ਲੋਕਾਂ ਦੀ ਥਾਲੀ ‘ਚੋਂ ਗਾਇਬ ਹੋ ਰਹੀਆਂ ਨੇ ਸਬਜ਼ੀਆਂ, ਆਪ ਹੀ ਦੇਖ ਲਓ ਮਹਿੰਗਾਈ ਦੇ ਅੰਕੜੇ

Prabhjot Kaur
3 Min Read

ਨਿਊਜ਼ ਡੈਸਕ: ਅਪ੍ਰੈਲ ਮਹੀਨੇ ਦੀ ਪ੍ਰਚੂਨ ਮਹਿੰਗਾਈ ਦਰ ਦੇ ਅੰਕੜੇ ਸਾਹਮਣੇ ਆਏ ਹਨ, ਜਿਸ ਤੋਂ ਆਮ ਆਦਮੀ ਨੇ ਮਹਿਸੂਸ ਕੀਤਾ ਕਿ ਘੱਟੋ-ਘੱਟ ਮਹਿੰਗਾਈ ਘਟੀ ਹੈ, ਭਾਵੇਂ ਇਹ 0.02 ਫੀਸਦੀ ਹੀ ਕਿਉਂ ਨਾਂ ਹੋਵੇ। ਪਰ ਅਗਲੇ ਹੀ ਦਿਨ ਇਹ ਖ਼ੁਸ਼ੀ ਦੀ ਖਬਰ ਪਰੇਸ਼ਾਨੀ ‘ਚ ਬਦਲ ਗਈ ਕਿਉਂਕਿ ਥੋਕ ਮਹਿੰਗਾਈ ਦੇ ਅੰਕੜੇ ਸਾਹਮਣੇ ਆਏ ਹਨ। ਹੁਣ ਅਪ੍ਰੈਲ ‘ਚ ਥੋਕ ਮਹਿੰਗਾਈ ਵਧ ਗਈ ਹੈ। ਇਸ ਕਾਰਨ ਲੋਕਾਂ ਦੀਆਂ ਪਲੇਟਾਂ ‘ਚੋਂ ਸਬਜ਼ੀਆਂ ਗਾਇਬ ਹੋ ਰਹੀਆਂ ਹਨ।

ਵਣਜ ਅਤੇ ਉਦਯੋਗ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਦੇਸ਼ ਵਿੱਚ ਪੈਟਰੋਲ-ਡੀਜ਼ਲ ਅਤੇ ਐਲਪੀਜੀ ਦੇ ਨਾਲ-ਨਾਲ ਬਿਜਲੀ ਦੀਆਂ ਦਰਾਂ ਵੀ ਵਧ ਰਹੀਆਂ ਹਨ। ਇਸ ਦੇ ਨਾਲ ਹੀ ਖਾਣ-ਪੀਣ ਦੀਆਂ ਵਸਤੂਆਂ ਖਾਸ ਕਰਕੇ ਸਬਜ਼ੀਆਂ ਮਹਿੰਗੀਆਂ ਹੋ ਗਈਆਂ ਹਨ, ਜਿਸ ਕਾਰਨ ਅਪ੍ਰੈਲ ‘ਚ ਲਗਾਤਾਰ ਦੂਜੇ ਮਹੀਨੇ ਥੋਕ ਮਹਿੰਗਾਈ ਦਰ ਵਧੀ ਹੈ, ਜੋ 1.26 ਫੀਸਦੀ ਰਹੀ ਹੈ, ਜਦੋਂ ਕਿ ਮਾਰਚ 2024 ‘ਚ ਇਸ ਦੀ ਦਰ 0.53 ਫੀਸਦੀ ਸੀ। ਪਿਛਲੇ ਸਾਲ ਅਪ੍ਰੈਲ ‘ਚ ਥੋਕ ਮਹਿੰਗਾਈ ਦਰ 0.79 ਫੀਸਦੀ ਸੀ।

