ਓਨਟਾਰੀਓ ਸਰਕਾਰ 8 ਹਜ਼ਾਰ ਕੋਰੋਨਾ ਟੈਸਟ ਕਰੇਗੀ ਰੋਜ਼ਾਨਾ: ਇਲੀਅਟ

TeamGlobalPunjab
1 Min Read

ਓਨਟਾਰੀਓ ਦੀ ਹੈਲਥ ਮੰਤਰੀ ਕ੍ਰਿਸਟੀਆ ਇਲੀਅਟ ਨੇ ਕਿਹਾ ਕਿ ਸਰਕਾਰ ਅਪ੍ਰੈਲ ਦੇ ਮੱਧ ਤੱਕ ਰੋਜਾਨਾਂ 8 ਹਜ਼ਾਰ ਟੈੱਸਟ ਰੋਜਾਨਾਂ ਕਰੇਗੀ। ਜਿਸ ਨਾਲ ਵੱਧ ਤੋਂ ਵੱਧ ਕੇਸ ਪ੍ਰੋਵਿੰਸ ਵਿੱਚ ਲੱਭੇ ਜਾਣਗੇ। ਇਨ੍ਹਾਂ ਹਲਾਤਾਂ ਵਿੱਚ ਆਰਮੀ ਦੀ ਸਹਾਇਤਾ ਲੈਣ ਤੋਂ ਇਨਕਾਰ ਕਰਦਿਆ ਇਲੀਅਟ ਨੇ ਕਿਹਾ ਕਿ ਸਾਬਕਾ ਹੈਲਥ ਕੇਅਰ ਵਰਕਰ ਅਤੇ ਮੈਡੀਕਲ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀ ਮਦਦ ਲਈ ਤਿਆਰ ਹਨ।ਉਨ੍ਹਾਂ ਕਿਹਾ ਕੇ ਲੌਂਗ ਟਰਮ ਕੇਅਰ ਵਿੱਚ ਆਊਟਬ੍ਰੇਕ ਰੋਕਣ ਲਈ ਜ਼ਰੂਰੀ ਹੈ ਕਿ ਉੱਥੇ ਕੰਮ ਕਰਨ ਵਾਲਿਆਂ ਨੂੰ ਪੂਰਾ ਕੰਮ ਦਿੱਤਾ ਜਾਵੇ ਤਾਂ ਜੋ ਉਹ ਬਾਹਰ ਇੱਕ ਥਾਂ ਤੋਂ ਦੂਜੀ ਥਾਂ ਕੰਮ ਲਈ ਨਾ ਜਾਣ।

ਕਾਬਿਲੇਗੌਰ ਹੈ ਕਿ ਕੈਨੇਡਾ ਵਿਚ ਵੀ ਕੋਰੋਨਾ ਵਾਇਰਸ ਦੀ ਸਥਿਤੀ ਕਾਫੀ ਜਿਆਦਾ ਭਿਆਨਕ ਬਣੀ ਹੋਈ ਹੈ। ਸਰਕਾਰ ਹੋਣ ਵਾਲੀ ਹਰ ਇਕ ਗਤੀਵਿਧੀ ਤੇ ਧਿਆਨ ਰੱਖ ਰਹੀ ਹੈ ਅਤੇ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਇਸਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।

Share this Article
Leave a comment