ਸਿਟੀ ਕਾਂਉਸਲਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਬਜ਼ੁਰਗਾਂ ਲਈ ਕੀਤਾ ਐਲਾਨ, ਕਿਸੇ ਵੀ ਜ਼ਰੂਰਤ ਲਈ 311 ਤੇ ਕਰੋ ਕਾਲ

TeamGlobalPunjab
1 Min Read

ਬਰੈਂਪਟਨ ਦੇ ਵਾਰਡ 9-10 ਤੋਂ ਸਿਟੀ ਕਾਂਉਸਲਰ ਗੁਰਪ੍ਰੀਤ ਸਿੰਘ ਢਿੱਲੋਂ ਵੱਲੋਂ ਕਿਹਾ ਗਿਆ ਹੈ ਕਿ ਕਰੋਨਾ ਵਾਇਰਸ ਦੇ ਇਸ ਸਮੇਂ ਵਿੱਚ ਜੇਕਰ ਕਿਸੇ ਬਜ਼ੁਰਗ ਨੂੰ ਕਰਿਆਨੇ ਦੇ ਸਮਾਨ ਜਾਂ ਦਵਾਈ ਦੀ ਜ਼ਰੂਰਤ ਹੈ ਤਾਂ ਉਹ 311 ‘ਤੇ ਕਾਲ ਕਰ ਸਕਦੇ ਹਨ ਜਾਂ ਫਿਰ ‘ਤੇ covid19seniors@brampton.ca ਈ-ਮੇਲ ਕਰਕੇ ਸਹਾਇਤਾ ਲਈ ਜਾ ਸਕਦੀ ਹੈ। ਢਿੱਲੋਂ ਮੁਤਾਬਕ ਬਜ਼ੁਰਗਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਕਦਮ ਚੁੱਕਿਆ ਗਿਆ ਹੈ।

 

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪੂਰੀ ਦੁਨੀਆ ਨੂੰ ਕੋਵਿਡ 19 ਕਾਰਨ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲਾਕ ਡਾਊਨ ਦੇ ਚਲਦਿਆਂ ਇਹ ਸਥਿਤੀ ਬਦ ਤੋਂ ਬਦਤਰ ਹੋ ਗਈ ਹੈ। ਰੋਜ਼ਾਨਾ ਵਰਤੋ ਦੀਆਂ ਚੀਜ਼ਾਂ ਦੀ ਉਪਲੱਬਧਤਾ ਕਾਫੀ ਜਿਆਦਾ ਘੱਟ ਗਈ ਹੈ। ਜਿਆਦਾਤਰ ਲੋਕ ਘਰਾਂ ਵਿਚੋਂ ਬਾਹਰ ਨਿਕਲਣ ਤੋਂ ਵੀ ਗੁਰੇਜ਼ ਕਰ ਰਹੇ ਹਨ। ਪਰ ਬਜ਼ੁਰਗਾਂ ਨੂੰ ਇਸ ਸਮੱਸਿਆ ਦਾ ਜਿਆਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡਾਕਟਰਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਬਿਮਾਰੀ ਬਜ਼ੁਰਗਾਂ ਨੂੰ ਜਲਦੀ ਘੇਰਦੀ ਹੈ ਇਸ ਲਈ ਬਜ਼ੁਰਗ ਘਰਾਂ ਵਿਚ ਰਹਿਣ ਨੂੰ ਤਰਜੀਹ ਦੇ ਰਹੇ ਹਨ। ਸੋ ਅਜਿਹੇ ਵਿਚ ਗੁਰਪ੍ਰੀਤ ਢਿੱਲੋਂ ਵੱਲੋਂ ਚੁੱਕੇ ਗਏ ਇਸ ਕਦਮ ਦੀ ਸ਼ਲਾਘਾ ਕਰਨੀ ਬਣਦੀ ਹੈ।

Share this Article
Leave a comment