ਥੋਕ ਮਹਿੰਗਾਈ ਦਰ ਦੇਸ਼ ਵਿੱਚ ਵਸਤੂਆਂ ਦੀਆਂ ਥੋਕ ਦਰਾਂ ਦੇ ਸੂਚਕਾਂਕ ਦੇ ਆਧਾਰ ‘ਤੇ ਗਣਨਾ ਕੀਤੀ ਜਾਂਦੀ ਹੈ। ਵਣਜ ਅਤੇ ਉਦਯੋਗ ਮੰਤਰਾਲੇ ਨੇ ਆਪਣੇ ਬਿਆਨ ‘ਚ ਕਿਹਾ ਕਿ ਥੋਕ ਮਹਿੰਗਾਈ ਦਰ ‘ਚ ਵਾਧੇ ਦਾ ਮੁੱਖ ਕਾਰਨ ਬਿਜਲੀ, ਕੱਚੇ ਤੇਲ ਅਤੇ ਕੁਦਰਤੀ ਗੈਸ ਦੀਆਂ ਕੀਮਤਾਂ ‘ਚ ਵਾਧੇ ਦੇ ਨਾਲ-ਨਾਲ ਥੋਕ ਬਾਜ਼ਾਰ ‘ਚ ਖੁਰਾਕੀ ਵਸਤਾਂ ਦੀਆਂ ਕੀਮਤਾਂ ‘ਚ ਵਾਧਾ ਹੋਇਆ ਹੈ। ਪੈਕਡ ਫੂਡ ਅਤੇ ਹੋਰ ਮੈਨੂਫੈਕਚਰਿੰਗ ਦੇ ਮਹਿੰਗੇ ਹੋਣ ਨਾਲ ਉਤਪਾਦਾਂ ਦੀਆਂ ਕੀਮਤਾਂ ਵਧਣ ਦੀ ਗੱਲ ਕਹੀ ਗਈ ਹੈ।

ਪਲੇਟ ‘ਚੋਂ ਸਬਜ਼ੀਆਂ ਗਾਇਬ

- Advertisement -

ਜੇਕਰ ਤੁਸੀਂ ਇਹ ਸਮਝਣਾ ਚਾਹੁੰਦੇ ਹੋ ਕਿ ਲੋਕਾਂ ਦੀਆਂ ਪਲੇਟਾਂ ‘ਚੋਂ ਸਬਜ਼ੀਆਂ ਕਿਉਂ ਗਾਇਬ ਹੋ ਰਹੀਆਂ ਹਨ, ਤਾਂ ਤੁਹਾਨੂੰ ਦੱਸ ਦਈਏ ਕਿ ਅਪ੍ਰੈਲ ‘ਚ ਖਾਣ ਪੀਣ ਦੀਆਂ ਚੀਜਾਂ ਦੀ ਮਹਿੰਗਾਈ ਦਰ ਵਧ ਕੇ 7.74 ਫੀਸਦੀ ਹੋ ਗਈ ਹੈ, ਜੋ ਮਾਰਚ ‘ਚ 6.88 ਫੀਸਦੀ ਸੀ। ਜਦਕਿ ਅਪ੍ਰੈਲ ‘ਚ ਸਬਜ਼ੀਆਂ ਦੀ ਮਹਿੰਗਾਈ ਦਰ 23.60 ਫੀਸਦੀ ਸੀ, ਜੋ ਮਾਰਚ ‘ਚ ਸਿਰਫ 19.52 ਫੀਸਦੀ ਸੀ। ਇਸੇ ਤਰ੍ਹਾਂ ਈਂਧਨ ਅਤੇ ਬਿਜਲੀ ਦੀ ਮਹਿੰਗਾਈ ਦਰ ਅਪ੍ਰੈਲ ‘ਚ 1.38 ਫੀਸਦੀ ਸੀ, ਜੋ ਮਾਰਚ ‘ਚ  –  0.77 ਫੀਸਦੀ ਸੀ। ਭਾਵ ਉਦੋਂ ਗਿਰਾਵਟ ਦੇਖੀ ਗਈ ਸੀ।

ਅਪ੍ਰੈਲ ਦੇ ਥੋਕ ਮਹਿੰਗਾਈ ਦੇ ਅੰਕੜੇ ਅਪ੍ਰੈਲ ਦੀ ਖੁਦਰਾ ਮਹਿੰਗਾਈ ਦਰ ਦੇ ਬਿਲਕੁਲ ਉਲਟ ਹਨ। ਦੇਸ਼ ‘ਚ ਪ੍ਰਚੂਨ ਮਹਿੰਗਾਈ ਦਰ ਅਪ੍ਰੈਲ ‘ਚ 4.83 ਫੀਸਦੀ ਦੇ 11 ਮਹੀਨਿਆਂ ਦੇ ਹੇਠਲੇ ਪੱਧਰ ‘ਤੇ ਆ ਗਈ।

Share this Article
Leave a comment