ਕੈਨੇਡਾ ‘ਚ ਰਹਿ ਰਹੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਦੌਰਾਨ ਆਪਣੇ ਦੋਸਤਾਂ ਨੂੰ ਬਚਾਉਂਦੇ ਸਮੇਂ ਹੋਈ ਮੌਤ

TeamGlobalPunjab
2 Min Read

ਗੁਰਦਾਸਪੁਰ :  ਬੀਤੇ ਚਾਰ ਸਾਲ ਤੋਂ ਕੈਨੇਡਾ ‘ਚ ਰਹਿ ਰਹੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਦੌਰਾਨ ਆਪਣੇ ਦੋਸਤਾਂ ਨੂੰ ਬਚਾਉਂਦੇ ਸਮੇਂ ਮੌਤ ਗਈ।

ਮ੍ਰਿਤਕ  ਦੀ ਪਹਿਚਾਣ ਸਾਹਿਲ ਕਪੂਰ ਵਜੋਂ ਹੋਈ ਹੈ ਜੋ ਗੁਰਦਾਸਪੁਰ ਦਾ ਰਹਿਣ ਵਾਲਾ ਸੀ।  ਮ੍ਰਿਤਕ ਦੇ ਪਿਤਾ ਸੰਦੀਪ ਕਪੂਰ ਅਨੁਸਾਰ ਸਾਹਿਲ ਉਨਾਂ ਦਾ ਇਕਲੌਤਾ ਪੁੱਤਰ ਸੀ। ਉਸ ਦੇ ਪੁੱਤਰ ਦਾ ਵਿਆਹ ਕੈਨੇਡਾ ਸਿਟੀਜਨ ਤਾਜ ਨਾਮ ਦੀ ਕੁੜੀ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਸਾਹਿਲ ਵੀ ਕੈਨੇਡਾ ਚਲਾ ਗਿਆ ਅਤੇ ਪਤੀ-ਪਤਨੀ ਉਥੇ ਬਹੁਤ ਖੁਸ਼ ਸਨ।

ਸਾਹਿਲ ਦੇ ਪਿਤਾ ਨੇ ਦਸਿਆ ਕਿ ਤੜਕੇ ਉਨ੍ਹਾਂ ਨੂੰ ਫੋਨ ਆਇਆ ਕਿ ਉਨ੍ਹਾਂ ਦੇ ਪੁੱਤਰ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ।  ਉਨ੍ਹਾਂ ਨੇ ਦੱਸਿਆ ਕਿ ਸਾਹਿਲ ਆਪਣੇ ਦੋ ਦੋਸਤਾਂ ਦੇ ਨਾਲ ਵੱਖ-ਵੱਖ ਮੋਟਰਸਾਈਕਲਾਂ ‘ਤੇ ਜਾ ਰਹੇ ਸਨ। ਇਸ ਦੌਰਾਨ ਉਸ ਦੇ ਦੋਵੇ ਦੋਸਤਾਂ ਦੇ ਮੋਟਰਸਾਈਕਲ ਆਪਸ ‘ਚ ਟਕਰਾ ਗਏ। ਸਾਹਿਲ ਆਪਣਾ ਮੋਟਰਸਾਈਕਲ ਸਾਇਡ ‘ਤੇ ਖੜਾ ਕਰਕੇ ਆਪਣੇ ਦੋਵੇ ਦੋਸਤ, ਜੋ ਜਖ਼ਮੀ ਹੋ ਗਏ ਸਨ, ਨੂੰ ਸੜਕ ਤੋਂ ਚੁੱਕ ਕੇ ਸਾਇਡ ‘ਤੇ ਲੈ ਗਿਆ। ਜਦੋਂ ਸਾਹਿਲ ਦੋਸਤਾਂ ਦਾ ਮੋਟਰਸਾਈਕਲ ਚੁੱਕਣ ਗਿਆ ਤਾਂ ਅਚਾਨਕ ਇਕ ਟਰਲੇ ਨੇ ਉਸਨੂੰ ਟੱਕਰ ਮਾਰ ਦਿਤੀ ਅਤੇ ਟਰਾਲਾ ਸਾਹਿਲ ਨੂੰ ਘਸੀਟਦਾ ਹੋਇਆ ਲੈ ਗਿਆ।

ਸੂਚਨਾ ਮਿਲਦੇ ਹੀ ਪੁਲਿਸ ਏਅਰ ਐਬੂਲੈਂਸ ਮੌਕੇ ‘ਤੇ ਪਹੁੰਚ ਗਈ ਅਤੇ ਸਾਹਿਲ ਨੂੰ ਹਸਪਤਾਲ ਪਹੁੰਚਾਇਆ।ਉਥੇ ਪਹੁੰਚਣ ਤੋਂ 10 ਮਿੰਟ ਬਾਅਦ ਸਾਹਿਲ ਦੀ ਮੌਤ ਹੋ ਗਈ।

- Advertisement -

ਮ੍ਰਿਤਕ ਦੇ ਪਿਤਾ ਨੇ ਕਿਹਾ ਕਿ ਕੋਰੋਨਾ ਕਾਲ ਦੇ ਚਲਿਆ ਉਸਦੇ ਪੁੱਤਰ ਦੀ ਮ੍ਰਿਤਕ ਦੇਹ ਗੁਰਦਾਸਪੁਰ ਕਿਵੇਂ ਆਵੇਗੀ?

Share this Article
Leave a comment