ਫਿਲਿਸਤੀਨ- ਫਿਲਿਸਤੀਨ ਵਿੱਚ ਭਾਰਤ ਦੇ ਰਾਜਦੂਤ ਮੁਕੁਲ ਆਰਿਆ ਦਾ ਦਿਹਾਂਤ ਹੋ ਗਿਆ ਹੈ। ਉਹ ਦੂਤਾਵਾਸ ਦੇ ਅੰਦਰ ਮ੍ਰਿਤਕ ਪਾਇਆ ਗਿਆ। ਮੁਕੁਲ ਆਰੀਆ ਫਿਲਿਸਤੀਨ ਦੇ ਰਾਮੱਲਾ ਸਥਿਤ ਭਾਰਤੀ ਦੂਤਾਵਾਸ ਵਿੱਚ ਤਾਇਨਾਤ ਸੀ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਮੁਕੁਲ ਆਰਿਆ ਦੀ ਮੌਤ ‘ਤੇ ਸੋਗ ਪ੍ਰਗਟ ਕੀਤਾ ਹੈ। 2008 ਬੈਚ ਦੇ ਭਾਰਤੀ ਵਿਦੇਸ਼ ਸੇਵਾ ਦੇ ਅਧਿਕਾਰੀ ਮੁਕੁਲ ਆਰੀਆ ਨੇ ਇਸ ਤੋਂ ਪਹਿਲਾਂ ਕਾਬੁਲ ਅਤੇ ਮਾਸਕੋ ਵਿੱਚ ਭਾਰਤੀ ਦੂਤਾਵਾਸਾਂ ਵਿੱਚ ਸੇਵਾ ਕੀਤੀ ਸੀ।
ਫਿਲਿਸਤੀਨ ਵਿੱਚ ਭਾਰਤ ਦੇ ਰਾਜਦੂਤ ਮੁਕੁਲ ਆਰੀਆ ਦੇ ਦੇਹਾਂਤ ‘ਤੇ, ਵਿਦੇਸ਼ ਮੰਤਰੀ ਨੇ ਇੱਕ ਟਵੀਟ ਵਿੱਚ ਕਿਹਾ ਕਿ ਰਾਮੱਲਾ ਵਿੱਚ ਭਾਰਤ ਦੇ ਨੁਮਾਇੰਦੇ ਮੁਕੁਲ ਆਰੀਆ ਦੇ ਦੇਹਾਂਤ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ ਹੈ। ਵਿਦੇਸ਼ ਮੰਤਰੀ ਨੇ ਮੁਕੁਲ ਆਰੀਆ ਨੂੰ ਹੁਸ਼ਿਆਰ ਅਧਿਕਾਰੀ ਦੱਸਿਆ। ਫਿਲਹਾਲ ਮੁਕੁਲ ਆਰਿਆ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
Deeply shocked to learn about the passing away of India’s Representative at Ramallah, Shri Mukul Arya.
He was a bright and talented officer with so much before him. My heart goes out to his family and loved ones.
Om Shanti.
— Dr. S. Jaishankar (@DrSJaishankar) March 6, 2022
ਸਥਾਨਕ ਹਾਲਤ ਵਿੱਚ ਭਾਰਤੀ ਅਧਿਕਾਰੀ ਰਹੱਸਮਈ ਕਾਰਨਾਂ ਕਰਕੇ ਦੂਤਾਵਾਸ ਦੇ ਅੰਦਰ ਮ੍ਰਿਤਕ ਪਾਏ ਗਏ। ਇਸ ਘਟਨਾ ਤੋਂ ਬਾਅਦ ਫਿਲਿਸਤੀਨੀ ਸਰਕਾਰ ਨੇ ਮੁਕੁਲ ਆਰੀਆ ਦੀ ਮੌਤ ਦੀ ਜਾਂਚ ਦੇ ਹੁਕਮ ਦਿੱਤੇ ਹਨ। ਫਿਲਿਸਤੀਨੀ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰ ਕੇ ਕਿਹਾ, ‘ਵਿਦੇਸ਼ ਮੰਤਰਾਲਾ ਫਿਲਿਸਤੀਨ ਵਿੱਚ ਭਾਰਤ ਦੇ ਰਾਜਦੂਤ ਮੁਕੁਲ ਆਰਿਆ ਦੇ ਦੇਹਾਂਤ ਦੀ ਖ਼ਬਰ ਤੋਂ ਹੈਰਾਨ ਹੈ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਜਿਵੇਂ ਹੀ ਇਸ ਦੁਖਦਾਈ ਖ਼ਬਰ ਦੀ ਸੂਚਨਾ ਮਿਲੀ, ਰਾਸ਼ਟਰਪਤੀ ਮਹਿਮੂਦ ਅੱਬਾਸ ਅਤੇ ਪ੍ਰਧਾਨ ਮੰਤਰੀ ਡਾਕਟਰ ਮੁਹੰਮਦ ਸ਼ਤਾਯੇਹ ਨੇ ਸਿਹਤ ਅਤੇ ਫੋਰੈਂਸਿਕ ਮੈਡੀਸਨ ਮੰਤਰਾਲੇ ਦੇ ਨਾਲ-ਨਾਲ ਸੁਰੱਖਿਆ, ਪੁਲਿਸ ਅਤੇ ਜਨਤਕ ਅਧਿਕਾਰੀਆਂ ਨੂੰ ਜਾਂਚ ਕਰਨ ਲਈ ਤੁਰੰਤ ਨਿਰਦੇਸ਼ ਜਾਰੀ ਕੀਤੇ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.