ਚਰਨਜੀਤ ਚੰਨੀ ਖਿਲਾਫ ਹੁਣ ਲੁਧਿਆਣਾ ‘ਚ ਵੀ ਮਾਮਲਾ ਦਰਜ

TeamGlobalPunjab
1 Min Read

ਲੁਧਿਆਣਾ: ਚਰਨਜੀਤ ਸਿੰਘ ਚੰਨੀ ਵਲੋਂ ਦਿੱਤੇ ਬਿਆਨ ਨੂੰ ਲੈ ਕੇ ਹੁਣ ਉਨ੍ਹਾਂ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਮੁਜ਼ਫਰਨਗਰ ‘ਚ ਸ਼ਿਕਾਇਤ ਦਰਜ ਹੋਣ ਤੋਂ ਬਾਅਦ ਹੁਣ ਉਨ੍ਹਾਂ ਖਿਲਾਫ ਲੁਧਿਆਣਾ ‘ਚ ਮਾਮਲਾ ਦਰਜ ਕੀਤਾ ਗਿਆ ਹੈ।

ਜਾਣਕਾਰੀ ਮੁਤਾਬਕ ਇਹ ਮਾਮਲਾ ਲਾਲ ਬਾਬੂ ਵੱਲੋਂ ਉਨ੍ਹਾਂ ਦੇ ਵਕੀਲ ਐਡਵੋਕੇਟ ਗੌਰਵ ਅਰੋੜਾ ਵੱਲੋਂ ਲੁਧਿਆਣਾ ਅਦਾਲਤ ‘ਚ ਦਰਜ ਕੀਤਾ ਗਿਆ ਹੈ। ਐਡਵੋਕੇਟ ਨੇ ਚੰਨੀ ਖਿਲਾਫ ਧਾਰਾ 153A, 295 295 ਏ 504 505 ਅਤੇ 511 ਦੇ ਤਹਿਤ ਮਾਮਲਾ ਦਰਜ ਕਰਵਾਇਆ ਹੈ।

ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਚੰਨੀ ਨੇ ਇਕ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਇਹ ਬਿਆਨ ਦਿੱਤਾ ਸੀ ਕਿ ਪੰਜਾਬ ਪੰਜਾਬੀਆਂ ਦਾ ਹੈ ਅਤੇ ਦੂਜੇ ਸੂਬੇ ਤੋਂ ਇੱਥੇ ਆ ਕੇ ਕੋਈ ਰਾਜ ਨਹੀਂ ਕਰ ਸਕਦਾ। ਇਨ੍ਹਾਂ ਯੂ. ਪੀ., ਬਿਹਾਰ ਅਤੇ ਦਿੱਲੀ ਦੇ ਭਈਆ ਨੂੰ ਇਥੇ ਵੜਨ ਨਹੀਂ ਦੇਣਾ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਲਗਾਤਾਰ ਵਿਰੋਧ ਸ਼ੁਰੂ ਹੋ ਗਿਆ ਹੈ ਹਾਲਾਂਕਿ ਚੰਨੀ ਵਲੋਂ ਆਪਣੇ ਇਸ ਬਿਆਨ ‘ਤੇ ਸਫਾਈ ਵੀ ਦਿਤੀ ਜਾ ਚੁਕੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment