 ਅਗਸਤ ਤੱਕ ਲਾਂਚ ਹੋਵੇਗੀ ਕੋਵਿਡ-19 ਦੀ ਵੈਕਸੀਨ ‘COVAXIN’

TeamGlobalPunjab
2 Min Read

ਨਵੀਂ ਦਿੱਲੀ: ਦੇਸ਼ ਕੋਰੋਨਾ ਮਹਾਮਾਰੀ ਨਾਲ ਜੂਝ ਰਿਹਾ ਹੈ, ਇਸ ਨਾਲ ਹਰ ਰੋਜ਼ ਹਜ਼ਾਰਾਂ ਲੋਕ ਸੰਕਰਮਿਤ ਹੋ ਰਹੇ ਹਨ ਅਤੇ ਕਈ ਜਾਨ ਗਵਾ ਰਹੇ ਹਨ। ਇਸ ਸਭ ਦੇ ਚਲਦਿਆਂ ਇੱਕ ਚੰਗੀ ਖਬਰ ਆ ਰਹੀ ਹੈ, ਦਰਅਸਲ ਭਾਰਤ ‘ਚ ਤਿਆਰ ਕੀਤੀ ਜਾ ਰਹੀ ਕੋਵਿਡ-19 ਦੀ ਵੈਕਸੀਨ Covaxin ਨੂੰ 15 ਅਗਸਤ ਤੱਕ ਲਾਂਚ ਕੀਤਾ ਜਾ ਸਕਦਾ ਹੈ। ਇਸ ਵੈਕਸੀਨ ਨੂੰ ਬਣਾ ਰਹੀ ਕੰਪਨੀ ਭਾਰਤ ਬਾਇਓਟੇਕ Covaxin ਨੂੰ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਦੌਰਾਨ ਕਲੀਨਿਕਲ ਟਰਾਇਲ ਨੂੰ ਪੂਰਾ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ।

ਆਈਸੀਐਮਆਰ ਵਲੋਂ ਜਾਰੀ ਪੱਤਰ ਦੇ ਮੁਤਾਬਕ, ਆਉਣ ਵਾਲੀ 7 ਜੁਲਾਈ ਤੋਂ ਹਿਊਮਨ ਟਰਾਇਲ ਲਈ ਇਨਰੋਲਮੈਂਟ ਸ਼ੁਰੂ ਹੋ ਜਾਵੇਗਾ। ਇਸ ਤੋਂ ਬਾਅਦ ਜੇਕਰ ਸਾਰੇ ਟਰਾਇਲ ਠੀਕ ਹੋਏ ਤਾਂ ਆਸ ਹੈ ਕਿ 15 ਅਗਸਤ ਤੱਕ ਕੋਵੈਕਸੀਨ ਨੂੰ ਲਾਂਚ ਕੀਤਾ ਜਾ ਸਕਦਾ ਹੈ। ਸਭ ਤੋਂ ਪਹਿਲਾਂ ਭਾਰਤ ‘ਚ ਬਾਇਓਟੇਕ ਦੀ ਵੈਕਸੀਨ ਮਾਰਕਿਟ ‘ਚ ਆ ਸਕਦੀ ਹੈ। ਇਸ ਵੈਕਸੀਨ ਦੇ ਹਿਊਮਨ ਟਰਾਇਲ ਲਈ DCGI ਵੱਲੋਂ ਹਰੀ ਝੰਡੀ ਦੇ ਦਿੱਤੀ ਗਈ ਹੈ।

ਏਮਸ ਸਣੇ ਦੇਸ਼ ਦੇ 13 ਹਸਪਤਾਲਾਂ ਨੂੰ ਕਲੀਨਿਕਲ ਟਰਾਇਲ ਵਿੱਚ ਤੇਜੀ ਲਿਆਉਣ ਨੂੰ ਕਿਹਾ ਗਿਆ ਹੈ। ਤਾਂਕਿ ਤੈਅ ਦਿਨ ਇਸ ਟੀਕੇ ਨੂੰ ਲਾਂਚ ਕੀਤਾ ਜਾ ਸਕੇ। ਦੱਸ ਦਈਏ ਕਿ ਭਾਰਤ ਬਾਇਓਟੇਕ ਓਹੀ ਕੰਪਨੀ ਹੈ ਜਿਸ ਨੇ ਪੋਲੀਓ, ਰੋਟਾਵਾਇਰਸ, ਰੇਬੀਜ਼, ਜਾਪਾਨੀ ਇਨਸੇਫਲਾਇਟਿਸ, ਚਿਕਨਗੁਨੀਆ ਅਤੇ ਜ਼ਿਕਾ ਵਾਇਰਸ ਲਈ ਵੀ ਵੈਕਸੀਨ ਬਣਾਈ ਹੈ।

Share this Article
Leave a comment