ਰਾਜਸਥਾਨ, ਮੱਧ ਪ੍ਰਦੇਸ਼ ਅਤੇ ਉਤਰਾਖੰਡ ‘ਚ ਕੋਰੋਨਾ ਦੀ ਤੀਜੀ ਲਹਿਰ ਦਾ ਅਨੁਮਾਨ, ਬੱਚਿਆਂ ਦੇ ਕੋਰੋਨਾ ਪਾਜ਼ੀਟਿਵ ਅੰਕੜਿਆਂ ਨੇ ਕੀਤਾ ਹੈਰਾਨ

TeamGlobalPunjab
1 Min Read

ਰਾਜਸਥਾਨ: ਕੋਰੋਨਾ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ ਅਤੇ ਅਨੁਮਾਨ  ਹੁਣ ਤੀਜੀ ਲਹਿਰ ਦਾ ਵੀ ਲਗਾਇਆ ਜਾ ਰਿਹਾ ਹੈ। ਕਿਆਸ ਲਗਾਈ ਜਾ ਰਹੀ ਹੈ ਕਿ ਤੀਜੀ ਲਹਿਰ ਬੱਚਿਆਂ ਨੂੰ ਪ੍ਰਭਾਵਿਤ ਕਰ ਸਕਦੀ ਹੈ।

ਤੀਜੀ ਲਹਿਰ ਦਾ ਅਨੁਮਾਨ ਇਸ ਲਈ ਲਗਾਇਆ ਜਾ ਰਿਹਾ ਹੈ ਕਿਉਂਕਿ ਰਾਜਸਥਾਨ ਦੇ ਸੀਕਰ ਜ਼ਿਲੇ  ਤੋਂ ਕੋਵਿਡ 19  ਦੇ ਆਏ ਅੰਕੜੇ ਹੈਰਾਨ ਕਰਨ ਵਾਲੇ ਹਨ। ਸੀਕਰ ਜ਼ਿਲ੍ਹਾ ਮੁੱਖ ਮੈਡੀਕਲ ਅਤੇ ਸਿਹਤ ਅਧਿਕਾਰੀ ਡਾ: ਅਜੈ ਚੌਧਰੀ ਨੇ ਦੱਸਿਆ ਕਿ 1 ਮਾਰਚ ਤੋਂ ਸਿਕਰ ਜ਼ਿਲ੍ਹੇ ਵਿੱਚ ਕੁੱਲ 19747 ਲੋਕ ਸੰਕਰਮਿਤ ਹੋਏ ਹਨ, ਜਿਨ੍ਹਾਂ ਵਿੱਚੋਂ 1757 ਸੰਕਰਮਿਤ ਵਿਅਕਤੀ 18 ਸਾਲ ਤੋਂ ਘੱਟ ਉਮਰ ਦੇ ਹਨ।

ਜਿਸ ਤੋਂ ਬਾਅਦ  ਕੋਰੋਨਾ ਦੀ ਤੀਜੀ ਲਹਿਰ ਦੀ ਸੰਭਾਵਨਾ ਨੂੰ ਵੇਖਦੇ ਹੋਏ, ਸੀਕਰ ਮੈਡੀਕਲ ਵਿਭਾਗ ਨੇ ਤੀਜੀ ਲਹਿਰ ਨੂੰ ਕਾਬੂ ਕਰਨ ਅਤੇ ਇਸ ਨੂੰ ਨਿਯੰਤਰਣ ਕਰਨ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ।

Share this Article
Leave a comment