Home / ਸੰਸਾਰ / ਕਿਵੇਂ ਅੱਗੇ ਵਧੇਗੀ ਭਾਰਤ-ਪਾਕਿ ਗੱਲਬਾਤ, ਇੱਥੇ ਮੋਦੀ ਤਾਂ ਪਾਕਿ ਉੱਤੋਂ ਦੀ ਆਪਣਾ ਜਹਾਜ਼ ਵੀ ਨਹੀਂ ਉੱਡਣ ਦੇਣਾ ਚਾਹੁੰਦਾ!..

ਕਿਵੇਂ ਅੱਗੇ ਵਧੇਗੀ ਭਾਰਤ-ਪਾਕਿ ਗੱਲਬਾਤ, ਇੱਥੇ ਮੋਦੀ ਤਾਂ ਪਾਕਿ ਉੱਤੋਂ ਦੀ ਆਪਣਾ ਜਹਾਜ਼ ਵੀ ਨਹੀਂ ਉੱਡਣ ਦੇਣਾ ਚਾਹੁੰਦਾ!..

ਨਵੀਂ ਦਿੱਲੀ : ਜਦੋਂ ਤੋਂ ਜੰਮੂ ਕਸ਼ਮੀਰ ਦੇ ਪੁਲਵਾਮਾ ਇਲਾਕੇ ਵਿੱਚ ਅੱਤਵਾਦੀ ਹਮਲੇ ਦੌਰਾਨ ਸੀਆਰਪੀਐਫ ਦੇ ਦਰਜ਼ਨਾਂ ਜਵਾਨ ਸ਼ਹੀਦ ਹੋਏ ਹਨ, ਉਦੋਂ ਤੋ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਵਿਰੁੱਧ ਸਖਤ ਰੁੱਖ ਅਪਣਾਇਆ ਹੋਇਆ ਹੈ। ਜਿੱਥੇ ਇਸ ਮਾਮਲੇ ਨੂੰ ਲੈ ਕੇ ਇੱਕ ਵਾਰ ਤਾਂ ਦੋਹਾਂ ਦੇਸ਼ਾਂ ਵਿਚਕਾਰ ਪ੍ਰਮਾਣੂ ਜੰਗ ਹੁੰਦਿਆਂ ਹੁੰਦਿਆਂ ਬਚੀ, ਉੱਥੇ ਦੂਜੇ ਪਾਸੇ ਮਾਹੌਲ ਸ਼ਾਂਤ ਹੁੰਦਿਆਂ ਹੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਾਰਨ ਖਾਨ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਾਰ ਵਾਰ ਸੁਨੇਹੇ ਭੇਜ ਕੇ ਸ਼ਾਂਤੀ ਅਤੇ ਆਪਸੀ ਭਾਈਚਾਰਕ ਸਾਂਝ ਬਣਾਉਣ ਖਾਤਰ ਗੱਲਬਾਤ ਕੀਤੇ ਜਾਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਇਸ ਦੌਰਾਨ ਹੁਣ ਤੱਕ ਤਾਂ ਇਹੋ ਨਜ਼ਰ ਆ ਰਿਹਾ ਸੀ ਕਿ ਨਰਿੰਦਰ ਮੋਦੀ ਪਾਕਿਸਤਾਨ ਨਾਲ ਕੋਈ ਗੱਲਬਾਤ ਨਹੀਂ ਕਰਨਾ ਚਾਹੁੰਦੇ, ਪਰ ਹੁਣ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਲੋਕਾਂ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਮੋਦੀ ਦੇ ਪ੍ਰਧਾਨ ਮੰਤਰੀ ਰਹਿੰਦਿਆਂ ਸ਼ਾਇਦ ਭਾਰਤ-ਪਾਕਿ ਗੱਲਬਾਤ ਅੱਗੇ ਨਾ ਵਧ ਪਾਵੇ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਅੱਜ ਯਾਨੀ 13 ਜੂਨ ਨੂੰ ਕਿਰਗਿਜ਼ਸਤਾਨ ਦੀ ਰਾਜਧਾਨੀ ਬਿਸ਼ਕੈਕ ਵਿਖੇ ਹੋਣ ਵਾਲੇ ਸੰਘਈ ਕੋਆਪ੍ਰੇਸ਼ਨ ਆਰਗੇਨਾਈਜੇਸ਼ਨ (ਐਸਸੀਓ) ਸੰਮੇਲਨ ਵਿੱਚ ਹਿੱਸਾ ਲੈਣ ਜਾਂਦੇ ਮੋਦੀ ਨੇ ਪਾਕਿਸਤਾਨ ਦੇ ਹਵਾਈ ਖੇਤਰ ਵਿੱਚੋਂ ਉਸ ਦੇ ਬਾਵਜੂਦ ਉੱਡ ਕੇ ਜਾਣਾ ਵੀ ਪਸੰਦ ਨਹੀਂ ਕੀਤਾ, ਜਦੋਂ ਪਾਕਿਸਤਾਨ ਅਧਿਕਾਰੀਆਂ ਨੇ ਉਨ੍ਹਾਂ ਦੇ ਵੀਵੀਆਈਪੀ ਜਹਾਜ ਨੂੰ ਆਪਣੇ ਦੇਸ਼ ਦੇ ਹਵਾਈ ਖੇਤਰ ‘ਚੋਂ ਲੰਘਣ ਦੀ ਖੁਸ਼ੀ ਖੁਸ਼ੀ ਇਜਾਜ਼ਤ ਦੇ ਦਿੱਤੀ ਸੀ।

ਇਸ ਸਬੰਧ ਵਿੱਚ ਭਾਰਤੀ ਵਿਦੇਸ਼ ਮੰਤਰਾਲਿਆ ਦਾ ਕਹਿਣਾ ਹੈ ਕਿ ਮੋਦੀ ਦੀ ਵੀਵੀਆਈਪੀ ਉਡਾਣ ਓਮਾਨ, ਇਰਾਨ ਅਤੇ ਸੈਂਟਰਲ ਏਸ਼ੀਆ ਦੇ ਦੇਸ਼ਾਂ ਦੇ ਹਵਾਈ ਖੇਤਰਾਂ ਦਾ ਇਸਤਿਮਾਲ ਕਰਦੇ ਹੋਏ ਕਿਰਗਿਜ਼ਸਤਾਨ ਦੀ ਰਾਜਧਾਨੀ ਬਿਸ਼ਕੈਕ ਪਹੁੰਚੀ ਹੈ। ਦੱਸ ਦਈਏ ਕਿ ਪੁਲਵਾਮਾ ਹਮਲੇ ਤੋਂ ਬਾਅਦ ਭਾਰਤੀ ਹਵਾਈ ਫੌਜ ਨੇ ਪਾਕਿਸਤਾਨ ਅੰਦਰ ਅੱਤਵਾਦੀ ਠਿਕਾਣਿਆਂ ‘ਤੇ ਹਮਲੇ ਕੀਤੇ ਸਨ। ਜਿਸ ਤੋਂ ਬਾਅਦ ਪਾਕਿਸਤਾਨ ਵੱਲੋਂ ਕੀਤੀ ਗਈ ਇੱਕ ਜਵਾਬੀ ਕਾਰਵਾਈ ਦੌਰਾਨ ਇੱਕ ਭਾਰਤੀ ਪਾਇਲਟ ਪਾਕਿਸਤਾਨ ਦੇ ਕਬਜੇ ਵਿੱਚ ਆ ਗਿਆ ਸੀ। ਇਸ ਤਣਾਅਪੂਰਨ ਮਾਹੌਲ ਵਿੱਚ ਦੋਵਾਂ ਦੇਸ਼ਾਂ ਨੇ  ਆਪੋ ਆਪਣੇ ਹਵਾਈ ਖੇਤਰ ਬੰਦ ਕਰ ਦਿੱਤੇ ਸਨ, ਪਰ ਇਸ ਦੇ ਬਾਵਜੂਦ ਪਾਕਿਸਤਾਨ ਨੇ ਭਾਰਤ ਦੀ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਲਈ ਮਈ ਮਹੀਨੇ ਦੌਰਾਨ ਬਿਸ਼ਕੈਕ ਸੰਮੇਲਨ ‘ਚ ਜਾਣ ਲਈ ਆਪਣੇ ਹਵਾਈ ਖੇਤਰ ਦੇ ਇਸਤਿਮਾਲ ਦੀ ਇਜਾਜ਼ਤ ਦੇ ਦਿੱਤੀ ਸੀ, ਪਰ ਇਸ ਦੇ ਬਾਵਜੂਦ ਜਦੋਂ ਮੋਦੀ ਦੇ ਇਸ ਰੂਟ ਤੋਂ ਜਾਣ ਦੀ ਗੱਲ ਆਈ ਤਾਂ ਭਾਰਤ ਸਰਕਾਰ ਨੇ ਪ੍ਰਧਾਨ ਮੰਤਰੀ ਦੀ ਉਡਾਣ ਲਈ ਦੂਜਾ ਰੂਟ ਅਖਤਿਆਰ ਕਰਨ ਦਾ ਫੈਸਲਾ ਕਰ ਲਿਆ।

ਇੱਧਰ ਪਾਕਿਸਤਾਨੀ ਅਧਿਕਾਰੀਆਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਦੱਸਿਆ ਕਿ ਭਾਰਤੀ ਪ੍ਰਧਾਨ ਮੰਤਰੀ ਦੇ ਵੀਵੀਆਈਪੀ ਜਹਾਜ ਦੀ ਉਡਾਣ ਨੂੰ ਪਾਕਿਸਤਾਨ ਸਰਕਾਰ ਨੇ ਇਜਾਜ਼ਤ ਦੇ ਦਿੱਤੀ ਸੀ, ਪਰ ਇਸ ਦੇ ਬਾਵਜੂਦ ਭਾਰਤ ਸਰਕਾਰ ਨੇ ਕੁਝ ਘਰੇਲੂ ਕਾਰਨਾ ਕਾਰਨ ਆਪਣਾ ਫੈਸਲਾ ਬਦਲ ਲਿਆ। ਇੱਥੇ ਪਾਕਿਸਤਾਨ ਸਰਕਾਰ ਨੇ ਇਹ ਵੀ ਦਾਅਵਾ ਕੀਤਾ ਕਿ ਜਿਸ ਨਵੇਂ ਰੂਟ ਤੋਂ ਪ੍ਰਧਾਨ ਮੰਤਰੀ ਦਾ ਜਹਾਜ ਉੱਡ ਕੇ ਬਿਸ਼ਕੈਕ ਗਿਆ ਹੇੈ, ਉਹ ਰੂਟ ਵੀ ਪਾਕਿਸਤਾਨ ਦੇ ਹਵਾਈ ਖੇਤਰ ਵਿੱਚੋਂ ਦੀ ਹੋ ਕੇ ਲੰਘਦਾ ਹੈ, ਪਰ ਭਾਰਤ ਸਰਕਾਰ ਦੇ ਸੂਤਰਾਂ ਨੇ ਅਜਿਹੀ ਕਿਸੇ ਗੱਲ ਤੋਂ ਇਨਕਾਰ ਕਰ ਦਿੱਤਾ ਹੈ ਤੇ ਕਿਹਾ ਹੈ ਕਿ ਨਵਾਂ ਰੂਟ ਪਾਕਿਸਤਾਨ ਦੇ ਹਵਾਈ ਖੇਤਰ ਵਿੱਚੋਂ ਹੋ ਕੇ ਨਹੀਂ ਲੰਘਿਆ।

