Home / ਕੈਨੇਡਾ / ਲੱਖਾਂ ਰੁਪਏ ਦੀ ਕੋਕੀਨ ਸਮੇਤ ਦੋ ਪੰਜਾਬੀ ਡਰਾਇਵਰ ਕੈਨੇਡਾ ‘ਚ ਗ੍ਰਿਫਤਾਰ!

ਲੱਖਾਂ ਰੁਪਏ ਦੀ ਕੋਕੀਨ ਸਮੇਤ ਦੋ ਪੰਜਾਬੀ ਡਰਾਇਵਰ ਕੈਨੇਡਾ ‘ਚ ਗ੍ਰਿਫਤਾਰ!

ਇੰਡੀਅਨਾ : ਖ਼ਬਰ ਹੈ ਕਿ ਇੰਡੀਆਨਾ ਮੈਟਰੋਪੋਲੀਟਨ ਪੁਲਿਸ ਨੇ ਦੋ ਅਜਿਹੇ ਪੰਜਾਬੀ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ ਜਿਨ੍ਹਾਂ ਕੋਲੋਂ ਭਾਰੀ ਮਾਤਰਾ ‘ਚ ਕੋਕੀਨ ਜ਼ਬਤ ਕੀਤੀ ਗਈ ਹੈ। ਜਾਣਕਾਰੀ ਮੁਤਾਬਿਕ ਪੰਜਾਬੀ ਮੂਲ ਦੇ ਗੁਰਿੰਦਰ ਸਿੰਘ (57) ਅਤੇ ਜਗਦੇਵ ਸੰਦਾ (55) ਉਨਟਾਰੀਓ ਦੇ ਰਹਿਣ ਵਾਲੇ ਹਨ ਅਤੇ ਇਨ੍ਹਾਂ ਕੋਲੋਂ ਟ੍ਰੈਫਿਕ ਪੁਲਿਸ ਨੇ ਨਾਕੇ ਦੌਰਾਨ 21 ਲੱਖ ਰੁਪਏ ਦੀ ਕੋਕੀਨ ਫੜਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਈ ਐਮ ਪੀ ਪੀ ਨੇ ਦੱਸਿਆ ਕਿ ਇਨ੍ਹਾਂ ਦੇ ਟਰੱਕ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕੀਤੀ ਸੀ ਅਤੇ ਜਦੋਂ ਇਸ ਸਬੰਧੀ ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਕੋਲੋਂ ਪੁੱਛ ਗਿੱਛ ਕੀਤੀ ਤਾਂ ਡਰਾਇਵਰ ਦੀ ਲੌਗ ਬੁੱਕ ਅਤੇ ਐਂਟਰੀਆਂ ਆਪਸ ਵਿੱਚ ਮੇਲ ਨਹੀਂ ਖਾ ਰਹੀਆਂ ਸਨ। ਉਨ੍ਹਾਂ ਦੱਸਿਆ ਕਿ ਅਜਿਹਾ ਹੋਣ ‘ਤੇ ਜਦੋਂ ਟਰੱਕ ਦੀ ਤਲਾਸ਼ੀ ਲਈ ਗਈ ਤਾਂ 21 ਲੱਖ ਰੁਪਏ ਦੀ 88 ਕਿੱਲੋ ਕੋਕੀਨ ਟਰੱਕ ਵਿੱਚੋਂ ਬਰਾਮਦ ਕੀਤੀ ਗਈ।  

Check Also

ਜੀਟੀਏ ‘ਚ ਵੱਖ-ਵੱਖ ਥਾਵਾਂ ‘ਤੇ ਬਰਫੀਲੇ ਤੂਫਾਨ ਕਾਰਨ 400 ਗੱਡੀਆਂ ਦੀ ਆਪਸ ‘ਚ ਟੱਕਰ

ਜੀਟੀਏ ‘ਚ ਵੱਖ-ਵੱਖ ਥਾਵਾਂ ‘ਤੇ ਬਰਫੀਲੇ ਤੂਫਾਨ ਕਾਰਨ 400 ਗੱਡੀਆਂ ਦੀ ਆਪਸ ‘ਚ ਟੱਕਰ ਟੋਰਾਂਟੋ: …

Leave a Reply

Your email address will not be published. Required fields are marked *