ਕੇਂਦਰੀ ਮੁਲਾਜ਼ਮਾਂ ਨੂੰ ਜਲਦ ਹੀ ਮਿਲੇਗਾ DA ਦਾ ਤੋਹਫ਼ਾ

Rajneet Kaur
2 Min Read

ਨਿਊਜ਼ ਡੈਸਕ: ਮਾਰਚ ਦੇ ਆਖਰੀ ਹਫਤੇ ਸਰਕਾਰ ਨੇ ਕੇਂਦਰੀ ਕਰਮਚਾਰੀਆਂ ਦੇ DA ਵਿੱਚ 4 ਫੀਸਦੀ ਵਾਧਾ ਕਰਨ ਦਾ ਫੈਸਲਾ ਕੀਤਾ ਸੀ। ਹੁਣ ਸਰਕਾਰ ਆਉਣ ਵਾਲੇ ਦਿਨਾਂ ਵਿੱਚ ਕੇਂਦਰੀ ਮੁਲਾਜ਼ਮਾਂ ਨੂੰ ਇੱਕ ਹੋਰ ਤੋਹਫ਼ਾ ਦੇਣ ਦੀ ਯੋਜਨਾ ਬਣਾ ਰਹੀ ਹੈ। ਇਸ ਬਦਲਾਅ ਤੋਂ ਬਾਅਦ ਕੇਂਦਰੀ ਕਰਮਚਾਰੀਆਂ ਦੀ ਤਨਖਾਹ ‘ਚ ਬੰਪਰ ਵਾਧਾ ਹੋਵੇਗਾ। ਸੂਤਰਾਂ ਦਾ ਦਾਅਵਾ ਹੈ ਕਿ ਇਸ ਵਾਰ ਵੀ ਸਰਕਾਰ ਕੇਂਦਰੀ ਮੁਲਾਜ਼ਮਾਂ ਦਾ DA 4 ਫੀਸਦੀ ਵਧਾ ਕੇ 46 ਫੀਸਦੀ ਕਰ ਦੇਵੇਗੀ।

ਸਰਕਾਰ ਵੱਲੋਂ ਮਾਰਚ 2023 ਵਿੱਚ ਡੀਏ ਵਿੱਚ 4 ਫੀਸਦੀ ਵਾਧੇ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਬਾਅਦ ਮਹਿੰਗਾਈ ਭੱਤਾ ਵਧ ਕੇ 42 ਫੀਸਦੀ ਹੋ ਗਿਆ ਹੈ। ਇਹ ਵਾਧਾ ਸਰਕਾਰ ਵੱਲੋਂ ਪਹਿਲੀ ਜਨਵਰੀ ਤੋਂ ਲਾਗੂ ਕੀਤਾ ਗਿਆ ਹੈ। ਹੁਣ ਅਗਲੀ ਡੀਏ ਪਹਿਲੀ ਜੁਲਾਈ ਤੋਂ ਲਾਗੂ ਹੋਵੇਗੀ।

ਮਹਿੰਗਾਈ ਭੱਤਾ (DA) ਅਤੇ ਮਹਿੰਗਾਈ ਰਾਹਤ (DR) ਦੂਜੇ ਅੱਧ ਲਈ ਚਾਰ ਪ੍ਰਤੀਸ਼ਤ ਵਧਣ ਦੀ ਉਮੀਦ ਹੈ। ਇਸ ਸਮੇਂ ਡੀਏ 42 ਫੀਸਦੀ ਹੈ। 1 ਜੁਲਾਈ ਤੋਂ ਲਾਗੂ ਡੀਏ ਵਧ ਕੇ 46 ਫੀਸਦੀ ਹੋਣ ਦੀ ਸੰਭਾਵਨਾ ਹੈ। ਸਰਕਾਰ ਵੱਲੋਂ ਦੂਜੀ ਛਿਮਾਹੀ ਭਾਵ ਜੁਲਾਈ ਤੋਂ ਦਸੰਬਰ 2023 ਲਈ ਡੀਏ ਵਿੱਚ ਵਾਧੇ ਦਾ ਐਲਾਨ ਕੀਤਾ ਜਾਣਾ ਹੈ। ਹਰ ਵਾਰ ਦੂਜੇ ਅੱਧ ਦਾ ਡੀਏ ਸਤੰਬਰ-ਅਕਤੂਬਰ ਵਿੱਚ ਐਲਾਨਿਆ ਜਾਂਦਾ ਹੈ। ਪਰ ਇਸ ਵਾਰ ਉਮੀਦ ਹੈ ਕਿ ਵਧੇ ਹੋਏ ਡੀਏ ਦਾ ਐਲਾਨ ਅਗਸਤ ਵਿੱਚ ਕਰ ਦਿੱਤਾ ਜਾਵੇਗਾ। ਸਾਲ ਦੇ ਪਹਿਲੇ ਅੱਧ ਲਈ 4 ਪ੍ਰਤੀਸ਼ਤ ਦੇ ਵਾਧੇ ਦਾ ਐਲਾਨ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ।

ਦੱਸ ਦਈਏ ਕਿ ਮਹਿੰਗਾਈ ਦਰ ਨੂੰ ਦੇਖਦੇ ਹੋਏ ਸਰਕਾਰ ਨੇ ਕੇਂਦਰੀ ਕਰਮਚਾਰੀਆਂ ਦਾ ਡੀਏ ਵਧਾ ਦਿੱਤਾ ਹੈ। ਜੇਕਰ ਮਹਿੰਗਾਈ ਵੱਧ ਹੈ, ਤਾਂ ਡੀਏ ਵਿੱਚ ਵਾਧਾ ਵੀ ਉੱਚਾ ਹੋਵੇਗਾ। ਜੇਕਰ ਕੇਂਦਰੀ ਮੁਲਾਜ਼ਮਾਂ ਦਾ ਡੀਏ ਦੂਜੀ ਛਿਮਾਹੀ ਵਿੱਚ ਵਧਾ ਕੇ 46 ਫ਼ੀਸਦੀ ਕਰ ਦਿੱਤਾ ਜਾਂਦਾ ਹੈ ਤਾਂ ਤਨਖ਼ਾਹ ਵੀ ਉਸੇ ਹਿਸਾਬ ਨਾਲ ਵਧੇਗੀ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment