ਕੈਨੇਡਾ: ਦੋ ਗੁੱਟਾਂ ‘ਚ ਹੋਈ ਝੜੱਪ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਤਿੰਨ ਡਿਪੋਰਟ

TeamGlobalPunjab
2 Min Read

ਸਰੀ : ਸਰੀ ਦੇ ਨਿਊਟਨ ਇਲਾਕੇ ‘ਚ ਬੀਤੇ ਦਿਨੀਂ ਦੋ ਗੁੱਟਾ ‘ਚ ਹੋਈ ਝੜੱਪ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਆਰ.ਸੀ.ਐਮ.ਪੀ. ਨੇ ਤਿੰਨ ਵਿਅਕਤੀਆਂ ਨੂੰ ਡਿਪੋਰਟ ਕੀਤਾ ਹੈ। ਦੱਸ ਦੇਈਏ ਇਨ੍ਹਾਂ ਲੜ੍ਹਾਈਆਂ ਵਿੱਚ ਵਿਦੇਸ਼ੀਆਂ ਦੇ ਨਾਲ ਪੰਜਾਬੀ ਨੌਜਵਾਨ ਵੀ ਸ਼ਾਮਲ ਸਨ ਜਿਨ੍ਹਾਂ ਨੂੰ ਵੀਡੀਓ ‘ਚ ਬੋਲਦੇ ਸੁਣਿਆ ਜਾ ਸਕਦਾ ਹੈ।

ਗਲੋਬਲ ਨਿਊਜ਼ ਦੀ ਰਿਪੋਰਟ ਮੁਤਾਬਕ ਪੁਲਿਸ ਨੇ ਕਿਹਾ ਕਿ ਉਹ ਇਸ ਮਾਮਲੇ ‘ਤੇ ਗੰਭੀਰਤਾ ਨਾਲ ਜਾਂਚ ਕਰ ਰਹੇ ਹਨ ਤੇ ਉਨ੍ਹਾਂ ਵੱਲੋਂ ਇਸ ਮਾਮਲੇ ਨਾਲ ਜੁੜੇ 50 ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ ਜਿਹੜੇ ਇਨ੍ਹਾਂ ਗਰੁੱਪਾਂ ‘ਚ ਸ਼ਾਮਲ ਸਨ। ਇਨ੍ਹਾਂ ‘ਚੋਂ ਕੁਝ ਪੰਜਾਬੀ ਵਿਦਿਆਰਥੀ ਹਨ ਜਿਨ੍ਹਾਂ ਨੂੰ ਵੀਡੀਓ ‘ਚ ਕੈਦ ਕੀਤਾ ਗਿਆ ਹੈ।

- Advertisement -

ਪੁਲਿਸ ਵੱਲੋਂ ਦਿਤੀ ਮੁਤਾਬਕ ਪਹਿਲੀ ਵੀਡੀਓ ਵਿਚ ਸਟ੍ਰਾਬੈਰੀ ਹਿਲਜ਼ ਵਿਚ ਅਗਸਤ ਮਹੀਨੇ ਦੌਰਾਨ ਇਕ ਸਟ੍ਰਿਪ ਮਾਲ ਦੀ ਪਾਰਕਿੰਗ ਵਿਚ ਹੋਈ ਲੜਾਈ ਕੈਦ ਹੋਈ ਹੈ। ਦੂਜੀ ਵੀਡੀਓ ਵੀ ਇਕ ਪਾਰਕਿੰਗ ਦੀ 11 ਨਵੰਬਰ ਸਵੇਰ ਦੀ ਲੜਾਈ ਹੈ ਜਿਸ ਵਿਚ ਹਥਿਆਰਾਂ ਨਾਲ ਹਮਲਾ ਹੁੰਦਾ ਦਿਸ ਰਿਹਾ ਹੈ।

ਮਾਉਂਟੀਜ਼ ਦਾ ਕਹਿਣਾ ਹੈ ਕਿ ਸਟ੍ਰਾਬੈਰੀ ਹਿਲਜ਼ ‘ਚ ਨੌਜਵਾਨਾਂ ਵੱਲੋਂ ਇਕੱਠੇ ਹੋ ਕੇ ਸ਼ਰਾਬ ਪੀ ਕੇ ਹੰਗਾਮਾ ਮਚਾਉਣ ਦੀਆਂ ਘਟਨਾਵਾਂ ਤੋਂ ਪਰੇਸ਼ਾਨ ਹੋਏ ਲੋਕਾਂ ਦੀ ਸੁਰੱਖਿਆ ਦੇ ਮਾਮਲੇ ‘ਤੇ ਕਮਿਊਨਿਟੀ ਰਿਸਪਾਂਸ ਯੂਨਿਟ ਕੰਮ ਕਰ ਰਹੀ ਹੈ।

- Advertisement -

ਸਰੀ ਆਰ.ਸੀ.ਐਮ.ਪੀ. ਸੀਪੀਐਲ.ਈਲੇਨੋਰ ਸਟੂਰਕੋ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ, ਹਾਲਾਂਕਿ ਇਨ੍ਹਾਂ ਸਾਰੀਆਂ ਘਟਨਾਵਾਂ ‘ਚ ਅੰਤਰਰਾਸ਼ਟਰੀ ਵਿਦਿਆਰਥੀ ਸ਼ਾਮਲ ਨਹੀਂ ਹਨ, ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਕੈਨੇਡਾ ਆਉਣ ਵਾਲੇ ਵਿਅਕਤੀਆਂ ਨੂੰ ਯਾਦ ਦਿਵਾਉਣਾ ਚਾਹੁੰਦੇ ਹਨ ਕਿ ਜੇਕਰ ਅਪਰਾਧਿਕ ਗਤੀਵਿਧੀਆਂ ‘ਚ ਉਨ੍ਹਾਂ ਦੀ ਕੋਈ ਸ਼ਮੂਲੀਅਤ ਵੀਜ਼ੇ ਦੀ ਸ਼ਰਤਾਂ ਦੀ ਉਲੰਘਣਾ ਕਰਦੀ ਹੈ ਤੇ ਨਤੀਜੇ ਵਜੋਂ ਉਨ੍ਹਾਂ ਨੂੰ ਕੈਨੇਡਾ ਤੋਂ ਡਿਪੋਰਟ ਕੀਤਾ ਜਾ ਸਕਦਾ ਹੈ।

 

 

 

Share this Article
Leave a comment