ਕੋਰੋਨਾਵਾਇਰਸ ਦਾ ਕਹਿਰ, ਗੁਆਂਢੀ ਮੁਲਕ ‘ਚ ਵਧੀ ਮੌਤਾਂ ਦੀ ਗਿਣਤੀ

TeamGlobalPunjab
1 Min Read

ਬੀਜਿੰਗ : ਗੁਆਂਢੀ ਮੁਲਕ ਚੀਨ ਅੰਦਰ ਫੈਲੇ ਕੋਰੋਨਾ ਵਾਇਰਸ ਕਾਰਨ ਹੋ ਰਹੀਆਂ ਮੌਤਾਂ ਦਾ ਅੰਕੜਾ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਵਾਇਰਸ ਕਾਰਨ ਹੁਣ ਤੱਕ 132 ਵਿਅਕਤੀਆਂ ਦੀ ਮੌਤ ਹੋ ਗਈ ਹੈ। ਇੱਥੇ ਹੀ ਬੱਸ ਨਹੀਂ ਇਸ ਵਾਇਰਸ ਕਾਰਨ 5974 ਵਿਅਕਤੀ ਪ੍ਰਭਾਵਿਤ ਹਨ। ਇਸ ਦਾ ਆਤੰਕ ਲਗਾਤਾਰ ਵਧਦਾ ਜਾ ਰਿਹਾ ਹੈ।

ਦੱਸ ਦਈਏ ਕਿ ਭਾਰਤ ਅੰਦਰ ਵੀ ਇਸ ਵਾਇਰਸ ਦਾ ਅਸਰ ਦਿਖਾਈ ਦੇਣ ਲੱਗ ਪਿਆ ਹੈ ਅਤੇ ਕਈ ਮਾਮਲੇ ਸਾਹਮਣੇ ਆ ਚੁਕੇ ਹਨ। ਇੱਥੇ  ਹੀ ਬੱਸ ਨਹੀਂ ਭਾਰਤ ਅੰਦਰ ਵੀ ਇਸ ਦਾ ਅਲਰਟ ਜਾਰੀ ਕਰ ਦਿੱਤਾ ਗਿਆ। ਬਾਹਰ ਤੋਂ ਆਉਣ ਵਾਲੇ ਯਾਤਰੀਆਂ ਦਾ ਹਵਾਈ ਅੱਡਿਆਂ ‘ਤੇ ਚੈੱਕ ਅਪ ਵੀ ਕੀਤਾ ਜਾ ਰਿਹਾ ਹੈ। ਦੱਸਣਯੋਗ ਇਹ ਵੀ ਹੈ ਕਿ ਬੀਤੇ ਦਿਨੀਂ ਚੀਨ ਦੇ ਪ੍ਰਧਾਨ ਮੰਤਰੀ ਲੀ ਕੋਕਿਯਾਂਗ ਵੱਲੋਂ ਕੋਰੋਨਾਵਾਇਰਸ ‘ਤੇ ਨਿਯੰਤਰਨ ਲਈ ਸਿਹਤ ਅਧਿਕਾਰੀਆਂ ਨਾਲ ਬੈਠਕ ਕੀਤੀ ਗਈ ਹੈ।

Share this Article
Leave a comment