ਪੰਜਾਬ ‘ਚ ਠੰਢ ਦਾ ਕਹਿਰ ਜਾਰੀ, ਬਠਿੰਡਾ ਰਿਹਾ ਸਭ ਤੋਂ ਠੰਢਾ!

TeamGlobalPunjab
1 Min Read

ਬਠਿੰਡਾ : ਪਿਛਲੇ ਕੁਝ ਦਿਨਾਂ ਤੋਂ ਸੀਤ ਲਹਿਰ ਦੇ ਚੱਲਦਿਆਂ ਉਤਰ-ਭਾਰਤ ਦੇ ਕਈ ਇਲਾਕਿਆਂ ਦੇ ਨਾਲ-ਨਾਲ ਪੰਜਾਬ ‘ਚ ਵੀ ਲੋਕ ਕੜਾਕੇ ਦੀ ਠੰਢ ਕਾਰਨ ਕੰਬ ਰਹੇ ਹਨ। ਪਹਾੜੀ ਇਲਾਕਿਆਂ ‘ਚ ਹੋਈ ਬਰਫਬਾਰੀ ਕਾਰਨ ਮੈਦਾਨੀ ਖੇਤਰਾਂ ‘ਚ ਠੰਢ ਹੋਰ ਵੀ ਵੱਧ ਗਈ ਹੈ। ਜਿਸ ਕਾਰਨ ਤਾਪਮਾਨ ‘ਚ ਗਿਰਾਵਟ ਦਰਜ ਕੀਤੀ ਗਈ ਹੈ।

ਮੌਸਮ ਵਿਭਾਗ ਨੇ ਆਉਣ ਵਾਲੇ ਦੋ ਦਿਨਾਂ ‘ਚ ਤਾਪਮਾਨ ਹੋਰ ਹੇਠਾਂ ਡਿੱਗਣ ਦੇ ਸੰਕੇਤ ਦਿੱਤੇ ਹਨ। ਜਿਸ ਕਾਰਨ ਪੰਜਾਬ, ਚੰਡੀਗੜ੍ਹ, ਹਰਿਆਣਾ ਸਮੇਤ ਕਈ ਸੂਬਿਆਂ ‘ਚ ਅਗਲੇ ਕੁਝ ਦਿਨਾਂ ‘ਚ ਹੱਡ ਚੀਰਵੀਂ ਠੰਢ ਰਹੇਗੀ। ਇਸ ਸਾਲ ਦੇ ਆਖਿਰ ਤੇ ਚੜ੍ਹਦੇ ਸਾਲ ਦੇ ਸ਼ੁਰੂਆਤੀ ਦਿਨਾਂ ‘ਚ ਉੱਤਰ-ਪੂਰਵੀ ਅਤੇ ਮੱਧ ਭਾਰਤ ਦੇ ਕਈ ਇਲਾਕਿਆਂ ‘ਚ ਮੀਂਹ ਤੇ ਗੜੇ ਪੈਣ ਦੀ ਸੰਭਾਵਨਾ ਹੈ।

ਪੰਜਾਬ ‘ਚ ਬੀਤੇ ਸ਼ੁੱਕਰਵਾਰ ਬਠਿੰਡਾ ਸਭ ਤੋਂ ਠੰਢਾ ਰਿਹਾ। ਬਠਿੰਡਾ ਦਾ ਤਾਪਮਾਨ 2.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪੰਜ ਸਾਲਾਂ ਬਾਅਦ ਬਠਿੰਡਾ ਦੇ ਤਾਪਮਾਨ ‘ਚ ਇੰਨੀ ਗਿਰਾਵਟ ਦਰਜ ਕੀਤੀ ਗਈ ਹੈ।

ਪੰਜਾਬ ‘ਚ ਕਈ ਥਾਵਾਂ ‘ਤੇ ਠੰਢ ਕਾਰਨ ਮੌਤਾ ਵੀ ਹੋਈਆਂ ਹਨ। ਸੰਗਰੂਰ ‘ਚ ਤਾਪਮਾਨ 3 ਡਿਗਰੀ, ਮੋਗਾ ਤੇ ਫਿਰੋਜ਼ਪੁਰ ‘ਚ ਤਾਪਮਾਨ 4 ਡਿਗਰੀ ਰਿਹਾ। ਅਮ੍ਰਿਤਸਰ ਤੇ ਲੁਧਿਆਣਾ ‘ਚ ਤਾਪਮਾਨ 8.8 ਡਿਗਰੀ ਦਰਜ ਕੀਤਾ ਗਿਆ।

- Advertisement -

Share this Article
Leave a comment