ਸੰਸਦ ‘ਚ ਕੋਰੋਨਾ ਰਾਹਤ ਬਿੱਲ ਪਾਸ, ਕੋਰੋਨਾ ਮਹਾਮਾਰੀ ਤੋਂ ਪੀੜਤ ਸਾਰੇ ਲੋਕਾਂ ਨੂੰ ਮਿਲੇਗੀ ਰਾਹਤ

TeamGlobalPunjab
1 Min Read

ਵਾਸ਼ਿੰਗਟਨ : – ਲੰਬੇ ਇੰਤਜ਼ਾਰ ਪਿੱਛੋਂ ਅਮਰੀਕਾ ਦੇ ਜੋਅ ਬਾਇਡਨ ਪ੍ਰਸ਼ਾਸਨ ਨੇ ਮਹੱਤਵਪੂਰਣ ਕੋਰੋਨਾ ਰਾਹਤ ਬਿੱਲ ਨੂੰ ਸੰਸਦ ‘ਚ ਪਾਸ ਕਰ ਦਿੱਤਾ। ਬੀਤੇ ਬੁੱਧਵਾਰ ਨੂੰ ਸੰਸਦ ਨੇ ਸਾਂਝੇ ਇਜਲਾਸ ‘ਚ 1.9 ਖਰਬ ਦੇ ਇਸ ਬਿੱਲ ਨੂੰ ਪਾਸ ਕਰ ਦਿੱਤਾ।

ਇਸ ਬਿੱਲ ਅਨੁਸਾਰ ਹਰ ਅਮਰੀਕੀ ਨੂੰ 1,400 ਡਾਲਰ ਦੀ ਸਿੱਧੀ ਮਦਦ ਦਿੱਤੀ ਜਾਵੇਗੀ। ਇਸ ਦੇ ਇਲਾਵਾ ਸੰਘੀ ਬੇਰੁਜ਼ਗਾਰੀ ਭੱਤੇ ਤਹਿਤ ਸਤੰਬਰ ਤੋਂ 300 ਡਾਲਰ ਹਰ ਹਫ਼ਤੇ ਮਦਦ ਦਿੱਤੀ ਜਾਵੇਗੀ।

ਇਸਤੋਂ ਇਲਾਵਾ ਸੰਸਦ ਦੀ ਸਪੀਕਰ ਨੈਂਸੀ ਪੇਲੋਸੀ ਨੇ ਕਿਹਾ ਕਿ ਇਸ ਫ਼ੈਸਲੇ ਨਾਲ ਕਰੋੜਾਂ ਅਮਰੀਕੀਆਂ ਨੂੰ ਮਹਾਮਾਰੀ ਵਿਚਾਲੇ ਆਪਣੇ ਜੀਵਨ ਤੇ ਜੀਵਨ ਨਿਰਬਾਹ ‘ਚ ਮਦਦ ਮਿਲੇਗੀ। ਇਸ ਦੇ ਮਾਧਿਅਮ ਰਾਹੀਂ ਕੋਰੋਨਾ ਮਹਾਮਾਰੀ ਤੋਂ ਪੀੜਤ ਸਾਰੇ ਲੋਕਾਂ ਨੂੰ ਕਾਫ਼ੀ ਰਾਹਤ ਮਿਲੇਗੀ।

Share this Article
Leave a comment