ਨਿਊਜ਼ ਡੈਸਕ: ਕੈਨੇਡਾ ਨੂੰ ਮਿਨੀ ਪੰਜਾਬ ਵੀ ਕਿਹਾ ਜਾਂਦਾ ਹੈ, ਕਿਉਂਕਿ ਉਥੇ ਆਪਣੇ ਪੰਜਾਬੀਆਂ ਦੀ ਵੱਸੋਂ ਜ਼ਿਆਦਾ ਹੈ। ਹਰ ਪੰਜਾਬੀ ਨੌਜਵਾਨ ਕੈਨੇਡਾ ਜਾਣ ਨੂੰ ਤਰਜੀਹ ਦਿੰਦਾ ਹੈ। ਕੈਨੇਡਾ ਜਾ ਕੇ ਜਿਥੇ ਵੀ ਦੇਖੋਗੇ ਪੰਜਾਬੀ ਹੀ ਦਿਖਣਗੇ। ਜਿਸਨੂੰ ਦੇਖ ਕੇ ਇਕ ਚੀਨੀ ਔਰਤ ਨੇ ਹੈਰਾਨੀ ਪ੍ਰਗਟ ਕੀਤੀ ਹੈ। ਜਿਸਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ। ਉਸ ਵੱਲੋਂ ਕੈਨੇਡਾ ਵਿਚ ਭਾਰਤੀਆਂ ਦੀ ਆਬਾਦੀ ਨੂੰ ਭਿਆਨਕ ਦੱਸਿਆ ਗਿਆ ਹੈ।
A Chinese girl is shocked by the amount of Indians in Canada.
在多伦多考个驾照笔试,被周围的“印度🇮🇳浓度”吓死了。。。😂pic.twitter.com/PfgqY9NQEO
— Jacob🇨🇦 (@Jacob43817149) September 25, 2024
- Advertisement -
ਚੀਨ ਦੀ ਰਹਿਣ ਵਾਲੀ ਇਕ ਮਹਿਲਾ ਵੱਲੋਂ ਕੈਨੇਡਾ ‘ਚ ਭਾਰਤੀਆਂ ਦੀ ਆਬਾਦੀ ’ਤੇ ਹੈਰਾਨੀ ਜਤਾਈ ਹੈ ਜੋ ਕੈਨੇਡਾ ਘੁੰਮਣ ਦੇ ਲਈ ਗਈ ਸੀ। ਉਸ ਨੇ ਆਪਣਾ ਤਜ਼ਰਬਾ ਸਾਂਝਾ ਕਰਦਿਆਂ ਇਕ ਵੀਡੀਓ ਰਿਕਾਰਡ ਕੀਤਾ ਜੋ ਸੋਸ਼ਲ ਮੀਡੀਆ ’ਤੇ ਕਾਫ਼ੀ ਜ਼ਿਆਦਾ ਵਾਇਰਲ ਹੋ ਰਿਹਾ ਹੇ। ਵੀਡੀਓ ਵਿਚ ਚੀਨੀ ਮਹਿਲਾ ਵੱਲੋਂ ਕਿਹਾ ਗਿਆ ਕਿ ਕੈਨੇਡਾ ‘ਚ ਹਰ ਪਾਸੇ ਭਾਰਤੀ ਹੀ ਭਾਰਤੀ ਦਿਖਾਈ ਦਿੰਦੇ ਹਨ। ਉਸ ਨੇ ਇਸ ਸਥਿਤੀ ਨੂੰ ਕੈਨੇਡਾ ਦੇ ਲਈ ਭਿਆਨਕ ਦੱਸਿਆ। ਚੀਨੀ ਮਹਿਲਾ ਕੈਨੇਡਾ ਵਿਚ ਥਿਊਰੀਟਿਕਲ ਡਰਾਇਵਿੰਗ ਟੈਸਟ ਲਈ ਪਹੁੰਚੀ ਸੀ, ਜਿੱਥੇ ਉਸ ਨੇ ਭਾਰਤੀਆਂ ਦੀ ਵੱਡੀ ਗਿਣਤੀ ਨੂੰ ਦੇਖ ਕੇ ਵੀਡੀਓ ਬਣਾ ਲਈ।
ਇਹ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਪੋਸਟ ਕੀਤੀ ਗਈ ਹੈ। ਇਸ ਵੀਡੀਓ ਨੂੰ ਹੁਣ ਤੱਕ 29 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ। ਚੀਨੀ ਮਹਿਲਾ ਨੇ ਪੋਸਟ ਦੇ ਕੈਪਸ਼ਨ ਵਿਚ ਲਿਖਿਆ ‘‘ਕੈਨੇਡਾ ਵਿਚ ਭਾਰਤੀਆਂ ਦੀ ਗਿਣਤੀ ਦੇਖ ਕੇ ਇਕ ਚੀਨੀ ਔਰਤ ਹੈਰਾਨ ਹੈ। ਕੈਨੇਡਾ ਵਿਚ ਹਰ ਦਿਨ ਭਾਰਤੀ ਵਧਦੇ ਜਾ ਰਹੇ ਹਨ। ’’ ਵੀਡੀਓ ਵਿਚ ਮਹਿਲਾ ਚੀਨੀ ਭਾਸ਼ਾ ਵਿਚ ਕਹਿੰਦੀ ਐ ਕਿ ਇਹ ਬਹੁਤ ਭਿਆਨਕ ਹੈ। ਮੈਂ ਕੈਨੇਡਾ ਵਿਚ ਭਾਰਤੀਆਂ ਦੇ ਨਾਲ ਘਿਰੀ ਹੋਈ ਆਂ, ਮੈਂ ਇਕ ਵੀਡੀਓ ਬਣਾ ਰਹੀ ਆਂ ਤਾਂ ਜੋ ਤੁਸੀਂ ਦੇਖ ਸਕੋ।’’
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।