Home / ਸੰਸਾਰ / ਭਾਰਤ ਨੇ ਚੀਨੀ ਨਾਗਰਿਕਾਂ ਨੂੰ ਈ-ਵੀਜ਼ਾ ‘ਚ ਦਿੱਤੀ ਛੋਟ, 5 ਸਾਲ ਤੱਕ ਮਲਟੀਪਲ ਐਂਟਰੀ ਦੀ ਸੁਵਿਧਾ

ਭਾਰਤ ਨੇ ਚੀਨੀ ਨਾਗਰਿਕਾਂ ਨੂੰ ਈ-ਵੀਜ਼ਾ ‘ਚ ਦਿੱਤੀ ਛੋਟ, 5 ਸਾਲ ਤੱਕ ਮਲਟੀਪਲ ਐਂਟਰੀ ਦੀ ਸੁਵਿਧਾ

ਚੀਨੀ ਰਾਸ਼ਟਰਪਤੀ ਸ਼ੀ-ਜਿਨਪਿੰਗ ਦੀ ਭਾਰਤੀ ਯਾਤਰਾ ਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨਾਲ ਗੈਰ ਰਸਮੀ ਸਿਖਰ ਸਮੇਲਨ ਵਿੱਚ ਨਵੀਂ ਦਿੱਲੀ ਨੇ ਸ਼ੁੱਕਰਵਾਰ ਨੂੰ ਚੀਨੀ ਨਾਗਰਿਕਾਂ ਲਈ ਵੀਜਾ ਨਿਯਮਾਂ ‘ਚ ਮਹੱਤਵਪੂਰਨ ਛੋਟ ਦੇਣ ਦੀ ਘੋਸ਼ਣਾ ਕੀਤੀ। ਇਸ ਦੇ ਮੁਤਾਬਕ ਹੁਣ ਚੀਨੀ ਨਾਗਰਿਕਾਂ ਨੂੰ ਪੰਜ ਸਾਲ ਦੀ ਮਿਆਦ ਲਈ ਵੀਜ਼ਾ ਦਿੱਤਾ ਜਾਵੇਗਾ। ਦੋਵੇਂ ਆਗੂਆਂ ਦੇ ਵਿੱਚ ਚੱਕੇ ਜਾਣ ਵਾਲੇ ਮੁੱਦਿਆਂ ‘ਚੋਂ ਇਹ ਇੱਕ ਅਜਿਹਾ ਮੁੱਦਾ ਸੀ ਜਿਸਨੂੰ ਚੀਨ ਵੱਲੋਂ ਲਗਾਤਾਰ ਚੁੱਕਿਆ ਜਾ ਰਿਹਾ ਸੀ। ਭਾਰਤ ਦੇ ਇਸ ਐਲਾਨ ਦੇ ਮੁਤਾਬਕ ਹੁਣ ਚੀਨੀ ਨਾਗਰਿਕਾਂ ਨੂੰ ਮਲਟੀਪਲ – ਐਂਟਰੀ ਪੰਜ ਸਾਲ ਲਈ ਵੀਜ਼ਾ ਦੀ ਸਹੂਲਤ ਦਿੱਤੀ ਗਈ ਹੈ। ਇਸ ਦੇ ਐਲਾਨ ਤੋਂ ਬਾਅਦ ਚੀਨੀ ਯਾਤਰੀ ਹੁਣ ਭਾਰਤ ਵਿੱਚ ਲੰਬੇ ਸਮੇਂ ਤੱਕ ਰੁਕ ਸਕਦੇ ਹਨ। ਪੰਜ ਸਾਲ ਵਿੱਚ ਮਲਟੀਪਲ ਐਂਟਰੀ ਈ-ਟੂਰਿਸਟ ਵੀਜ਼ਾ ਦੀ ਕੀਮਤ ਲਗਭਗ 5600 ਰੁਪਏ ( 80 ਡਾਲਰ ) ਹੋਵੇਗੀ। ਵਰਤਮਾਨ ਨਿਯਮਾਂ ਮੁਤਾਬਕ ਭਾਰਤ ਵਿੱਚ ਆਉਣ ਦੇ ਸਮੇਂ ਤੋਂ ਈ-ਵੀਜ਼ਾ ਦੀ ਵੈਧਤਾ 60 ਦਿਨਾਂ ਦੀ ਹੁੰਦੀ ਹੈ । ਇਸ ਤੋਂ ਪਹਿਲਾਂ ਦੋਵੇਂ ਸ਼ੀ-ਜਿਨਪਿੰਗ ਤੇ ਨਰਿੰਦਰ ਮੋਦੀ ਦੇ ਵਿੱਚ ਮਹਾਬਲੀਪੁਰਮ ਵਿੱਚ ਮੁਲਾਕਾਤ ਹੋਈ ਅਤੇ ਦੋਵਾਂ ਨੇ ਮਹਾਬਲੀਪੁਰਮ ਦੀ ਸੁੰਦਰਤਾ ਦਾ ਲੁਤਫ ਚੁੱਕਿਆ।

Check Also

ਹੁਨਰ ਇੰਡੀਆ ਮਿਸ਼ਨ ਦੀ 5ਵੀਂ ਵਰ੍ਹੇਗੰਢ ਮੌਕੇ ਅੱਜ ਪੀਐੱਮ ਮੋਦੀ ਦਾ ਵੀਡੀਓ ਸੰਬੋਧਨ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵਿਸ਼ਵ ਯੁਵਾ ਹੁਨਰ ਦਿਵਸ ਦੀ 5ਵੀਂ ਵਰ੍ਹੇਗੰਢ …

Leave a Reply

Your email address will not be published. Required fields are marked *