ਮੋਗਾ ਤੋਂ ਕਾਂਗਰਸ ਉਮੀਦਵਾਰ ਮਾਲਵਿਕਾ ਸੂਦ ਨੇ ਪਾਈ ਵੋਟ, ਕਿਹਾ ਸਮਾਂ ਆ ਗਿਆ ਹੈ ਕਿ ਨਾਗਰਿਕ ਜਾਗਰੂਕ ਹੋਣ

TeamGlobalPunjab
1 Min Read

ਮੋਗਾ: ਪੰਜਾਬ ਵਿਧਾਨ ਸਭਾ ਚੋਣਾ ਦੀ ਵੋਟਿੰਗ ਦੀ ਸ਼ੁਰੂਆਤ ਅੱਜ ਸਵੇਰੇ ਤੜਕਸਾਰ 8 ਵਜੇ ਤੋਂ ਹੋ ਚੁੱਕੀ ਹੈ। ਕਈ ਦਿੱਗਜ ਉਮਦੀਵਾਰ ਵੀ ਆਪਣੇ ਹੱਕ ਦਾ ਇਸਤੇਮਾਲ ਕਰ ਚੁੱਕੇ ਹਨ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ, ਤੋਂ ਬਾਅਦ ਮੋਗਾ ਤੋਂ ਉਮੀਦਵਾਰ ਮਾਲਵਿਕਾ ਸੂਦ ਨੇ ਵੀ ਵੋਟ ਪਾ ਦਿੱਤੀ ਹੈ।

ਇਸ ਦੌਰਾਨ ਉਮਦੀਵਾਰ ਨੇ ਕਿਹਾ ਕਿ ਮਾਲਵਿਕਾ ਸੂਦ ਨੇ ਕਿਹਾ ਕਿ ਮੇਰਾ ਮੁਕਾਬਲਾ ਖੁਦ ਨਾਲ ਵੀ ਹੈ ਅਤੇ ਪ੍ਰਮਾਤਮਾ ਤੋਂ ਇਹ ਮੰਗਦੀ ਹਾਂ ਕਿ ਜਿਵੇਂ ਪ੍ਰਮਾਤਮਾ ਨੇ ਹਵਾਲੇ ਤੱਕ ਆਸ਼ੀਰਵਾਦ ਦਿੱਤਾ ਹੈ, ਉਹ ਅੱਜ ਵੀ ਦੇਣ। ਜਿਸ ਨਾਲ ਮੈਂ ਮੋਗਾ ਸ਼ਹਿਰ ਦਾ ਵਿਕਾਸ ਕਰ ਸਕਾ। ਅਜੇ ਸਮਾਂ ਆ ਗਿਆ ਹੈ ਕਿ ਨਾਗਰਿਕ ਜਾਗਰੂਕ ਹੋਣ ਅਤੇ ਆਪਣੀ ਚੋਣ ਦਾ ਸਹੀ ਇਸਤੇਮਾਲ ਕਰਨ।

ਹਰ ਅਪਡੇਟ ਲਈ ਲਿੰਕ ‘ਤੇ ਕਲਿੱਕ ਕਰੋ: ਪੰਜਾਬ ਵਿਧਾਨ ਸਭਾ ਚੋਣਾਂ 2022 LIVE

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment