Chanakya Neeti: ਜੇਕਰ ਜ਼ਿੰਦਗੀ ‘ਚ ਚਾਹੀਦੀ ਹੈ ਖੁਸ਼ੀ ਤਾਂ ਇਨ੍ਹਾਂ ਗੱਲਾਂ ਤੋਂ ਰਹੋ ਦੂਰ

Prabhjot Kaur
3 Min Read

ਚਾਣਕਿਆ ਨੀਤੀ: ਆਚਾਰੀਆ ਚਾਣਕਿਆ ਨਾਂ ਸਿਰਫ਼ ਇੱਕ ਮਹਾਨ ਵਿਦਵਾਨ ਸਨ ਸਗੋਂ ਉਹ ਇੱਕ ਚੰਗੇ ਅਧਿਆਪਕ ਵੀ ਸਨ। ਉਨ੍ਹਾਂ ਨੇ ਵਿਸ਼ਵ ਪ੍ਰਸਿੱਧ ਤਕਸ਼ਸ਼ਿਲਾ ਤੋਂ ਸਿੱਖਿਆ ਹਾਸਲ ਕੀਤੀ ਅਤੇ ਉੱਥੇ ਆਚਾਰੀਆ ਦੇ ਅਹੁਦੇ ‘ਤੇ ਵਿਦਿਆਰਥੀਆਂ ਦਾ ਮਾਰਗਦਰਸ਼ਨ ਵੀ ਕੀਤਾ। ਉਹ ਇੱਕ ਡਿਪਲੋਮੈਟ, ਰਣਨੀਤੀਕਾਰ ਅਤੇ ਅਰਥ ਸ਼ਾਸਤਰੀ ਵੀ ਸਨ। ਆਚਾਰੀਆ ਚਾਣਕਿਆ ਨੇ ਆਪਣੇ ਜੀਵਨ ਵਿੱਚ ਚੁਣੌਤੀਆਂ ਦਾ ਸਾਹਮਣਾ ਕੀਤਾ ਸੀ ਪਰ ਕਦੇ ਵੀ ਹਾਰ ਨਹੀਂ ਮੰਨੀ ਅਤੇ ਆਪਣਾ ਟੀਚਾ ਹਾਸਲ ਕੀਤਾ।

ਆਚਾਰੀਆ ਚਾਣਕਿਆ ਦੀਆਂ ਨੀਤੀਆਂ ਦੇ ਮੁਤਾਬਕ ਮਨੁੱਖ ਨੂੰ ਆਪਣੇ ਜੀਵਨ ਨੂੰ ਸ਼ਾਂਤੀਪੂਰਨ ਅਤੇ ਖੁਸ਼ਹਾਲ ਰੱਖਣ ਲਈ ਹਮੇਸ਼ਾ ਚੰਗੇ ਕਰਮ ਕਰਨੇ ਚਾਹੀਦੇ ਹਨ। ਜੋ ਲੋਕ ਚੰਗੇ ਕੰਮ ਨਹੀਂ ਕਰਦੇ, ਉਨ੍ਹਾਂ ਨੂੰ ਨਾਂ ਤਾਂ ਜੀਵਨ ਵਿਚ ਸਫਲਤਾ ਮਿਲਦੀ ਹੈ ਅਤੇ ਨਾਂ ਹੀ ਉਹ ਖੁਸ਼ ਰਹਿੰਦੇ ਹਨ। ਉਹ ਹਮੇਸ਼ਾ ਕਿਸੇ ਨਾਂ ਕਿਸੇ ਡਰ ਅਤੇ ਮੁਸੀਬਤਾਂ ਵਿੱਚ ਘਿਰੇ ਰਹਿੰਦੇ ਹਨ। ਆਚਾਰੀਆ ਚਾਣਕਿਆ ਨੇ ਆਪਣੀ ਨੀਤੀ ‘ਚ ਦੱਸਿਆ ਕਿ ਜੀਵਨ ‘ਚ ਸ਼ਾਂਤੀ ਅਤੇ ਖੁਸ਼ਹਾਲੀ ਲਿਆਉਣ ਲਈ ਇਨ੍ਹਾਂ 4 ਕੰਮਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ਆਓ ਜਾਣਦੇ ਹਾਂ ਕਿਹੜੀਆਂ ਹਨ ਉਹ ਚਾਰ ਗੱਲਾਂ।

ਹੰਕਾਰ ਤੋਂ ਬਚੋ

ਹਰ ਇਨਸਾਨ ਨੂੰ ਹਉਮੈ ਤੋਂ ਦੂਰ ਰਹਿਣਾ ਚਾਹੀਦਾ ਹੈ। ਹਉਮੈ ਵਿਅਕਤੀ ਵਿੱਚ ਸਭ ਕੁਝ ਤਬਾਹ ਕਰ ਸਕਦੀ ਹੈ। ਹੰਕਾਰ ਮਨੁੱਖ ਨੂੰ ਸੱਚ ਤੋਂ ਦੂਰ ਕਰ ਦਿੰਦਾ ਹੈ। ਅਜਿਹੇ ਲੋਕ ਆਪਣੇ ਆਪ ਨੂੰ ਸਭ ਤੋਂ ਉੱਪਰ ਸਮਝਣ ਦੀ ਗਲਤੀ ਕਰਨ ਲੱਗ ਜਾਂਦੇ ਹਨ। ਜਿਸ ਕਾਰਨ ਲੋਕ ਆਪਣਾ ਪੱਖ ਛੱਡਣ ਲੱਗ ਜਾਂਦੇ ਹਨ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

- Advertisement -

ਆਲਸ ਤੋਂ ਦੂਰ ਰਹੋ

ਆਚਾਰੀਆ ਨੇ ਆਲਸ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ। ਆਲਸ ਤੁਹਾਡੀ ਯੋਗਤਾ ਨੂੰ ਖਤਮ ਕਰ ਦਿੰਦਾ ਹੈ। ਆਲਸ ਕਾਰਨ ਵਿਅਕਤੀ ਨੂੰ ਲਾਭ ਦੇ ਮੌਕਿਆਂ ਤੋਂ ਵਾਂਝੇ ਰਹਿਣਾ ਪੈਂਦਾ ਹੈ। ਆਲਸੀ ਵਿਅਕਤੀ ਹਮੇਸ਼ਾ ਟੀਚੇ ਤੋਂ ਦੂਰ ਰਹਿੰਦਾ ਹੈ। ਇਸ ਲਈ ਇਸ ਤੋਂ ਦੂਰ ਰਹਿਣਾ ਹੀ ਸਭ ਲਈ ਭਲਾ ਹੈ।

ਦਿਖਾਵਾ ਨਾਂ ਕਰੋ

ਚਾਣਕਿਆ ਨੀਤੀ ਅਨੁਸਾਰ, ਜੋ ਵਿਅਕਤੀ ਦਿਖਾਵਾ ਕਰਦਾ ਰਹਿੰਦਾ ਹੈ, ਉਸ ਦੇ ਜੀਵਨ ਵਿੱਚ ਸ਼ਾਂਤੀ ਨਹੀਂ ਆਉਂਦੀ। ਅਜਿਹੇ ਲੋਕ ਹਮੇਸ਼ਾ ਇੱਕ ਅਜਿਹੇ ਮੁਕਾਬਲੇ ਵਿੱਚ ਰੁੱਝੇ ਰਹਿੰਦੇ ਹਨ ਜਿਸ ਦਾ ਕੋਈ ਅੰਤ ਅਤੇ ਕੋਈ ਮਹੱਤਵ ਨਹੀਂ ਹੁੰਦਾ। ਦਿਖਾਵਾ ਕਰਨ ਵਾਲਾ ਵਿਅਕਤੀ ਝੂਠ ਅਤੇ ਗਲਤ ਕੰਮਾਂ ਵਿੱਚ ਉਲਝ ਜਾਂਦਾ ਹੈ। ਜੋ ਬਾਅਦ ਵਿੱਚ ਉਸ ਲਈ ਮੁਸੀਬਤ ਬਣ ਜਾਂਦਾ ਹੈ।

ਗੁੱਸਾ ਮਨੁੱਖ ਦਾ ਦੁਸ਼ਮਣ

- Advertisement -

ਗੁੱਸਾ ਮਨੁੱਖ ਦਾ ਸਭ ਤੋਂ ਵੱਡਾ ਦੁਸ਼ਮਣ ਹੈ, ਇਹ ਮਨੁੱਖ ਨੂੰ ਖਾ ਜਾਂਦਾ ਹੈ। ਚਾਣਕਿਆ ਨੀਤੀ ਅਨੁਸਾਰ ਜੋ ਵਿਅਕਤੀ ਗੁੱਸਾ ਕਰਦਾ ਹੈ ਉਸ ਨੂੰ ਕਦੇ ਵੀ ਸਨਮਾਨ ਨਹੀਂ ਮਿਲਦਾ। ਦੂਜਾ ਗੁੱਸੇ ਵਾਲੇ ਵਿਅਕਤੀ ਤੋਂ ਲੋਕ ਦੂਰ ਰਹਿੰਦੇ ਹਨ। ਜਦੋਂ ਮਾੜਾ ਸਮਾਂ ਆਉਂਦਾ ਹੈ ਤਾਂ ਅਜਿਹੇ ਲੋਕ ਇਕੱਲੇ ਰਹਿ ਜਾਂਦੇ ਹਨ।

Share this Article
Leave a comment