ਝਾਕੀ ਵਿਵਾਦਃ ਕੇਂਦਰ ਦਾ ਯੂ-ਟਰਨ!

Prabhjot Kaur
2 Min Read

ਜਗਤਾਰ ਸਿੰਘ ਸਿੱਧੂ
ਮੈਨੇਜਿੰਗ ਐਡੀਟਰ;

ਪੰਜਾਬ ਦੀ ਗਣਤੰਤਰ ਦਿਵਸ ਮੌਕੇ ਦੀ ਝਾਕੀ ਦੇ ਮੁੱਦੇ ਉਪਰ ਕੇਂਦਰ ਆਖਿਰ ਝੁਕ ਹੀ ਗਿਆ। ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਪੰਜਾਬ ਨੂੰ ਹੁਣ ਮਿਲੀ ਜਾਣਕਾਰੀ ਅਨੁਸਾਰ ਕੇਂਦਰ ਨੇ ਗਣਤੰਤਰ ਦਿਵਸ ਦੀਆਂ ਝਾਕੀਆਂ ਲਈ ਜਿਹੜਾ ਤਿੰਨ ਸਾਲਾ ਪ੍ਰੋਗਰਾਮ ਉਲੀਕਿਆ ਹੈ ਉਸ ਅਨਸੁਾਰ ਪੰਜਾਬ ਨੂੰ ਅਗਲੇ ਸਾਲ 2025 ਵਿਚ ਗਣਤੰਤਰ ਦਿਵਸ ਲਈ ਝਾਕੀ ਦੇਣ ਦਾ ਮੌਕਾ ਮਿਲੇਗਾ। ਇਸੇ ਤਰਾਂ ਦਿੱਲੀ ਨੂੰ ਵੀ ਅਗਲੇ ਸਾਲ ਝਾਕੀ ਲਈ ਮੌਕਾ ਮਿਲ ਰਿਹਾ ਹੈ। ਕੇਂਦਰ ਨੇ ਅਜਿਹਾ ਸੁਨੇਹਾ ਇਸ ਸਾਲ ਦੇ ਗਣਤੰਤਰ ਦਿਵਸ ਤੋਂ ਪਹਿਲਾਂ ਦੇ ਦਿੱਤਾ ਹੈ ਤਾਂ ਜੋ ਪੰਜਾਬ ਅਤੇ ਦੇਸ਼ ਵਿੱਚ ਇਹ ਸੁਨੇਹਾ ਦਿਤਾ ਜਾਵੇ ਕਿ ਪੰਜਾਬ ਨਾਲ ਵਿਤਕਰਾ ਕਰਨ ਦੇ ਦੋਸ਼ ਬੇਬੁਨਿਆਦ ਹਨ ।

ਵੱਡਾ ਸਵਾਲ ਇਹ ਹੈ ਕਿ ਜਿਹੜੀ ਜਾਣਕਾਰੀ ਅੱਜ ਦਿੱਤੀ ਗਈ ਹੈ, ਇਹ ਜਾਣਕਾਰੀ ਪੰਜਾਬ ਵਲੋਂ ਵਿਤਕਰੇ ਦੀ ਅਵਾਜ ਉਠਾਉਣ ਬਾਅਦ ਹੀ ਕਿਉਂ ਆਈ ਹੈ? ਮੁੱਖ ਮੰਤਰੀ ਭਗਵੰਤ ਮਾਨ ਨੇ ਲਗਾਤਾਰ ਕਿਹਾ ਹੈ ਕਿ ਪੰਜਾਬ ਨਾਲ ਕੇਂਦਰ ਵਲੋਂ ਵਿਤਕਰਾ ਕੀਤਾ ਜਾ ਰਿਹਾ ਹੈ। ਪੰਜਾਬ ਦੀ ਝਾਕੀ ਬਾਰੇ ਵੀ ਇਹ ਹੀ ਦਲੀਲ ਹੈ ਕਿ ਕੇਂਦਰ ਨੇ ਕਿਸ ਅਧਾਰ ਉਤੇ ਝਾਕੀ ਰੱਦ ਕੀਤੀ ਹੈ। ਪੰਜਾਬ ਨੇ ਵਿਰਾਸਤ, ਸਭਿਆਚਾਰ ਅਤੇ ਮਾਈ ਭਾਗੋ ਨਾਲ ਸਬੰਧਤ ( ਨਾਰੀ ਸ਼ਕਤੀ) , ਕੁਰਬਾਨੀਆਂ ਨਾਲ ਸਬੰਧਤ ਤਿੰਨ ਝਾਕੀਆਂ ਭੇਜੀਆਂ ਸਨ ਪਰ ਕੇਂਦਰ ਨੇ ਤਿੰਨ ਦੀਆਂ ਤਿੰਨ ਹੀ ਰੱਦ ਕਰ ਦਿਤੀਆਂ ਸਨ। ਹਾਲਾਂਕਿ ਭਾਜਪਾ ਆਗੂਆਂ ਵਲੋਂ ਕਿਹਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਝਾਕੀ ਮਾਮਲੇ ਵਿਚ ਰਾਜਨੀਤੀ ਕਰ ਰਹੇ ਹਨ। ਕੇਂਦਰ ਵਲੋਂ ਵੀ ਇਹ ਹੀ ਜਾਣਕਾਰੀ ਮੀਡੀਆ ਵਿਚ ਦਿਤੀ ਗਈ ਕਿ ਤਕਨੀਕੀ ਕਾਰਨ ਕਰਕੇ ਝਾਕੀ ਰੱਦ ਕੀਤੀ ਗਈ ਹੈ। ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਝਾਕੀ ਉਪਰ ਮੁੱਖ ਮੰਤਰੀ ਦੀ ਤਸਵੀਰ ਸੀ ਅਤੇ ਇਸ ਕਰਕੇ ਝਾਕੀ ਰੱਦ ਹੋਈ ਹੈ।ਇਸ ਬਿਆਨ ਨੂੰ ਮੁੱਖ ਮੰਤਰੀ ਮਾਨ ਵਲੋਂ ਵੀ ਚੁਣੌਤੀ ਦਿੱਤੀ ਗਈ।

ਅੱਜ ਕੇਂਦਰੀ ਰੱਖਿਆ ਮੰਤਰਾਲੇ ਨੇ ਪੰਜਾਬ ਨੂੰ ਅਗਲੇ ਸਾਲ ਝਾਕੀ ਦੇਣ ਬਾਰੇ ਦਿਤੇ ਸੁਨੇਹੇ ਨਾਲ ਇਕ ਚੰਗਾ ਸੁਨੇਹਾ ਗਿਆ ਹੈ। ਰਾਜਨੀਤੀ ਵਿਚ ਬਹੁਤ ਸਾਰੇ ਮੁੱਦੇ ਟਕਰਾ ਅਤੇ ਵਿਵਾਦ ਦਾ ਕਾਰਨ ਹੋ ਸਕਦੇ ਹਨ ਪਰ ਕੌਮੀ ਮਾਮਲਿਆਂ ਨੂੰ ਰਾਜਨੀਤੀ ਦਾ ਮੁੱਦਾ ਬਨਾੳਣਾ ਦੇਸ਼ ਜਾਂ ਸੂਬੇ ਦੇ ਵੀ ਹਿੱਤ ਵਿਚ ਨਹੀ ਹੈ।

- Advertisement -

ਸੰਪਰਕ 9814002186

Share this Article
Leave a comment