‘ਆਪ’ ਨੇ ਦਿੱਲੀ ਪੁਲਿਸ ‘ਤੇ ਲਗਾਏ ਮਨੀਸ਼ ਸਿਸੋਦੀਆ ਨਾਲ ਬਦਸਲੂਕੀ ਕਰਨ ਦੇ ਦੋਸ਼

Prabhjot Kaur
2 Min Read

ਨਵੀਂ ਦਿੱਲੀ: ਆਮ ਆਦਮੀ ਪਾਰਟੀ ਨੇ ਮੰਗਲਵਾਰ ਨੂੰ ਦੋਸ਼ ਲਗਾਉਂਦਿਆਂ ਕਿਹਾ ਕਿ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨਾਲ ਦਿੱਲੀ ਦੇ ਰੌਜ਼ ਐਵੇਨਿਊ ਕੋਰਟ ਵਿੱਚ ਇੱਕ ਪੁਲਿਸ ਮੁਲਾਜ਼ਮ ਨੇ ਬਦਸਲੂਕੀ ਕੀਤੀ। ਹਾਲਾਂਕਿ, ਦਿੱਲੀ ਪੁਲਿਸ ਨੇ ‘ਆਪ’ ਦੇ ਦੋਸ਼ਾਂ ਨੂੰ ਖਾਰਜ ਕਰਦੇ ਹੋਏ ਇਸ ਨੂੰ ‘ਗਲਤ ਸੂਚਨਾ’ ਕਰਾਰ ਦਿੱਤਾ ਹੈ। ਸਿਸੋਦੀਆ ਨੂੰ ਕਥਿਤ ਆਬਕਾਰੀ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ।

‘ਆਪ’ ਨੇਤਾ ਆਤਿਸ਼ੀ ਨੇ ਟਵਿਟਰ ‘ਤੇ ਇਸ ਘਟਨਾ ਦੀ ਵੀਡੀਓ ਸਾਂਝੀ ਕੀਤੀ ਅਤੇ ਲਿਖਿਆ, ‘ਰਾਊਜ ਐਵੇਨਿਊ ਕੋਰਟ ‘ਚ ਇਸ ਪੁਲਸ ਕਰਮਚਾਰੀ ਦਾ ਮਨੀਸ਼ ਨਾਲ ਦਾ ਹੈਰਾਨ ਕਰਨ ਵਾਲਾ ਦੁਰਵਿਵਹਾਰ। ਦਿੱਲੀ ਪੁਲਿਸ ਉਸ ਨੂੰ ਤੁਰੰਤ ਮੁਅੱਤਲ ਕਰੇ।’


‘ਆਪ’ ਦੇ ਦੋਸ਼ਾਂ ‘ਤੇ ਦਿੱਲੀ ਪੁਲਿਸ ਦਾ ਪ੍ਰਤੀਕਰਮ

ਪੁਲਿਸ ਦੀ ਆਲੋਚਨਾ ਕਰਦੇ ਹੋਏ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ, “ਕੀ ਪੁਲਿਸ ਨੂੰ ਮਨੀਸ਼ ਸਿਸੋਦੀਆ ਨਾਲ ਇਸ ਤਰ੍ਹਾਂ ਦੁਰਵਿਵਹਾਰ ਕਰਨ ਦਾ ਅਧਿਕਾਰ ਹੈ? ਕੀ ਪੁਲਿਸ ਨੂੰ ਅਜਿਹਾ ਕਰਨ ਲਈ ਕਿਹਾ ਗਿਆ ਹੈ?” ਇਲਜ਼ਾਮ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਦਿੱਲੀ ਪੁਲਿਸ ਨੇ ਇਸ ਨੂੰ ‘ਪ੍ਰਚਾਰ’ ਕਰਾਰ ਦਿੱਤਾ। ਇਸ ਵਿੱਚ ਕਿਹਾ ਗਿਆ ਹੈ ਕਿ ਨਿਆਂਇਕ ਹਿਰਾਸਤ ਵਿਚ ਕਿਸੇ ਦੋਸ਼ੀ ਦਾ ਮੀਡੀਆ ਨੂੰ ਬਿਆਨ ਦੇਣਾ ਕਾਨੂੰਨ ਦੇ ਵਿਰੁੱਧ ਹੈ।

- Advertisement -

 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment