ਗਰਮੀਆਂ ‘ਚ ਹੁਣ ਬਿਜਲੀ ਦੇ ਕੱਟ ਤੋਂ ਮਿਲੇਗੀ ਰਾਹਤ, ਮੋਦੀ ਸਰਕਾਰ ਨੇ ਬਣਾਈ ਇਹ ਯੋਜਨਾ

Rajneet Kaur
3 Min Read

ਨਿਊਜ਼ ਡੈਸਕ: ਜਿਵੇਂ ਹੀ ਗਰਮੀਆਂ ਦਾ ਮੌਸਮ ਸ਼ੂਰੂ ਹੋਇਆ ਹੈ ਤਾਂ ਬਿਜਲੀ ਦੇ ਕੱਟ ਲਗਣ ਦਾ ਡਰ ਵੀ ਵਧ ਗਿਆ ਹੈ। ਪਿਛਲੇ ਸਾਲ ਕੋਲੇ ਦੀ ਸਪਲਾਈ ਨਾ ਹੋਣ ਕਾਰਨ ਦੇਸ਼ ਦੇ ਵੱਖ-ਵੱਖ ਥਰਮਲ ਪਾਵਰ ਪ੍ਰੋਜੈਕਟਾਂ ਵਿੱਚ ਉਤਪਾਦਨ ਪ੍ਰਭਾਵਿਤ ਹੋਇਆ ਸੀ। ਜਿਸ ਕਾਰਨ ਕਈ ਸੂਬਿਆਂ ਨੂੰ ਬਿਜਲੀ ਸੰਕਟ ਦਾ ਸਾਹਮਣਾ ਕਰਨਾ ਪਿਆ ਸੀ। ਪਰ ਇਸ ਵਾਰ ਗਰਮੀਆਂ ‘ਚ ਬਿਜਲੀ ਦੀ ਵਧਦੀ ਮੰਗ ਨੂੰ ਦੇਖਦੇ ਹੋਏ ਭਾਰਤੀ ਰੇਲਵੇ ਨੇ ਨਵੀਂ ਯੋਜਨਾ ਤਿਆਰ ਕੀਤੀ ਹੈ। ਥਰਮਲ ਪਾਵਰ ਪ੍ਰੋਜੈਕਟ ਨੂੰ ਕੋਲਾ ਸਪਲਾਈ ਕਰਨ ਲਈ ਰੋਜ਼ਾਨਾ 600 ਮਾਲ ਗੱਡੀਆਂ ਦੀ ਵਰਤੋਂ ਕਰਨ ਲਈ ਰੇਲਵੇ ਦੁਆਰਾ ਇੱਕ ਰੋਡਮੈਪ ਤਿਆਰ ਕੀਤਾ ਗਿਆ ਹੈ।

ਇਸ ਸਬੰਧ ਵਿਚ ਰੇਲਵੇ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਉਮੀਦ ਹੈ ਕਿ ਜੂਨ ਤੱਕ ਕੋਲੇ ਦੀ ਵੱਧ ਤੋਂ ਵੱਧ ਮੰਗ ਵਧ ਕੇ 75 ਮਿਲੀਅਨ ਟਨ (ਐੱਮ. ਟੀ.) ਹੋ ਜਾਵੇਗੀ। ਉਨ੍ਹਾਂ ਯੋਜਨਾ ਬਣਾਈ ਹੈ ਕਿ ਲੋੜ ਦੇ ਹਿਸਾਬ ਨਾਲ ਕੋਲੇ ਦੀ ਢੋਆ-ਢੁਆਈ ਲਈ ਹਰ ਮਹੀਨੇ 35-40 ਮਾਲ ਗੱਡੀਆਂ ਵਧਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਰੇਲਵੇ ਕੋਲੇ ਦੀ ਢੋਆ-ਢੁਆਈ ਲਈ ਜੂਨ ਤੱਕ ਕਰੀਬ 4,000 ਵੈਗਨ ਜਾਂ 80 ਮਾਲ ਗੱਡੀਆਂ ਜੋੜਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਰੇਲ ਮੰਤਰਾਲੇ ਦੀ ਤਰਫੋਂ ਕਿਹਾ ਗਿਆ ਕਿ ਕੋਲੇ ਦੀ ਮੰਗ ਵਧਣ ‘ਤੇ ਜੂਨ ਅਤੇ ਜੁਲਾਈ ‘ਚ ਕੋਲੇ ਦੀ ਢੋਆ-ਢੁਆਈ ਲਈ 60 ਹੋਰ ਮਾਲ ਗੱਡੀਆਂ ਅਲਾਟ ਕਰਨ ਦੀ ਯੋਜਨਾ ਹੈ।

ਦੇਸ਼ ਦੇ ਸਾਰੇ ਮਹੱਤਵਪੂਰਨ ਥਰਮਲ ਪਾਵਰ ਪ੍ਰੋਜੈਕਟਾਂ ਨੂੰ ਕੱਚਾ ਮਾਲ ਮੁਹੱਈਆ ਕਰਵਾਉਣ ਲਈ ਰੇਲਵੇ ਬਿਜਲੀ ਮੰਤਰਾਲੇ ਅਤੇ ਕੋਲਾ ਮੰਤਰਾਲੇ ਨਾਲ ਮਿਲ ਕੇ ਕੰਮ ਕਰ ਰਹੇ ਹਨ। ਰੇਲ ਮੰਤਰਾਲੇ ਦੇ ਸੂਤਰਾਂ ਦਾ ਕਹਿਣਾ ਹੈ ਕਿ ਅਸੀਂ ਕੋਰੀਡੋਰ ਆਧਾਰਿਤ ਪਹੁੰਚ ‘ਤੇ ਕੰਮ ਕੀਤਾ ਹੈ। ਇਕ ਹੋਰ ਰੇਲਵੇ ਅਧਿਕਾਰੀ ਨੇ ਦੱਸਿਆ ਕਿ ਇਸ ਸਮੇਂ ਦੇਸ਼ ਵਿਚ ਕੋਲੇ ਦੀ ਢੋਆ-ਢੁਆਈ ਲਈ 460 ਮਾਲ ਗੱਡੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਗਰਮੀਆਂ ਨੂੰ ਧਿਆਨ ‘ਚ ਰੱਖਦੇ ਹੋਏ ਰੇਲ ਮੰਤਰਾਲਾ ਦੋ ਵਾਰ ‘ਚ 80 ਅਤੇ 60 ਮਾਲ ਗੱਡੀਆਂ ਜੋੜਨ ਦੀ ਯੋਜਨਾ ‘ਤੇ ਕੰਮ ਕਰ ਰਿਹਾ ਹੈ। ਇਸ ਤਰ੍ਹਾਂ, ਕੋਲੇ ਦੀ ਢੋਆ-ਢੁਆਈ ਲਈ ਮਾਲ ਗੱਡੀਆਂ ਦੀ ਗਿਣਤੀ ਵਧ ਕੇ 600 ਹੋ ਜਾਵੇਗੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment