ਚੀਨ ‘ਚ ਫੈਲੇ ਵਾਇਰਸ ਦਾ ਕਹਿਰ, 43 ਮੌਤਾਂ, ਇੱਕ ਭਾਰਤੀ ਵੀ ਪੀੜਤ

TeamGlobalPunjab
2 Min Read

ਸ਼ੇਨਜ਼ੇਨ (Shenzhen) : ਚੀਨ ‘ਚ ਫੈਲੇ ਹੋਏ ਭਿਆਨਕ ਵਾਇਰਸ ਤੋਂ ਹੁਣ ਭਾਰਤੀ ਵੀ ਬਚ ਨਹੀਂ ਸਕੇ। ਰਿਪੋਰਟਾਂ ਮੁਤਾਬਿਕ ਭਾਰਤ ਦੀ ਰਹਿਣ ਵਾਲੀ ਪ੍ਰੀਤੀ ਨਾਮਕ ਔਰਤ ਇਸ ਵਾਇਰਸ ਦੀ ਗ੍ਰਿਫਤ ਵਿੱਚ ਆ ਗਈ ਹੈ ਅਤੇ ਉਸ ਨੂੰ ਚੀਨ ਦੇ ਗੁਆਂਗਦੋਂਗ ਪ੍ਰਾਂਤ ‘ਚ ਸਥਿਤ ਸ਼ੇਨਜ਼ੇਨ (Shenzhen) ਦੇ ਇੱਕ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਦੱਸਣਯੋਗ ਹੈ ਕਿ ਪ੍ਰੀਤੀ ਇੱਥੇ ਇੰਟਰਨੈਸ਼ਨਲ ਸਕੂਲ ਆਫ ਸਾਇੰਸ ਅਤੇ ਤਕਨਾਲੋਜੀ ਵਿੱਚ ਇੱਕ ਅਧਿਆਪਕ ਹੈ।

ਦੱਸ ਦਈਏ ਕਿ ਬੀਤੇ ਦਿਨੀਂ ਪ੍ਰੀਤੀ ਨੂੰ ਸਾਹ ਲੈਣ ਵਿੱਚ ਦਿੱਕਤ ਆ ਰਹੀ ਸੀ ਤਾਂ ਇਸ ਨੂੰ ਜਦੋਂ ਹਸਪਤਾਲ ਲੈ ਜਾਇਆ ਗਿਆ ਤਾਂ ਉੱਥੇ ਡਾਕਟਰਾਂ ਨੇ ਦੱਸਿਆ ਕਿ ਉਹ ਕੋਰੋਨਾਵਾਇਰਸ ਨਿਮੋਨਿਆ ਟਾਇਪ-1 ਤੋਂ ਪ੍ਰਭਾਵਿਤ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਪ੍ਰੀਤੀ ਮਲਟੀਪਲ ਆਰਗਨ ਡਿਸਫੰਕਸ਼ਨ ਸਿੰਡਰੋਮ ਤੋਂ ਪੀੜਤ ਹੈ ਅਤੇ ਉਨ੍ਹਾਂ ਦੇ ਕਈ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ।

ਪ੍ਰੀਤੀ ਨੂੰ ਹਸਪਤਾਲ ਦੇ ਆਈਸੀਯੂ ਵਿੱਚ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ। ਪਤਾ ਇਹ ਵੀ ਲੱਗਾ ਹੈ ਕਿ ਪ੍ਰੀਤੀ ਦੇ ਭਰਾ ਮਨੀਸ਼ ਥਾਪਾ ਨੇ ਮਦਦ ਲਈ ਇੱਕ ਪੋਸਟ ਵੀ ਪਾਈ ਹੈ। ਜਿਸ ਵਿੱਚ ਉਸ ਨੇ ਲਿਖਿਆ ਹੈ ਕਿ- “ਪ੍ਰੀਤੀ ਦੇ ਇਲਾਜ ਦੀ ਕੀਮਤ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਦਾਖਲ ਹੋਣ ਤੋਂ ਬਾਅਦ ਹੁਣ ਤੱਕ ਤਕਰੀਬਨ 10 ਲੱਖ ਯੁਆਨ (1 ਕਰੋੜ ਰੁਪਏ) ਉਸ ਦੇ ਇਲਾਜ ਵਿਚ ਖਰਚ ਕੀਤੇ ਗਏ ਹਨ।” ਦੱਸਣਯੋਗ ਹੈ ਕਿ ਇਸ ਵਾਇਰਸ ਕਾਰਨ ਹੁਣ ਤੱਕ 41 ਲੋਕਾਂ ਦੀ ਮੌਤ ਹੋਈ ਹੈ ਅਤੇ 1300 ਦੇ ਕਰੀਬ ਇਸ ਵਾਇਰਸ ਤੋਂ ਪ੍ਰਭਾਵਿਤ ਹੋਏ ਹਨ।

Share this Article
Leave a comment