ਦੇਸ਼ ‘ਚ ਫੈਲ ਰਿਹਾ ਤੇਜ਼ੀ ਨਾਲ ਕੈਮਲ ਫਲੂ, ਡਾਕਟਰਾਂ ਵਲੋਂ ਮਿਲੀ ਚੇਤਾਵਨੀ, ਨਹੀਂ ਕੋਈ ਇਲਾਜ

Rajneet Kaur
3 Min Read

ਨਿਊਜ਼ ਡੈਸਕ: ਦੇਸ਼ ਵਿੱਚ ਕਈ ਤਰ੍ਹਾਂ ਦੇ ਵਾਇਰਸ ਫੈਲ ਰਹੇ ਹਨ। ਪਿਛਲੇ ਕੁਝ ਦਹਾਕਿਆਂ ਵਿੱਚ ਦੇਸ਼ ਨੇ ਕੋਰੋਨਾ  ਮਹਾਂਮਾਰੀ ਵਰਗੀ ਵਿੱਚ ਭਿਆਨਕ ਬਿਮਾਰੀ ਨੂੰ ਆਪਣੇ ਸਰੀਰ ਤੇ ਹੰਡਾਇਆਂ ਹੈ। ਇਹ ਫਲੂ ਊਠਾਂ ਤੋਂ ਮਨੁੱਖਾਂ ‘ਚ ਫੈਲ ਰਿਹਾ ਹੈ ।  ਇਸ ਬਿਮਾਰੀ ਦਾ ਖ਼ਤਰਾ ਉਨ੍ਹਾਂ ਦੇਸ਼ਾਂ ਵਿੱਚ ਜ਼ਿਆਦਾ  ਹੈ ਜਿੱਥੇ ਊਠਾਂ ਦੀ ਗਿਣਤੀ ਜ਼ਿਆਦਾ  ਹੈ। ਆਮ ਤੌਰ ‘ਤੇ, ਖਾੜੀ ਦੇਸ਼ਾਂ ਵਿੱਚ ਊਠਾਂ ਦੀ ਵਰਤੋਂ ਆਵਾਜਾਈ ਤੋਂ ਲੈ ਕੇ ਦੁੱਧ ਅਤੇ ਮਾਸ ਖਾਣ ਤੱਕ ਹਰ ਚੀਜ਼ ਲਈ ਕੀਤੀ ਜਾਂਦੀ ਹੈ। ਅਜਿਹੇ ‘ਚ ਇੱਥੇ ਇਸ ਬੀਮਾਰੀ ਦਾ ਖਤਰਾ ਸਭ ਤੋਂ ਜ਼ਿਆਦਾ ਹੈ। 2012 ਵਿੱਚ ਪਹਿਲੀ ਵਾਰ ਸਾਊਦੀ ਅਰਬ ਵਿੱਚ MERS ਯਾਨੀ ਮਿਡਲ ਈਸਟ ਰੈਸਪੀਰੇਟਰੀ ਸਿੰਡਰੋਮ ਵਾਇਰਸ ਦਾ ਮਾਮਲਾ ਸਾਹਮਣੇ ਆਇਆ ਸੀ। ਇਹ ਸਾਹ ਦੀ ਬਿਮਾਰੀ ਹੈ। ਇਹ ਵੀ ਕੋਰੋਨਾ ਵਾਇਰਸ ਦੀ ਇੱਕ ਕਿਸਮ ਹੈ। ਇਸ ਨੂੰ ਕੋਵਿਡ ਨਾਲੋਂ ਜ਼ਿਆਦਾ ਖਤਰਨਾਕ ਮੰਨਿਆ ਜਾਂਦਾ ਹੈ। WHO ਨੇ ਕਿਹਾ ਕਿ ਇਸ ਵਾਇਰਸ ਦਾ ਮਨੁੱਖ-ਤੋਂ-ਮਨੁੱਖ ਫੈਲਣਾ ਸੰਭਵ ਹੈ।

