ਚੰਡੀਗੜ੍ਹ: ਪੰਜਾਬ ‘ਚ ਜਿਵੇਂ ਚੋਣਾਂ ਦਾ ਨੇੜ੍ਹੇ ਆ ਰਿਹਾ ਹੀ, ਉਸੇ ਤਰ੍ਹਾਂ ਹੀ ਸਿਆਸੀ ਬਿਆਨਬਾਜ਼ੀਆਂ ਵੀ ਤੇਜ਼ ਹੁੰਦੀਆਂ ਜਾ ਰਹੀਆਂ ਹਨ। ਇਸੇ ਵਿਚਾਲੇ ਚਰਨਜੀਤ ਸਿੰਘ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ 51 ਹਜ਼ਾਰ ਨੂੰ ਲੈ ਕੇ ਜ਼ੁਬਾਨੀ ਜੰਗ ਸ਼ੁਰੂ ਹੋ ਗਈ ਹੈ। ਚਰਨਜੀਤ ਚੰਨੀ ਨੇ ਟਵੀਟ ਕਰਕੇ ਅਰਵਿੰਦ ਕੇਜਰੀਵਾਲ ‘ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਉਹ ਹੁਣ ਤੱਕ 51 ਹਜ਼ਾਰ ਵਾਰ ਝੂਠ ਬੋਲ ਚੁੱਕੇ ਹਨ।
ਦੱਸਣਯੋਗ ਹੈ ਕਿ ਅਰਵਿੰਦ ਕੇਜਰੀਵਾਲ ਨੇ ਧੂਰੀ ਤੋਂ ਭਗਵੰਤ ਮਾਨ ਦੀ 51 ਹਜ਼ਾਰ ਵੋਟਾਂ ਨਾਲ ਜਿੱਤ ਦਾ ਦਾਅਵਾ ਕੀਤਾ ਸੀ। ਕੇਜਰੀਵਾਲ ਨੇ ਪਹਿਲਾਂ ਟਵੀਟ ਕਰਦਿਆਂ ਲਿਖਿਆ ਸੀ ਕਿ ਬਗਵੰਤ ਮਾਨ ਧੂਰੀ ਤੋਂ ਘਟੋਂ ਘੱਟ 51000 ਵੋਟਾਂ ਨਾਲ ਜਿੱਤ ਰਹੇ ਹਨ, ਚੰਨੀ ਸਾਹਿਬ ਤੁਸੀਂ ਹਰ ਰਹੇ ਹੋ। ਇਸ ਦਾ ਜਵਾਬ ਦਿੰਦਿਆਂ ਚਰਨਜੀਤ ਚੰਨੀ ਨੇ ਕਿਹਾ, ”ਕੇਜਰੀਵਾਲ ਨੇ ਘੱਟੋ-ਘੱਟ 51 ਹਜ਼ਾਰ ਝੂਠ ਬੋਲੇ ਹਨ। 10 ਮਾਰਚ ਨੂੰ 2017 ਦੀ ਤਰ੍ਹਾਂ ਤੁਹਾਡੇ ਇਹ ਸ਼ਬਦ ਵੀ ਗਲਤ ਸਾਬਤ ਹੋਣਗੇ।
Kejriwal ji, Kam se kam 51000 jhooth to aap bol hi chuke hain.
2017 ki tarah 10 march ko aapki ye baatein bhi galat saabit ho jayengi#FakeNostradamus https://t.co/b3HjfL4LpL
- Advertisement -
— Charanjit S Channi (@CHARANJITCHANNI) February 16, 2022
ਇਸ ਤੋਂ ਇਲਾਵਾ ਇੱਕ ਹੋਰ ਟਵੀਟ ਵਿੱਚ ਚੰਨੀ ਨੇ ਕੇਜਰੀਵਾਲ ਦੇ ਪੁਰਾਣੇ ਬਿਆਨਾਂ ਦਾ ਵੀ ਜ਼ਿਕਰ ਕੀਤਾ, ਜਿਸ ਵਿੱਚ ਉਹ ਕੈਪਟਨ ਅਮਰਿੰਦਰ ਸਿੰਘ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਕਈ ਆਗੂਆਂ ਦੇ ਹਾਰਨ ਦਾ ਦਾਅਵਾ ਕਰ ਰਹੇ ਹਨ।
My political assessment – Arvind Kejriwal Ji should stop making political assessments pic.twitter.com/zH2QFL63p9
— Charanjit S Channi (@CHARANJITCHANNI) February 16, 2022
- Advertisement -
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.