ਭਾਰਤੀ ਅਧਿਕਾਰੀਆਂ ਅਨੁਸਾਰ ਪ੍ਰਧਾਨ ਮੰਤਰੀ ਦੇ ਰੂਟ ਨੂੰ ਬਦਲੇ ਜਾਣ ਮੌਕੇ ਸੁਰੱਖਿਆ ਅਤੇ ਯੋਗਤਾ ਨੂੰ ਧਿਆਨ ‘ਚ ਰੱਖ ਕੇ ਫੈਸਲਾ ਲਿਆ ਗਿਆ ਹੈ ਅਤੇ ਆਖ਼ਰੀ ਫੈਸਲਾ ਸਹੀ ਮਾਪਦੰਡਾਂ  ਨੂੰ ਵਿਚਾਰਨ ਤੋਂ ਬਾਅਦ ਲਿਆ ਗਿਆ ਹੈ।

ਇਨ੍ਹਾਂ ਮਾਮਲਿਆਂ ਦਾ ਬਾਰੀਕੀ ਨਾਲ ਵਿਸ਼ਲੇਸ਼ਣ ਕਰਨ ਵਾਲੇ ਲੋਕਾਂ ਅਨੁਸਾਰ ਭਾਰਤ ਸਰਕਾਰ ਦੇ ਇਸ ਫੈਸਲੇ ਨੇ ਪਾਕਿਸਤਾਨ ਨੂੰ ਇਹ ਇਸ਼ਾਰਾ ਦੇ ਦਿੱਤਾ ਹੈ ਕਿ ਉਹ ਉਨ੍ਹਾਂ ਨਾਲ ਕਿਸੇ ਵੀ ਪਲੇਟਫਾਰਮ ‘ਤੇ ਕੋਈ ਗੱਲਬਾਤ ਕਰਨ ਨੂੰ ਤਿਆਰ ਨਹੀਂ ਹਨ, ਭਾਵੇਂ ਉਹ ਮੌਜੂਦਾ ਐਸਸੀਓ ਸੰਮੇਲਨ ਦਾ ਪਲੇਟਫਾਰਮ ਹੀ ਕਿਉਂ ਨਾ ਹੋਵੇ। ਦੱਸ ਦਈਏ ਕਿ ਮੋਦੀ ਦੀ ਉਡਾਣ ਜਿਸ ਰੂਟ ਤੋਂ ਹੋ ਕੇ ਬਿਸ਼ਕੈਕ ਪਹੁੰਚੀ ਹੈ, ਉਸ ਰੂਟ ਤੋਂ ਬਿਸ਼ਕੈਕ ਪਹੁੰਚਣ ਲਈ 12 ਘੰਟੇ ਦਾ ਸਮਾਂ ਲੱਗਾ ਹੈ, ਜਦਕਿ ਪਾਕਿਸਤਾਨ ਦੇ ਉਪਰੋ ਦੀ ਉੱਡ ਕੇ ਉਹ 4 ਘੰਟੇ ਵਿੱਚ ਉੱਥੇ ਪਹੁੰਚ ਸਕਦੇ ਸਨ।

 

 

Check Also

ਮਾਸਟਰ ਸਲੀਮ ਨੂੰ ਲੱਗਿਆ ਵੱਡਾ ਝਟਕਾ, ਨਜ਼ਦੀਕੀ ਦੀ ਸੜਕ ਹਾਦਸੇ ‘ਚ ਮੌਤ..

ਨਕੋਦਰ : ਖ਼ਬਰ ਹੈ ਕਿ ਨਕੋਦਰ ਰੋਡ ‘ਤੇ ਆਪਣੇ ਪਿਤਾ ਨਾਲ ਮੋਟਰਸਾਈਕਲ ‘ਤੇ ਜਾ ਰਹੀ …

Leave a Reply

Your email address will not be published. Required fields are marked *