ਇਹ ਵਾਇਰਸ  ਊਠਾਂ ਦੇ ਨੇੜੇ ਆਉਣ ਜਾਂ ਉਹਨਾਂ ਦੇ ਦੁੱਧ ਦੀ ਵਰਤੋਂ ਕਰਨ ਨਾਲ ਫੈਲਦਾ ਹੈ ।ਇਸ ਤੋਂ ਇਲਾਵਾ ਕਿਸੇ ਬਿਮਾਰ ਵਿਅਕਤੀ ਦੇ ਨਜ਼ਦੀਕ ਆਉਣ ਨਾਲ ਵੀ ਇਸ ਦਾ ਖਤਰਾ ਵੱਧ ਜਾਂਦਾ ਹੈ। ਕੈਮਲ ਫਲੂ ਵਿੱਚ ਲੋਕਾਂ ਨੂੰ ਸਾਹ ਲੈਣ ਵਿੱਚ ਤਕਲੀਫ਼, ਬੁਖਾਰ, ਖੰਘ ਅਤੇ ਦਸਤ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦੂਜੇ ਪਾਸੇ ਬਜ਼ੁਰਗਾਂ, ਗੁਰਦਿਆਂ ਦੇ ਮਰੀਜ਼, ਕੈਂਸਰ ਦੇ ਮਰੀਜ਼, ਸ਼ੂਗਰ ਦੇ ਮਰੀਜ਼ਾਂ ਨੂੰ ਬਿਮਾਰੀ ਦਾ ਸਭ ਤੋਂ ਵੱਧ ਖ਼ਤਰਾ ਹੈ। ਦੁਨੀਆ ‘ਚ ਤੇਜ਼ੀ ਨਾਲ ਇਸ ਦੇ ਮਾਮਲਿਆਂ ਨੂੰ ਦੇਖਦੇ ਹੋਏ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਯੂਕੇਐਚਐਸ ਦੇ ਅੰਕੜਿਆਂ ਅਨੁਸਾਰ, ਵਿਸ਼ਵ ਸਿਹਤ ਸੰਗਠਨ ਨੇ ਹੁਣ ਤੱਕ 2600 ਮਾਮਲਿਆਂ ਦੀ ਪੁਸ਼ਟੀ ਕੀਤੀ ਹੈ ਜਦੋਂ ਕਿ ਕੈਮਲ ਫਲੂ ਕਾਰਨ 935 ਲੋਕਾਂ ਦੀ ਮੌਤ ਹੋ ਚੁੱਕੀ ਹੈ। ਵਰਤਮਾਨ ਵਿੱਚ, ਕਤਰ ਵਿੱਚ MERS ਦੇ 28 ਕੇਸ ਦਰਜ ਕੀਤੇ ਗਏ ਹਨ।

ਇਲਾਜ –

ਇਸ ਬਿਮਾਰੀ ਦੇ ਇਲਾਜ ਲਈ ਅਜੇ ਤੱਕ ਕੋਈ ਟੀਕਾ ਜਾਂ ਦਵਾਈ ਤਿਆਰ ਨਹੀਂ ਹੋਈ ।ਡਾਕਟਰਾਂ ਵਲੋਂ ਇਹ ਸਲਾਹ ਦਿੱਤੀ ਜਾ ਰਹੀ ਹੈ ਕਿ ਜਾਨਵਰਾਂ ਤੋਂ ਦੂਰੀ ਬਣਾ ਕੇ ਰੱਖੀ ਜਾਵੇ ।ਕਿਸੇ ਵੀ ਜਾਨਵਰ ਨੂੰ ਹੱਥ ਲਾਉਣ ਤੋਂ ਬਾਅਦ ਹੱਥ ਧੋ ਲਏ ਜਾਣ । ਧਿਆਨ ਰੱਖਿਆ ਜਾਵੇ ਕਿ ਊਠਾਂ ਤੋਂ ਵੱਧ ਤੋਂ ਵੱਧ ਦੂਰੀ ਬਣਾ ਕੇ ਰੱਖੀ ਜਾਵੇ ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment