Breaking News

ਦਿੱਲੀ ‘ਚ 1 ਜਨਵਰੀ ਤੱਕ ਪਟਾਕਿਆਂ ਦੀ ਵਿਕਰੀ ਅਤੇ ਚਲਾਉਣ ‘ਤੇ ਪੂਰਨ ਪਾਬੰਦੀ

ਨਵੀਂ ਦਿੱਲੀ – ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ ਨੇ ਰਾਸ਼ਟਰੀ ਰਾਜਧਾਨੀ ਵਿੱਚ 1 ਜਨਵਰੀ 2022 ਤੱਕ ਪਟਾਕਿਆਂ ਦੀ ਵਿਕਰੀ ਅਤੇ ਚਲਾਉਣ ‘ਤੇ ਪਾਬੰਦੀ ਲਗਾਉਣ ਦਾ ਮੰਗਲਵਾਰ ਨੂੰ ਹੁਕਮ ਦਿੱਤਾ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 15 ਸਤੰਬਰ ਨੂੰ ਪਟਾਕੇ ਚਲਾਉਣ ‘ਤੇ ਪਾਬੰਦੀ ਲਗਾਉਣ ਦਾ ਐਲਾਨ ਕਰਦਿਆਂ ਕਿਹਾ ਸੀ ਕਿ ਇਹ “ਜਾਨਾਂ ਬਚਾਉਣ ਲਈ ਜ਼ਰੂਰੀ” ਹੈ।

ਹੁਕਮ ਮੁਤਾਬਕ, ਕਈ ਮਾਹਰਾਂ ਨੇ ਸੰਕੇਤ ਦਿੱਤਾ ਹੈ ਕਿ ਕੋਵਿਡ-19 ਦੇ ਮਾਮਲਿਆਂ ਵਿੱਚ ਵਾਧੇ ਦਾ ਖਦਸ਼ਾ ਹੈ ਅਤੇ ਪਟਾਕਿਆਂ ਨੂੰ ਚਲਾ ਕੇ ਵੱਡੇ ਪੱਧਰ ‘ਤੇ ਜਸ਼ਨ ਮਨਾਉਣ ਲਈ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਣਗੇ, ਜਿਸ ਨਾਲ ਨਾ ਸਿਰਫ ਸਾਮਾਜਕ ਦੂਰੀ ਦੇ ਨਿਯਮਾਂ ਦੀ ਉਲੰਘਣਾ ਹੋਵੇਗੀ, ਸਗੋਂ ਹਵਾ ਪ੍ਰਦੂਸ਼ਣ ਦਾ ਉੱਚ ਪੱਧਰ ਦਿੱਲੀ ਵਿੱਚ ਗੰਭੀਰ ਸਿਹਤ ਮਾਮਲਿਆਂ ਦਾ ਕਾਰਨ ਬਣੇਗਾ। ਇਸ ਵਿੱਚ ਕਿਹਾ ਗਿਆ ਹੈ ਕਿ ਪ੍ਰਚਲਿਤ ਮਹਾਂਮਾਰੀ ਸੰਕਟ ਦੇ ਅਧੀਨ ਪਟਾਕੇ ਚਲਾਉਣਾ ਹਵਾ ਪ੍ਰਦੂਸ਼ਣ ਅਤੇ ਸਾਹ ਦੀ ਲਾਗ ਦੇ ਵਿੱਚ ਮਹੱਤਵਪੂਰਣ ਸਬੰਧਾਂ ਦੇ ਮੱਦੇਨਜ਼ਰ ਵੱਡੀ ਸਮੁਦਾਇਕ ਸਿਹਤ ਦੇ ਕਾਰਨ ਦੇ ਅਨੁਕੂਲ ਨਹੀਂ ਹੈ।ਡੀ.ਪੀ.ਸੀ.ਸੀ. ਨੇ ਹੁਕਮ ਵਿੱਚ ਕਿਹਾ, ‘ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਵਿੱਚ 1 ਜਨਵਰੀ 2022 ਤੱਕ ਹਰ ਤਰ੍ਹਾਂ ਦੇ ਪਟਾਕੇ ਚਲਾਉਣ ਅਤੇ ਵੇਚਣ ‘ਤੇ ਪਾਬੰਦੀ ਹੋਵੇਗਾ।’
ਪ੍ਰਦੂਸ਼ਣ ਕੰਟਰੋਲ ਸੰਸਥਾ ਨੇ ਜ਼ਿਲ੍ਹਾ ਮੈਜਿਸਟ੍ਰੇਟ ਅਤੇ ਪੁਲਿਸ ਦੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ਾਂ ਨੂੰ ਲਾਗੂ ਕਰਨ ਅਤੇ ਰੋਜ਼ਾਨਾ ਕਾਰਵਾਈ-ਕੀਤੀ ਰਿਪੋਰਟਾਂ ਇਸ ਨੂੰ ਸੌਂਪਣ ਲਈ ਕਿਹਾ ਹੈ।

Check Also

ਅੰਮ੍ਰਿਤਪਾਲ ਦੇ ਚਾਚਾ ਹਰਜੀਤ ‘ਤੇ ਇਕ ਹੋਰ FIR, 29 ਘੰਟੇ ਤਕ ਸਰਪੰਚ ਦੇ ਪਰਿਵਾਰ ਨੂੰ ਬਣਾ ਕੇ ਰੱਖਿਆ ਬੰਧਕ

ਜਲੰਧਰ : ਅੰਮ੍ਰਿਤਪਾਲ ਦੇ ਚਾਚਾ ਹਰਜੀਤ ਸਿੰਘ ‘ਤੇ ਪੁਲਿਸ ਨੇ ਇਕ ਹੋਰ ਮਾਮਲਾ ਦਰਜ ਕਰ …

Leave a Reply

Your email address will not be published. Required fields are marked *