ਕੈਨੇਡਾ ‘ਚ ਲਾਪਤਾ ਹੋਏ ਭਾਰਤੀ ਨੌਜਵਾਨ ਦੀ ਮਿਲੀ ਮ੍ਰਿਤਕ ਦੇਹ

Prabhjot Kaur
2 Min Read

ਵਿਨੀਪੈਗ: ਕੈਨੇਡਾ ਦੇ ਮੈਨੀਟੋਬਾ ‘ਚ ਲਾਪਤਾ ਹੋਏ ਭਾਰਤੀ ਮੂਲ ਦੇ ਵਿਦਿਆਰਥੀ ਦੀ ਮ੍ਰਿਤਕ ਦੇਹ ਮਿਲੀ ਹੈ। ਜਾਣਕਾਰੀ ਮੁਤਾਬਕ 20 ਸਾਲ ਦੇ ਵਿਸ਼ੇ ਪਟੇਲ ਦੀ ਮ੍ਰਿਤਕ ਦੇਹ ਅਸੀਨੀਬੌਇਨ ਦਰਿਆ ‘ਤੇ ਬਣੇ ਪੁਲ ਨੇੜਿਉਂ ਮਿਲੀ ਜੋ ਪਿਛਲੇ ਕਈ ਦਿਨ ਤੋਂ ਲਾਪਤਾ ਸੀ।

ਪੁਲਿਸ ਮੁਤਾਬਕ ਵਿਸ਼ੇ ਪਟੇਲ 16 ਜੂਨ ਦੀ ਸਵੇਰੇ ਘਰੋਂ ਨਿਕਲਿਆ ਅਤੇ ਇਸ ਤੋਂ ਬਾਅਦ ਉਸ ਦੀ ਕੋਈ ਉਘ ਸੁੱਘ ਨਹੀਂ ਲੱਗ ਸਕੀ। ਇੱਕ ਰਿਪੋਰਟ ਮੁਤਾਬਕ ਵਿਸ਼ੇ ਪਟੇਲ ਨੂੰ ਗਰੇਅ ਕਲਰ ਦੀ ਹੌਂਡਾ ਸਿਵਿਕ ‘ਚ ਜਾਂਦੇ ਦੇਖਿਆ ਗਿਆ ਅਤੇ ਘਰ ਦੇ ਸੀ.ਸੀ.ਟੀ.ਵੀ. ਕੈਮਰੇ ਵਿੱਚ ਉਸ ਦੀਆਂ ਤਸਵੀਰਾਂ ਕੈਦ ਹੋ ਗਈਆਂ। ਬਾਅਦ ‘ਚ ਇਹ ਗੱਡੀ ਸ਼ਹਿਰ ਦੇ ਇੱਕ ਪਾਰਕਿੰਗ ਲੌਟ ‘ਚ ਖੜ੍ਹੀ ਮਿਲੀ। ਪੁਲਿਸ ਵੱਲੋਂ ਵਿਸ਼ੇ ਪਟੇਲ ਦੀ ਭਾਲ ਕੀਤੇ ਜਾਣ ’ਤੇ ਇਕ ਵਿਅਕਤੀ ਨੇ ਦੱਸਿਆ ਕਿ ਉਸ ਨੇ ਵਿਸ਼ੇ ਪਟੇਲ ਦੀ ਸ਼ਕਲ ਨਾਲ ਮੇਲ ਖਾਂਦੇ ਨੌਜਵਾਨ ਨੂੰ ਅਸੀਨੀਬੌਇਨ ਦਰਿਆ ਵੱਲ ਜਾਂਦੇ ਦੇਖਿਆ ਸੀ।

ਇਸ ਤੋਂ ਬਾਅਦ ਬਰੈਂਡਨ ਪੁਲਿਸ ਨੇ ਦਰਿਆ ਕਿਨਾਰੇ ਲੋਕਾਂ ਦੀ ਆਵਾਜਾਈ ਰੋਕ ਦਿੱਤੀ ਅਤੇ ਤਲਾਸ਼ੀ ਮੁਹਿੰਮ ਸ਼ਰ ਕੀਤੀ। ਲਗਭਗ 24 ਘੰਟੇ ਦੀ ਭਾਲ ਤੋਂ ਬਾਅਦ ਹਾਈਵੇਅ 110 `ਤੇ ਬਣੇ ਪੁਲ ਨੇੜ੍ਹੇ ਇਕ ਲਾਸ਼ ਬਰਾਮਦ ਕੀਤੀ ਗਈ। ਐਮਰਜੰਸੀ ਕਾਮਿਆਂ ਦੇ ਪਹੁੰਚਣ ਤੋਂ ਬਾਅਦ ਲਾਸ਼ ਦੀ ਸ਼ਨਾਖਤ ਵਿਸ਼ੇ ਪਟੇਲ ਵਜੋਂ ਹੋਈ ਅਤੇ ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਉਸ ਦੀ ਮੌਤ ਪਿੱਛੇ ਕੋਈ ਸਾਜ਼ਿਸ਼ ਨਜ਼ਰ ਨਹੀਂ ਆਉਂਦੀ। ਵਿਸ਼ੇ ਪਟੇਲ ਸਟੱਡੀ ਵੀਜ਼ਾ ’ਤੇ ਕੈਨੇਡਾ ਆਇਆ ਸੀ ਅਤੇ ਅਸੀਨੀਬੌਇਨ ਕਮਿਊਨਿਟੀ ਕਾਲਜ ‘ਚ ਪੜ੍ਹ ਰਿਹਾ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment